ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ

ss1

ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ

ਕੱਲ ਹੀ ਮੈਂ ਇੱਕ ਬੈਂਕ ਮੁਲਾਜਮ ਨਾਲ ਪਾਰਕ ਵਿੱਚ ਘੁੰਮ ਰਿਹਾ ਸੀ। ਗਲਾਂ ਬਾਤਾਂ ਦਾ ਸਿਲਸਿਲਾ ਚਲ ਰਿਹਾ ਸੀ। ਗਲਾਂ ਚਲ ਪਈਆਂ ਕਿ ਜਦੋਂ ਅਸੀਂ ਰਿਟਾਇਰ ਹੋ ਗਏ, ਤਾਂ ਬਾਅਦ ਵਿੱਚ ਕੀ ਕਰਾਂਗੇ। ਹਾਲਾਂਕਿ ਅਜੇ ਅਸੀਂ ਇੰਨੇ ਬਜ਼ੁਰਗ ਨਹੀਂ, ਬਹੁਤ ਲੰਮੀ ਸਰਵਿਸ ਪਈ ਹੈ ਸਾਡੀ। ਪਰ ਤੁਹਾਨੂੰ ਪਤਾ ਹੀ ਹੈ ਜਦੋਂ ਗਲਾਂ ਤੁਰਦੀਆਂ ਹਨ, ਤਾਂ ਗਲਾਂ ਦੇ ਪੰਛੀ ਦੀ ਉਡਾਰੀ ਕਈ ਆਕਾਸ਼ ਵੀ ਟੱਪ ਜਾਂਦੀ ਹੈ। ਉਸਨੇ ਕਿਹਾ ਯਾਰ ਮੈਂ ਤਾਂ ਰਿਟਾਇਰ ਹੋਣ ਤੋਂ ਬਾਅਦ ਕਿਸੇ ਪਹਾੜੀ ਇਲਾਕੇ ਵਿੱਚ ਇੱਕ ਛੋਟਾ ਜਿਹਾ ਘਰ ਖਰੀਦ ਲਵਾਂਗਾ। ਉੱਥੇ ਹੀ ਕੋਈ ਛੋਟਾ ਮੋਟਾ ਕੰਮ ਲਵਾਂਗਾ। ਦੁਨੀਆ ਦੇ ਸ਼ੋਰ ਸ਼ਰਾਬੇ ਤੋਂ ਦੂਰ। ਮੈਂ ਕਿਹਾ ਚਲੋ ਵਧੀਆ। ਗਲਾਂ ਅੱਗੇ ਤੁਰੀਆਂ। ਹੁਣ ਉਹ ਆਪਣੇ ਸਾਥੀਆਂ ਬਾਰੇ ਗਲਾਂ ਕਰਨ ਲੱਗਾ, ਜੋ ਰਿਟਾਇਰ ਹੋ ਚੁੱਕੇ ਸਨ। ਉਹਨਾਂ ਵਿੱਚੋਂ ਇੱਕ ਗਲ ਅੇਸੀ ਸੀ, ਜੋ ਸੁਣਨ ਵਾਲੀ ਸੀ। ਉਸਨੇ ਕਿਹਾ ਇੱਕ ਮੇਰੇ ਨਾਲ ਫਲਾਣਾ ਕੰਮ ਕਰਦਾ ਸੀ। ਹੁਣ ਉਹ ਰਿਟਾਇਰ ਹੋ ਗਿਆ ਹੈ। ਹੁਣ ਉਸ ਕੋਲ ਕੋਈ ਕੰਮ ਨਹੀਂ। ਹੁਣ ਪਤਾ ਉਹ ਕੀ ਕਰਦਾ ਹੈ, ਉਹ ਮੁਕਤਸਰੋਂ ਬਠਿੰਡੇ ਦੀ ਟਰੇਨ ਫੜ੍ਹਦਾ ਹੈ ਅਤੇ ਬਠਿੰਡੇ ਜਾ ਕੇ ਉੱਥੇ ਸਟੇਸ਼ਨ ‘ਤੇ ਹੀ ਬੈਠਾ ਰਹਿੰਦਾ ਹੈ ਅਤੇ ਸਿਰਫ ਉੱਥੇ ਸਾਰਾ ਦਿਨ ਟਰੇਨਾਂ ਦੇਖਦਾ ਰਹਿੰਦਾ ਹੈ, ਅਤੇ ਸ਼ਾਮ ਨੂੰ ਫਿਰ ਮੁਕਤਸਰ ਦੀ ਟਰੇਨ ਫੱੜਹਕੇ ਘਰ ਆ ਕੇ ਨਹਾ ਧੋ ਕੇ ਸੋ ਜਾਂਦਾ ਹੈ। ਹਾਹਾ। ਉਹ ਤਾਂ ਕਮਾਲ ਹੀ ਕਰ ਜਾਂਦਾ ਹੈ। ਮੈਂ ਉਸਨੂੰ ਕਈ ਵਾਰ ਕਿਹਾ ਵੀ ਹੈ ਕਿ, ਜੇ ਤੁਸੀਂ ਟਰੇਨਾਂ ਹੀ ਦੇਖਣੀਆਂ ਹਨ, ਤਾਂ ਮੁਕਤਸਰ ਦੇ ਰੇਲਵੇ ਸਟੇਸ਼ਨ ‘ਤੇ ਬੈਠਕੇ ਕਿਉਂ ਨਹੀਂ ਦੇਖ ਲੈਂਦੇ। ਉਸਨੇ ਪਤਾ ਕੀ ਕਿਹਾ। ਉਹ ਕਹਿੰਦਾ ਮੁਕਤਸਰ ਤਾਂ ਇੱਕੋ ਹੀ ਟਰੇਨ ਆਉਂਦੀ ਹੈ, ਉਸ ਨਾਲ ਉਸ ਦਾ ਟਾਈਮ ਪਾਸ ਨਹੀਂ ਹੁੰਦਾ। ਮੇਰੇ ਦੋਸਤ ਨੇ ਤਾਂ ਮੈਨੂੰ ਇਹ ਗਲ ਹੱਸਕੇ ਕਹਿ ਦਿੱਤੀ, ਪਰ ਮੇਰੇ ‘ਤੇ ਇਸ ਦਾ ਅਸਰ ਬਹੁਤ ਡੂੰਘਾ ਹੋਇਆ। ਪਹਿਲਾਂ ਤਾਂ ਮੈਂ ਮਨ ਹੀ ਮਨ ਕੁਦਰਤ ਨੂੰ ਪ੍ਰਾਰਥਨਾ ਕੀਤੀ ਕਿ ਮੇਰੇ ‘ਤੇ ਇਹੋ ਜਿਹਾ ਬੁਢੇਪਾ ਤਾਂ ਕਦੇ ਨਾਂ ਆਵੇ। ਕਿਉਂਕਿ ਮੈਂ ਇਸ ਗਲ ਦਾ ਤਾਂ ਇਹਸਾਸ ਹੈ ਕਿ ਉਸ ਆਦਮੀ ਦੀ ਇਹ ਜ਼ਿੰਦਗੀ ਅੱਤ ਦੀ ਘਟੀਆ ਹੈ। ਉਹ ਪਲ ਪਲ ਮਰ ਰਿਹਾ ਹੈ ਤੜਪ ਤੜਪ ਕੇ। ਉਸ ਦੀ ਜ਼ਿੰਦਗੀ ਨੂੰ ਬੋਰੀਅਤ ਨੇ ਇੰਨ੍ਹਾਂ ਜ਼ਿਆਦਾ ਦਬੋਚਿਆ ਹੋਇਆ ਹੈ ਕਿ ਉਸਨੂੰ ਸਮਾਂ ਲੰਘਾਉਣ ਲਈ ਬਠਿੰਡੇ ਜਾਣਾ ਪੈਂਦਾ ਹੈ। ਮੈਂ ਸੱਚ ਦੱਸਾਂ ਤਾਂ ਮੈਨੂੰ ਇਹੋ ਜਿਹੇ ਬਜ਼ੁਰਗ ਬਿਲਕੁਲ ਵੀ ਚੰਗੇ ਨਹੀਂ ਲਗਦੇ। ਉਹ ਕੀ ਸੰਦੇਸ਼ ਦੇ ਰਹੇ ਹਨ ਆਪਣੇ ਬੱਚਿਆਂ ਨੂੰ ? ਉਹ ਨੌਜਵਾਨ ਪੀੜ੍ਹੀ ਵਾਸਤੇ ਕੀ ਸਬਕ ਬਣ ਰਹੇ ਹਨ? ਬਾਬਾ ਸ਼ੇਖ ਫਰੀਦ ਜੀ ਨੇ ਕਿੰਨ੍ਹਾਂ ਸੱਚ ਕਿਹਾ ਹੈ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਉਸ ਰਿਟਾਈਰਡ ਬਜ਼ੁਰਗ ਉੱਤੇ ਇਹ ਗਲ ਕਿੰਨ੍ਹੀ ਫੱਬਦੀ ਹੈ। ਮੈਂ ਆਪਣੇ ਜੀਵਨ ਦਾ ਇੱਕ ਵੀ ਪਲ ਅਜਿਹਾ ਨਹੀਂ ਦੇਖਣਾ ਚਾਹੂੰਦਾ, ਜਿਸ ਪਲ ਮੈਂ ਨਕਾਰਾ ਹੋਵਾਂ। ਵੋ ਜੀਵਨ ਹੀ ਕਿਆ ਜਿਸਮੇਂ ਕੋਈ ਮਕਸਦ ਹੀ ਨਾਂ ਹੋ। ਆਪਾਂ ਹਰ ਘੜੀ, ਹਰ ਹਾਲਤ ਵਿੱਚ ਕੁੱਝ ਨਾ ਕੁੱਝ ਅਜਿਹਾ ਜ਼ਰੂਰ ਕਰ ਸਕਦੇ ਹਾਂ ਜੋ ਆਪਣੇ ਲਈ ਯਾ ਕਿਸੇ ਹੋਰਾਂ ਲਈ ਕੁੱਝ ਚੰਗਾ ਹੋਵੇ। ਆਪਾਂ ਅਜਿਹਾ ਸੁਗੰਧ ਦੇਣ ਵਾਲਾ ਫੁੱਲ ਕਿਸੇ ਵੀ ਘੜੀ ਕਿਸੇ ਵੀ ਪਲ ਬਣ ਸਕਦੇ ਹਾਂ।

ਅਮਨਪ੍ਰੀਤ ਸਿੰਘ
09465554088

Share Button

Leave a Reply

Your email address will not be published. Required fields are marked *