ਸਹਿਜ ਪਾਠ ਕਰਨ ਵਾਲੀਆਂ ਲੜਕੀਆਂ ਕੀਤੀਆਂ ਸਨਮਾਨਿਤ

ss1

ਸਹਿਜ ਪਾਠ ਕਰਨ ਵਾਲੀਆਂ ਲੜਕੀਆਂ ਕੀਤੀਆਂ ਸਨਮਾਨਿਤ
ਸਕੂਲ ਪ੍ਰਬੰਧਕਾਂ ਦਿੱਤੀ ਲੜਕੀਆਂ ਨੂੰ ਵਧਾਈ

school-picਤਲਵੰਡੀ ਸਾਬੋ, 8 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਅੰਦਰ ਨੈਤਿਕਤਾ ਪੈਦਾ ਕਰਨ ਅਤੇ ਗੁਰਬਾਣੀ ਨਾਲ ਜੋੜਨ ਦੇ ਯਤਨਾਂ ਸਦਕਾ ਸਕੂਲ ਦੀਆਂ ਲਗਭਗ 50 ਵਿਦਿਆਰਥਣਾਂ ਨੂੰ ਵਿਵੇਕ ਟਰੱਸਟ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ।  ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਵੇਕ ਟਰੱਸਟ ਰਾਹੀਂ ਉਕਤ ਸਕੂਲ ਅੰਦਰ ਲਗਭਗ 150 ਲੜਕੇ-ਲੜਕੀਆਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਕਰਨ ਲਈ ਸ਼ਬਦਾਰਥ ਦਿੱਤੇ ਗਏ ਹਨ ਅਤੇ ਇਸ ਟਰੱਸਟ ਵੱਲੋਂ ਲੜਕੀਆਂ ਦੀ ਸਖਸ਼ੀਅਤ ਨੂੰ ਨਿਖਾਰਨ ਲਈ ਤਲਵੰਡੀ ਸਾਬੋ ਵਿਖੇ ਇੱਕ ਮਨੋਹਰ ਸਖਸ਼ੀਅਤ ਉਸਾਰੀ ਕੈਂਪ ਅਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਉਕਤ ਸਕੂਲ ਦੀਆਂ 49 ਲੜਕੀਆਂ ਨੇ ਭਾਗ ਲਿਆ ਸੀ। ਜਿਸ ਮੌਕੇ ਟਰਸਟ ਵੱਲੋਂ ਉਕਤ ਲੜਕੀਆਂ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਆ ਗਿਆ ਹੈ। ਮੁਖੀ ਨੇ ਦੱਸਿਆ ਕਿ ਸਵੇਰ ਦੀ ਸਭਾ ਦੌਰਾਨ ਸਾਰੀਆਂ ਲੜਕੀਆਂ ਨੂੰੰ ਬਾਕੀ ਦੇ ਬੱਚਿਆਂ ਸਾਹਮਣੇ ਸਨਮਾਨਿਤ ਕੀਤਾ ਗਿਆ ਤਾਂ ਕਿ ਉਹਨਾਂ ਦੀ ਇਸ ਪ੍ਰਾਪਤੀ ਨੂੰ ਦੇਖ ਕੇ ਬਾਕੀ ਬੱਚੇ ਪ੍ਰੇਰਨਾ ਲੈਣ। ਇਸ ਮੌਕੇ ਉਹਨਾਂ ਉਕਤ ਟਰੱਸਟ ਅਤੇ ਸਨਮਾਨਿਤ ਬੱਚਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ, ਸਕੂਲ ਕਮੇਟੀ ਦੇ ਸਕੱਤਰ ਮੈਡਮ ਪਰਮਜੀਤ ਕੌਰ, ਸ. ਲਖਵੀਰ ਸਿੰਘ ਸੇਖੋਂ, ਜਸਪਾਲ ਸਿੰਘ ਡੀਪੀਆਈ, ਨਵਦੀਪ ਕੌਰ, ਗੁਰਪ੍ਰੀਤ ਕੌਰ, ਗੁਰਜੀਤ ਕੌਰ ਅਤੇ ਧਾਰਮਿਕ ਅਧਿਆਪਕ ਗੁਰਜੰਟ ਸਿੰਘ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *