ਹਰੀਕੇ ਹੈੱਡ ਵਰਕਸ ਵਿਖੇ ਜਲ ਬੱਸ ਦੇ ਅੱਡੇ ਮੂਹਰੇ ‘ਆਪ’ ਵੱਲੋਂ ਧਰਨਾ

ਹਰੀਕੇ ਹੈੱਡ ਵਰਕਸ ਵਿਖੇ ਜਲ ਬੱਸ ਦੇ ਅੱਡੇ ਮੂਹਰੇ ‘ਆਪ’ ਵੱਲੋਂ ਧਰਨਾ

ਹਰੀਕੇ ਪੱਤਣ,22 ਦਸੰਬਰ (ਗਗਨਦੀਪ ਸਿੰਘ) ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਹਰੀਕੇ ਝੀਲ ‘ਚ ਚੱਲਣ ਵਾਲੀ ਬੱਸ ਦਾ ਉਦਘਾਟਨ ਕਰਨ ਉਪਰੰਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਰੀਕੇ ਆ ਕੇ ਇਸ ਜਲ ਬੱਸ ‘ਚ ਸਫਰ ਦਾ ਆਨੰਦ ਮਾਣਨ ਦੇ ਦਿੱਤੇ ਸੱਦੇ ‘ਤੇ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਆਪਣੇ ਸਾਥੀਆਂ ਸਮੇਤ ਹਰੀਕੇ ‘ਹੈਡ ਵਰਕਸ਼ ਤੇ ਪੁੱਜੇ,ਪਰ ਜਲ ਬੱਸ ਗੈਰਾਜ਼ ‘ਚ ਬੰਦ ਹੋਣ ਕਾਰਨ ਬੱਸ ਦਾ ਝੂਟਾ ਨਾ ਮਿਲਣ ‘ਤੇ ਰੋਸ ਧਰਨਾ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜਲ ਬੱਸ ਦੇ ਝੂਟੇ ਤਾ ਦੂਰ ਦੀ ਗੱਲ ਸਾਨੂੰ ਜਲ ਬੱਸ ਦੇ ਦਰਸ਼ਨ ਤੱਕ ਨਹੀ ਹੋ ਸਕੇ ਅਤੇ ਨਾ ਕੋਈ ਅਧਿਕਾਰੀ ਮੌਕੇ ਤੇ ਮਿਲੀਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਮੂੰਹੋ ਕੱਢੀ ਗੱਲ ਨੂੰ ਪੂਰਾ ਕਰਨ ਲਈ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਿਆ ਬਰਬਾਦ ਕਰ ਦਿੱਤਾ ਹੈ।ਅਤੇ ਬੱਸ ਦੇ ਉਦਘਾਟਨ ਮੌਕੇ ਝੀਲ ‘ਚ ਛੱਡੇ ਵਾਧੂ ਪਾਣੀ ਨਾਲ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ ਤਬਾਅ ਹੋ ਗਈ। ਉਨਾਂ ਕਿਹਾ ਕਿ ਪੰਜਾਬ ‘ਚ ਜਲ ਬੱਸਾਂ ਚਲਾਉਣ ਦੀ ਲੋੜ ਨਹੀ ਬਲਕਿ ਰੋਡਵੇਜ਼ ਦੀਆਂ ਖਸਤਾਂ ਹਾਲਤ ਬੱਸਾਂ ਨੂੰ ਅਤੇ ਸੜਕਾਂ ਨੂੰ ਸੁਧਾਰਨ ਦੀ ਲੋੜ ਹੈ।ਇਸ ਮੌਕੇ ਤੇ ਜੀਰਾਂ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ,ਸਵਰਣ ਸਿੰਘ ਖਹਿਰਾ, ਨਵਜੋਧ ਸਿੰਘ, ਜਸਪਾਲ ਸਿੰਘ, ਮਨਪ੍ਰੀਤ ਸਿੰਘ ਖਾਲਸਾ,ਕਮਲਜੀਤ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: