ਸੜਕ ਹਾਦਸੇ ਚ ਮਰਨ ਵਾਲੀ ਜਸਬੀਰ ਕੋਰ ਦੇ ਪੀੜਤ ਪਰਿਵਾਰ ਦੇ ਮੈਬਰਾਂ ਪੁਲਿਸ ਪਾਸੋ ਇਨਸਾਫ ਦੀ ਗੁਹਾਰ ਲਗਾਈ

ss1

ਸੜਕ ਹਾਦਸੇ ਚ ਮਰਨ ਵਾਲੀ ਜਸਬੀਰ ਕੋਰ ਦੇ ਪੀੜਤ ਪਰਿਵਾਰ ਦੇ ਮੈਬਰਾਂ ਪੁਲਿਸ ਪਾਸੋ ਇਨਸਾਫ ਦੀ ਗੁਹਾਰ ਲਗਾਈ
ਘਟਨਾਂ-੧੪ ਅਗਸਤ ਸਾਮ ਨੂੰ ਅਣਪਛਾਤੀ ਕਾਰ ਨੇ ਟੱਕਰ ਮਾਰ ਕੇ ਜਖਮੀ ਕਰ ਦਿੱਤਾਂ ਸੀ

ਹਰਚੋਵਾਲ / ਗੁਰਦਾਸਪੁਰ ੧੧ ਸਤੰਬਰ (ਗਗਨਦੀਪ ਸਿੰਘ ਰਿਆੜ) ਇੱਕ ਮਹੀਨਾਂ ਬੀਤਣ ਦੇ ਬਾਵਜੂਦ ਅਜੇ ਮ੍ਰਿਤਕ ਜਸਬੀਰ ਕੋਰ ਨੂੰ ਟੱਕਰ ਮਾਰਨ ਵਾਲੀ ਅਣਪਛਾਤੀ ਸਵਿਫ਼ਟ ਕਾਰ ਚਾਲਕ ਨੂੰ ਗ੍ਰਿਫਤਾਰ ਨਹੀ ਕਰ ਸਕੀ। ਥਾਣਾਂ ਸ੍ਰੀ ਹਰਗੋਬਿੰਦਪੁਰ ਦੀ ਪੁਲਿਸਮ੍ਰਿਤਕ ਪੀੜਤ ਪਰਿਵਾਰ ਦੇ ਮੈਬਰਾ ਨੇ ਪੁਲਿਸ ਦੇ ਉੱਚ ਆਧਿਕਾਰੀਆਂ ਪਾਸੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਆ ਆਖਿਆ ਕੇੇ ਮੇਰੀ ਪਤਨੀ ਜਸਬੀਰ ਕੋਰ ੧੪ ਅਗਸਤ ਸਾਮ ਨੂੰ ਪਿੰਡ ਚ ਸੈਰ ਕਰਨ ਲਈ ਨਿਕਲੀ ਜਦ ਇਹ ਸੜਕ ਦੇ ਕਿਨਾਰੇ- ਕਿਨਾਰੇ ਜਾ ਰਹੀ ਸੀ ਤਾਂ ਪਿਛੇ ਤੇਜ ਰਫਤਾਰ ਸ਼ਿਫਟ ਗੱਡੀ ਨੇ ਬਿਨਾਂ ਹਾਰਨ ਵਜਾਇਆ ਮੇਰੀ ਪਤਨੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੀ ਪਤਨੀ ਸਖਤ ਰੂਪ ਚ ਜਖਮੀ ਹੋ ਸ਼ੜਕ ਵਿੱਚ ਡਿੱਗ ਪਈ। ਇਸ ਘਟਨਾਂ ਸਬੰਧੀ ਜਦ ਸਾਨੂੰ ਸੂਚਨਾਂ ਮਿਲੀ ਤਾਂ ਮੋਕੇ ਤੇ ਜਾ ਕੇ ਦੇਖਿਆ ਤਾਂ ਮੇਰੀ ਪਤਨੀ ਬੇਹੋਸੀ ਹਾਲਤ ਚ ਪਈ ਹੋਈ ਸੀ ਜਿਸ ਨੂੰ ਇਲਾਜ ਵਾਸਤੇ ਪ੍ਰਾਇਵੇਟ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਪਰ ਹਾਲਤ ਖਰਾਬ ਹੋਣ ਕਾਰਨ ਡਾਕਟਰਾਂ ਨੇ ਇਸ ਨੂੰ ਚੰਡੀਗੜ ਹਸਪਤਾਲ ਭੇਜਣ ਲਈ ਆਖਿਆਂ ਪਰ ਹਾਲਤ ਬਹੁਤ ਖਰਾਬ ਹੋ ਜਾਣ ਕਾਰਨ ਸਿਹਤ ਵਿੱਚ ਕੋਈ ਸੁਧਾਰ ਨਹੀ ਹੋਇਆਂ। ਆਖਰ ੨੪ ਅਗਸਤ ਨੂੰ ਮੇਰੀ ਪਤਨੀ ਜਸਬੀਰ ਕੋਰ ਪ੍ਰਲੋਕ ਸੁਧਾਰ ਗਈ। ਇਸ ਘਟਨਾ ਸਬੰਧੀ ਥਾਣਾਂ ਸ੍ਰੀ ਹਰਗੋਬਿੰਦਪੁਰ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਟੱਕਰ ਮਾਰਨ ਵਾਲੀ ਅਣਪਛਾਤੀ ਸਵਿਫ਼ਟ ਕਾਰ ਚਾਲਕ ਦੀਆਂ ਤਸਵੀਰਾ ਸੀ.ਸੀ.ਟੀ.ਵੀ ਕੈਮਰੇ ਚ ਕਢਵਾਂ ਕੇ ਪੁਲਿਸ ਨੂੰ ਦੇ ਦਿੱਤੀਆਂ ਹਨ ਪਰ ਪੁਲਿਸ ਵੱਲੋ ਹੁਣ ਤੱਕ ਦੋਸ਼ੀਆਂ ਨੂੰ ਫੜਨ ਲਈ ਪਹਿਲ ਕਦਮੀ ਨਹੀ ਕੀਤੀ ਗਈ। ਪੀੜਤਾ ਪਰਿਵਾਰ ਦੇ ਮੁੱਖੀ ਪ੍ਰਕਾਸ ਸਿੰਘ ਲੜਕੀ ਲਵਪ੍ਰੀਤ , ਅਮਨਪ੍ਰੀਤ ਕੋਰ ਨੇ ਪੁਲਿਸ ਦੇ ਉੱਚ ਆਧਿਕਾਰੀਆਂ ਪਾਸੋ ਜੋਰਦਾਰ ਮੰਗ ਕੀਤੀ ਗਈ ਹੈ ਕਿ ਸਾਨੂੰ ਜਲਦੀ ਤੋ ਜਲਦੀ ਇਨਸਾਫ ਦਿਵਾਇਆਂ ਜਾਵੇ ਤਾਂ ਜੋ ਸਾਡੀ ਮ੍ਰਿਤਕ ਮਾਂ ਨੂੰ ਆਤਮਿਕ ਸ਼ਾਤੀ ਮਿਲ ਸਕੇ।

Share Button

Leave a Reply

Your email address will not be published. Required fields are marked *