ਸੀ. ਐਮ. ਐਸ. ਪਬਲਿਕ ਸਕੂਲ ਵਿੱਚ ਨੈਤਿਕ ਕਦਰਾਂ ਕੀਮਤਾਂ ਸੰਬੰਧੀ ਸੈਮੀਨਾਰ

ss1

ਸੀ. ਐਮ. ਐਸ. ਪਬਲਿਕ ਸਕੂਲ ਵਿੱਚ ਨੈਤਿਕ ਕਦਰਾਂ ਕੀਮਤਾਂ ਸੰਬੰਧੀ ਸੈਮੀਨਾਰ

aaa1111ਭਗਤਾ ਭਾਈਕਾ 10 ਅਕਤੂਬਰ (ਸਵਰਨ ਸਿੰਘ ਭਗਤਾ)ਸੀ ਐਮ ਐਸ ਗੁਰੂ ਕਾਂਸੀ ਪਬਲਿਕ ਸਕੂਲ ਭਗਤਾ ਵਿੱਚ ਅੱਜ ਦੇ ਵਿਦਿਆਰਥੀਆਂ ਵਿੱਚ ਆ ਰਹੀਆਂ ਨੈਤਿਕ ਗਿਰਾਵਟਾਂ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਨੂੰ ਸਮਾਜ ਦੇ ਜਿੰਮੇਵਾਰ ਨਾਗਰਿਕ ਬਣਾਉਣ ਦੀ ਲੋੜ ਨੂੰ ਮੁੱਖ ਰਖਦਿਆਂ ਇੱਕ ਸੈਮੀਨਾਰ ਦਾ ਆਯੋੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੋਟਕਪੂਰਾ ਦੇ ਨੁਮਾਇੰਦੇ ਡਾ. ਅਵੀਨਿੰਦਰਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਸਕੂਲ ਦੇ ਪਿ੍ਰੰਸੀਪਲ ਰਮਨ ਕੁਮਾਰ ਜੀ ਨੇ ਡਾ. ਅਵੀਨਿੰਦਰਪਾਲ ਸਿੰਘ ਜੀ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਕੂਲ ਪਹੁੰਚਣ ਤੇ ਹਾਰਦਿਕ ਧੰਨਵਾਦ ਕੀਤਾ ।ਡਾ. ਅਵੀਨਿੰਦਰਪਾਲ ਸਿੰਘ ਜੀ ਨੇ ਅਜੋਕੇ ਸਮੇਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਸੰਬੰਧਾਂ ਵਿੱਚ ਪੈਦਾ ਹੋ ਰਹੇ ਤਨਾਅ ਦੀ ਗੱਲ ਕਰਦਿਆਂ ਦੱਸਿਆਂ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਵਿਦਿਆਰਥੀਆਂ ਦੀ ਮਾਨਸਿਕ ਦਸ਼ਾ ਨੂੰ ਸਮਝ ਕੇ ਉਸਨੂੰ ਅਜੋਕੇ ਸਮੇਂ ਬਾਰੇ ਜਾਗਰੂਕ ਕਰਨ ਦੀ ਹੈ । ਇਸ ਲਈ ਜ਼ਰੂਰੀ ਹੈ ਕਿ ਅਧਿਆਪਕ ਅਤੇ ਵਿਦਿਆਰਥੀਆਂ ਦੇ ਆਪਸੀ ਸਬੰਧ ਸਨੇਹਪੂਰਵਕ ਹੋਣ ਅਤੇ ਇਸ ਲਈ ਪਹਿਲ ਅਧਿਆਪਕ ਵਰਗ ਨੂੰ ਹੀ ਕਰਨੀ ਪਵੇਗੀ । ਅੱਜ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਸਿਖਾਉਣਾ ਵੀ ਜ਼ਰੂਰੀ ਹੈ ਤਾਂ ਹੀ ਉਹ ਆਪਣੀ ਜਿੰਦਗੀ ਵਿੱਚ ਸਫਲ ਹੋ ਸਕਦੇ ਹਨ ।ਡਾ. ਅਵੀਨਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਵਿੱਦਿਆ ਨੂੰ ਵਿਵਹਾਰਿਕ ਜੀਵਨ ਨਾਲ ਜੋੜਿਆ ਜਾਵੇ । ਉਨ੍ਹਾਂ ਨੂੰ ਮਹਾਂਪੁਰਖਾਂ ਦੇ ਜੀਵਨ ਦੀਆਂ ਉਦਾਹਰਨਾਂ ਪੇਸ਼ ਕੀਤੀਆਂ ਜਾਣ ਅਤੇ ਇੱਕ ਅਧਿਆਪਕ ਖੁਦ ਇੱਕ ਆਦਰਸ਼ ਬਣਕੇ ਆਪਣੇ ਵਿਦਿਆਰਥੀਆਂ ਦੀ ਜਿੰਦਗੀ ਦਾ ਚਾਨਣ ਮੁਨਾਰਾ ਬਣੇ ਤਾਂ ਹੀ ਅਸੀਂ ਸਮਾਜ ਨੂੰ ਅਜਿਹੇ ਨੌਜਵਾਨ ਦੇ ਸਕਾਂਗੇ ਜੋ ਹਮੇਸ਼ਾ ਸਮਾਜ ਦੇ ਭਲੇ ਲਈ ਸੋਚਣਗੇ । ਅੱਜ ਦੇ ਬੱਚਿਆਂ ਨੂੰ ਭਲੇ ਅਤੇ ਬੁਰੇ ਬਾਰੇ ਸਮਝਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਜਿੰਮੇਵਾਰੀ ਇੱਕ ਅਧਿਆਪਕ ਹੀ ਸਭ ਤੋਂ ਵਧੀਆ ਤਰੀਕੇ ਨਾਲ ਨਿਭਾ ਸਕਦਾ ਹੈ । ਇਸ ਸੈਮੀਨਾਰ ਵਿੱਚ ਸਕੂਲ ਦੇ ਐਮ.ਡੀ. ਜੈ ਸਿੰਘ ਜੀ ਪ੍ਰਿੰਸੀਪਲ ਰਮਨ ਕੁਮਾਰ ਜੀ ਅਤੇ ਸਕੂਲ ਦਾ ਪੂਰਾ ਸਟਾਫ ਮੌਜੂਦ ਸੀ । ਸਕੂਲ ਦੇ ਐਮ.ਡੀ. ਜੈ ਸਿੰਘ ਜੀ ਨੇ ਡਾ. ਅਵੀਨਿੰਦਰਪਾਲ ਸਿੰਘ ਜੀ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਅਧਿਆਪਕ ਵਰਗ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਹਰ ਅਧਿਆਪਕ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਦੇ ਜਿੰਮੇਵਾਰ ਨਾਗਰਿਕ ਬਣਾਉਣਾ ਹੋਣਾ ਚਾਹੀਦਾ ਹੈ ।ਜੈ ਸਿੰਘ ਜੀ ਨੇ ਡਾ. ਅਵੀਨਿੰਦਰਪਾਲ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ।

Share Button

Leave a Reply

Your email address will not be published. Required fields are marked *