ਹਰਵੀਰ ਸਿੰਘ ਭਖੜਿਆਲ ਫੈਲੋਸਿਪ ਅਵਾਰਡ 2016 ਨਾਲ ਸਨਮਾਨਿਤ

ss1

ਹਰਵੀਰ ਸਿੰਘ ਭਖੜਿਆਲ ਫੈਲੋਸਿਪ ਅਵਾਰਡ 2016 ਨਾਲ ਸਨਮਾਨਿਤ

ਬੋਹਾ 14 ਦਸੰਬਰ (ਦਰਸ਼ਨ ਹਾਕਮਵਾਲਾ):ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਦੇ ਸੰਦਰਭ ਵਿੱਚ ਭਾਰਤੀਆ ਦਲਿੱਤ ਸਾਹਿਤ ਅਕਾਦਮੀ ਵੱਲੋਂ ਪੰਚਸ਼ੀਲ ਆਸ਼ਰਮ ਦਿੱਲੀ ਵਿਖੇ 32ਵਾਂ ਰਾਸਟਰੀ ਦਲਿੱਤ ਸਾਹਿਤਕਾਰ ਮਹਾਂਸੰਮੇਲਨ ਕਰਵਾਇਆ ਗਿਆ।ਜਿਸ ਵਿਚ ਦੇਸ ਭਰ ਚੋਂ ਦਲਿੱਤ ਸਾਹਿਤਕਾਰ,ਪੱਤਰਕਾਰ,ਲੇਖਕ,ਸਮਾਜ ਸੁਧਾਰਕ ਅਤੇ ਸਮਾਜ ਸੇਵਕਾਂ ਨੇ ਵੱੱਡੇ ਪੱਧਰ ਤੇ ਸ਼ਿਰਕਤ ਕੀਤੀ।ਜਿਸ ਦਾ ਉਦਘਾਟਨ ਸ੍ਰੀ ਰਾਮਬਿਲਾਸ ਪਾਸਵਾਨ ਕੇਂਦਰੀ ਮੰਤਰੀ ਭਾਰਤ ਸਰਕਾਰ ਨੇ ਕੀਤਾ ਅਤੇ ਜਿਸ ਦੀ ਪ੍ਰਧਾਨਗੀ ਡਾ.ਸੋਹਣਪਾਲ ਸੁਮਨਾਖਸ਼ਰ ਰਾਸਟਰੀ ਪ੍ਰਧਾਨ ਭਾਰਤੀਆ ਦਲਿਤ ਸਾਹਿਤ ਅਕਾਦਮੀ ਨੇ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀਆ ਦਲਿੱੱਤ ਸਾਹਿਤ ਅਕਾਦਮੀ ਪੰਜਾਬ ਦੇ ਪ੍ਰਧਾਨ ਸ੍ਰੀ ਤੀਰਥ ਤੋਂਗਰੀਆ ਨੇ ਦੱਸਿਆ ਕਿ ਦੋ ਦਿਨ ਚੱਲੇ ਇਸ ਸਾਹਿਤਕਾਰ ਮਹਾਂਸੰਮੇਲਨ ਦਾ ਪਹਿਲਾ ਦਿਨ ਸਨਮਾਨ ਦਿਵਸ ਅਤੇ ਦੂਸਰਾ ਦਿਨ ਅਧਿਕਾਰ ਦਿਵਸ ਦੇ ਤੌਰ ਤੇ ਮਨਾਇਆ ਗਿਆ।ਪਹਿਲੇ ਦਿਨ ਸਨਮਾਨ ਦਿਵਸ ਦੇ ਮੌਕੇ ਤੇ ਆਪਣੇ ਆਪਣੇ ਖੇਤਰਾਂ ਵਿਚ ਦਲਿੱੱਤ ਉਥਾਨ ਲਈ ਕੰਮ ਕਰਨ ਵਾਲੇ ਦੇਸ ਭਰ ਚੋਂ ਪਹੁੰਚੇ ਦਲਿੱਤ ਸਾਹਿਤਕਾਰ, ਪੱਤਰਕਾਰ, ਲੇਖਕ, ਸਮਾਜ ਸੁਧਾਰਕ ਅਤੇ ਸਮਾਜ ਸੇਵਕਾਂ ਵਿਸ਼ੇਸ਼ ਤੌਰ ਤੇ ਵੱਖ ਵੱਖ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।ਜਿਸ ਵਿਚ ਬੋਹਾ ਖੇਤਰ ਵਿਚ ਮਾਨਵਤਾ ਭਲਾਈ ਦੇ ਕਾਰਜਾਂ ਤਾਹਿਤ ਕਾਰਜ ਕਰਨ ਵਾਲੇ ਸਮਾਜ ਸੇਵੀ ਹਰਵੀਰ ਸਿੰਘ ਭਖੜਿਆਲ ਨੂੰ ਡਾ.ਅੰਬੇਡਕਰ ਨੈਸ਼ਨਲ ਫੈਲੋਸ਼ਿਪ ਅਵਾਰਡ 2016 ਨਾਲ ਸਨਮਾਨਿਤ ਕੀਤਾ ਗਿਆ।ਜਦੋਂ ਕਿ ਪ੍ਰੋਗਰਾਮ ਨੂੰ ਸਫਲ ਬਨਾਉਣ ਵਿਚ ਸੇਵਾ ਨਿਭਾਉਣ ਬਦਲੇ ਲਾਲ ਚੰਦ ਮਲੋਟ,ਤਰਸੇਮ ਸਿੰਘ ਜਨਾਗਲ,ਰਵੀ ਕੁਮਾਰ,ਬਿੱਟੂ ਸਿੰਘ,ਸੋਨੀ ਸਿੰਘ,ਨਛਤਰ ਸਿੰਘ ਮਾਹਲਾ,ਸ਼ਿਵਪ੍ਰੀਤ ਸਿੰਘ,ਸਤੀਸ਼ ਕੁਮਾਰ,ਧਰਮ ਸਿੰਘ ਪਰਵਾਨਾਂ,ਜੋਗਿੰਦਰ ਸਿੰਘ ਘਾਰੂ,ਦਰਸਨ ਸਿੰਘ ,ਜਲ਼ੋਰ ਸਿੰਘ ਅਤੇ ਜਸਵਿੰਦਰ ਕੌਰ ਨੂੰ ਸਰਟੀਫਿਕੇਟ ਆਫ ਆਨਰਜ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਰਤੀਆ ਦਲਿਤ ਸਾਹਿਤ ਅਕਾਦਮੀ ਪੰਜਾਬ ਦੇ ਪ੍ਰਧਾਨ ਸ੍ਰੀ ਤੀਰਥ ਤੋਂਗਰੀਆ ਸਮੂਹ ਪ੍ਰਤਿਨਿਧੀਆਂ ਨੂੰ ਵਧਾਈਆਂ ਦਿੱੱਤੀਆਂ।

Share Button

Leave a Reply

Your email address will not be published. Required fields are marked *