ਹਰੀਕੇ ਝੀਲ ਦੇ ਨਜ਼ਦੀਕ ਬਣੇਗਾ ਅਜਾਇਬ ਘਰ

ss1

ਹਰੀਕੇ ਝੀਲ ਦੇ ਨਜ਼ਦੀਕ ਬਣੇਗਾ ਅਜਾਇਬ ਘਰ
50 ਕਰੋੜ ਨਾਲ ਬਣੇ ਪ੍ਰਾਜੈਕਟ 30 ਅਕਤੂਬਰ ਤੱਕ ਕਰ ਦਿੱਤੇ ਜਾਣਗੇ ਲੋਕਾਂ ਨੂੰ ਅਰਪਣ

2-9
ਹਰੀਕੇ ਪੱਤਣ 02 ਅਗੱਸਤ (ਗਗਨਦੀਪ ਸਿੰਘ) ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ‘ਤੇ ਮਾਝੇ ਮਾਲਵੇ ਨੂੰ ਜੋੜਨ ਵਾਲਾ ਹਰੀਕੇ ਹੈਡ ਵਰਕਸ ਨਾਮੀ ਪੁੱਲ ਦੀ ਹੋਂਦ ‘ਚ ਆਈ ਉਤਰੀ ਭਾਰਤ ਦੀ ਸਭ ਤੋਂ ਵੱਡੀ ਝੀਲ ਅੰਦਰ ਹਰ ਸਾਲ ਆਏ ਵਿਦੇਸ਼ੀ ਪੰਛੀਆਂ ਨੂੰ ਵੇਖਣ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਨੇ ਪਹਿਲਾ ਕਦਮ ਚੁੱਕ ਲਿਆ ਹੈ।
ਕੌਮਾਂਤਰੀ ਦਰਜਾ ਪ੍ਰਾਪਤ ਕਰਨ ਵਾਲੀ ਇਸ ਝੀਲ ਵਿਚ ਜਲ ਬੱਸਾਂ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬ ਦੇ ਸੈਰ-ਸਪਾਟਾ ਵਿਭਾਗ ਵੱਲੋਂ ਵਿਆਖਿਆ ਕੇਂਦਰ,ਕੈਫਟੇਰੀਆ,ਆਰਾਮਾਹ,ਟਿਕਟ ਖਿੜਕੀ,ਕਾਰ ਪਾਰਕਿੰਗ,ਜਨਤਕ ਪਖਾਨੇ,ਦੂਰਦ੍ਰਸ਼ੀ ਨਿਰੀਖਣ ਟਾਵਰ ਤੋਂ ਇਲਾਵਾ ਯਾਦਗਾਰੀ ਦ੍ਰਿਸ਼ਾਂ ਦੀਆਂ ਤਸਵੀਰਾਂ ਵਾਲਾ ਅਜਾਇਬ ਘਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸੈਲਾਨੀਆ ਨੂੰ ਪੰਛੀਆਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ ਤੋਂਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਐਨਪੀਐਸ ਰੰਧਾਵਾ ਦਾ ਕਹਿਣਾ ਹੈ ਕਿ ਸੈਰ-ਸਪਾਟਾ ਵਿਭਾਗ ਵੱਲੋਂ ਆਰੰਭ ਕੀਤੇ ਇਨ੍ਹਾਂ ਪ੍ਰਾਜੈਕਟਾਂ ‘ਤੇ ਕੁੱਲ 50 ਕਰੋੜ ਦੀ ਲਾਗਤ ਆਵੇਗੀ ਅਤੇ 30 ਅਕਤੂਬਰ ਤੋਂ ਪਹਿਲਾ ਸਾਰੇ ਪ੍ਰਾਜੈਕਟ ਲੋਕ ਅਰਪਣ ਕਰ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *