Sun. Jul 21st, 2019

 ਸਾਕਸ਼ੀ ਮਲਿਕ ਨੇ ਜਿੱਤਿਆ ਭਾਰਤੀਆਂ ਦਾ ਦਿਲ

ਸਾਕਸ਼ੀ ਮਲਿਕ ਨੇ ਜਿੱਤਿਆ ਭਾਰਤੀਆਂ ਦਾ ਦਿਲ

18-3
ਪਿਛਲੇ ਦਿਨਾਂ ਤੋਂ ਭਾਰਤੀ ਦਲ ਰਿਓ ਓਲੰਪਿਕ ਵਿੱਚ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਪਰ ਦੇਰ ਰਾਤ ਭਾਰਤ ਦੀ ਮਹਾਨ ਖਿਡਾਰਨ ਸਾਕਸ਼ੀ ਮਲਿਕ ਨੇ ਕੁਸ਼ਤੀ ਵਿੱਚ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ। ਜਦੋਂ ਰਾਤ ਮੈੱਚ ਦੇ ਨਤੀਜੇ ਆਏ ਤਾਂ ਹਰ ਭਾਰਤੀ ਨੇ ਖੁਸ਼ੀ ਮਨਾਈ। ਪੂਰੇ ਭਾਰਤ ਨੇ ਸਾਕਸ਼ੀ ਮਲਿਕ ਨੂੰ ਵਧਾਈਆਂ ਦਿੱਤੀਆਂ। ਭਾਰਤ ਦੀ ਕੁਸ਼ਤੀ ਦੀ ਖਿਡਾਰਨ ਸਾਕਸ਼ੀ ਨੇ ਮਹਿਲਾ ਵਰਗ 58 ਕਿਲੋਗ੍ਰਾਮ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਕਸ਼ੀ ਨੇ ਆਪਣੇ ਵਿਰੋਧੀ ਨੂੰ 85 ਨਾਲ ਹਰਾਇਆ। ਪਹਿਲੇ ਰਾਊਂਡ ਵਿੱਚ 05 ਨਾਲ ਪਿੱਛੇ ਚਲਦੀ ਰਹੀ। ਪਰ ਦੂਜੇ ਰਾਊਂਡ ਵਿੱਚ ਉਸ ਨੇ ਆਪਣੀ ਜ਼ੋਰਦਾਰ ਵਾਪਸੀ ਕਰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਓਲੰਪਿਕ ਖੇਡਾਂ ਵਿੱਚ ਕੁਸ਼ਤੀ ਵਿੱਚ ਤਗ਼ਮਾ ਜਿੱਤਣ ਵਾਲੀ ਸਾਕਸ਼ੀ ਪਹਿਲੀ ਔਰਤ ਬਣੀ। ਸਾਕਸ਼ੀ ਦਾ ਤਗ਼ਮਾ ਉਸ ਸਮੇਂ ਆਇਆ ਜਦੋਂ ਭਾਰਤ ਨੇ ਕਿਸੇ ਵੀ ਪਾਸੇ ਤੋਂ ਤਗ਼ਮਾ ਨਹੀਂ ਜਿੱਤਿਆ ਤੇ ਹਰ ਪਾਸੇ ਤੋਂ ਨਿਰਾਸ਼ਾ ਹੀ ਹੱਥ ਲੱਗ ਰਹੀ ਸੀ। ਐਥਲੈਟਿਕਸ ਵਿੱਚ ਜਮੈਕਾ ਦੀ ਗੋਲਡਨ ਗਰਲ ਏਲੀਮਾ ਥੌਮਸਨ ਨੇ 200 ਮੀਟਰ ਇਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਮੁੱਕੇਬਾਜ਼ੀ ਵਿੱਚ 68 ਕਿਲੋਗ੍ਰਾਮ ਵਿੱਚ ਯੋਲੇਨਾ ਇਸੰਨਬਾਲੇਵਾ ਨੇ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਕਾਂਸੇ ਦੇ ਤਗ਼ਮੇ ਨਾਲ ਆਪਣੀ ਤਗ਼ਮੇ ਦੀ ਸੂਚੀ ਵਿੱਚ ਸੁਧਾਰ ਜ਼ਰੂਰ ਕੀਤਾ ਹੈ ਪਰ ਅਜੇ ਵੀ ਭਾਰਤ ਨੂੰ ਬੈਡਮਿੰਟਨ, ਕੁਸ਼ਤੀ, ਗੋਲਫ਼ ਤੋਂ ਤਗ਼ਮਿਆਂ ਦੀ ਆਸ ਬਾਕੀ ਹੈ। ਇਥੇ ਜ਼ਿਕਰਯੋਗ ਗੱਲ ਹੈ ਕਿ ਜਿਥੇ ਸਾਕਸ਼ੀ ਮਲਿਕ ਨੇ ਭਾਰਤ ਦਾ ਰੌਸ਼ਨ ਕੀਤਾ ਉਥੇ ਭਾਰਤੀ ਰੇਲਵੇ ਦਾ ਨਾਂ ਵੀ ਪੂਰੀ ਦੁਨੀਆ ਵਿੱਚ ਰੁਸ਼ਨਾਇਆ ਹੈ। ਸਾਕਸ਼ੀ ਮਲਿਕ ਭਾਰਤੀ ਰੇਲਵੇ ਵਿੱਚ ਉੱਤਰੀ ਰੇਲਵੇ ਦਿੱਲੀ ਡਿਵਿਜ਼ਨ ਵਿੱਚ ਆਪਣੀ ਸੇਵਾਵਾਂ ਦੇ ਰਹੀ ਹੈ। ਇਸ ਜਿੱਤ ਤੋਂ ਬਾਅਦ ਭਾਰਤੀ ਰੇਲਵੇ ਨੇ 50 ਲੱਖ ਰੁਪਏ ਤੇ ਹਰਿਆਣਾ ਸਰਕਾਰ ਨੇ ਢਾਈ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਤਗ਼ਮਿਆਂ ਦੀ ਸੂਚੀ
ਮੁਲਕ :       ਸੋਨਾ  ਚਾਂਦੀ  ਤਾਂਬਾ    (ਕੁਲ ਤਗ਼ਮੇ)
ਅਮਰੀਕਾ :   30     32     31          (93)
ਇੰਗਲੈਂਡ :    19     19      12          (50)
ਚੀਨ :          19     15      20         (54)
ਰੂਸ :           12     14      15          (41)
ਭਾਰਤ :        0       0        1            (1)

ਖੇਡਾਂ ਦੀ ਸਮਾਂ ਸਾਰਣੀ
ਕੁਸ਼ਤੀ : ਸ਼ਾਮ : 4.00 ਵਜੇ

Leave a Reply

Your email address will not be published. Required fields are marked *

%d bloggers like this: