ਗ਼ਜ਼ਲ

ss1

ਗ਼ਜ਼ਲ

ਪਿਆਰ ਦਾ ਮੌਸਮ ਬੀਤ ਗਿਆ ਨਫ਼ਰਤ ਦਾ ਮੌਸਮ ਆਇਆ ਹੈ
ਮੈਂ ਦੋਸ਼ ਕਿਸੇ ਨੂੰ ਕੀ ਦੇਵਾਂ ਛੱਡ ਗਿਆ ਸਾਥ ਮੇਰਾ ਸਾਇਆ ਹੈ।
ਨਾ ਮੁੱਲ ਪਿਆ ਜਜ਼ਬਾਤਾਂ ਦਾ ਨਾ ਰੀਝ ਕੋਈ ਹੋਈ ਪੂਰੀ,
ਦਿਲ ਮੇਰੇ ਦੇ ਚਾਵਾਂ ਨੂੰ ਡੰਗ ਗਈ ਕਲਹਿਣੀ ਮਾਇਆ ਹੈ।
ਸਾਥੀਆਂ ਕਮਾਈ ਦੌਲਤਸ਼ੋਹਰਤ ਸਾਨੂੰ ਰਾਸ ਨਾ ਆਈ,
ਲੈ ਦੇ ਕੇ ਬੱਸ ਅਸਾਂ ਤਾਂ ਯਾਰਾ ਇੱਕ ਇਮਾਨ ਕਮਾਇਆ ਹੈ।
ਭਾਵੇਂ ਲੰਮੀਆਂ ਵਾਟਾਂ ਨੇ ਤਹਿ ਕਰਾਂਗਾ ਇਹ ਵੀ ਜਿਦ ਮੇਰੀ,
ਧੰਨਵਾਦੀ ਹਾਂ ਮੈਂ ਕੰਢਿਆਂ ਦਾ ਜਿਹਨਾਂ ਤੁਰਨਾ ਸਿਖਾਇਆ ਹੈ।
‘ਗੋਗੀ’ ਨਾਸ਼ਵਾਨ ਇਹ ਦੁਨੀਆਂ ਕਿਹੜੀ ਗੱਲ ਦਾ ਮਾਣ ਕਰੇ
ਪਲਾਂ ਚ’ ਹੀ ਕਰ ਸਕਦਾ ਢੇਰੀ ਜਿਸਨੇ ਸੰਸਾਰ ਬਣਾਇਆ ਹੈ

ਗੋਗੀ ਜੀਰਾ
ਮੁਹੱਲਾ ਕੰਬੋਆਂ ਜੀਰਾ (ਫਿਰੋਜ਼ਪੁਰ)
ਮੋਬਾਇਲ: 9781136240

Share Button

Leave a Reply

Your email address will not be published. Required fields are marked *