ਸਵ: ਸਰਪੰਚ ਕ੍ਰਿਪਾਲ ਸਿੰਘ ਦੀ ਬਰਸੀ ਮੌਕੇ ਖੂਨ ਦਾਨ ਕੈਂਪ ਲਗਾਇਆ

ss1

ਸਵ: ਸਰਪੰਚ ਕ੍ਰਿਪਾਲ ਸਿੰਘ ਦੀ ਬਰਸੀ ਮੌਕੇ ਖੂਨ ਦਾਨ ਕੈਂਪ ਲਗਾਇਆ
ਯਾਦਗਰ ਦਿਹਾੜੇ ਖੂਨਦਾਨ ਕਰਕੇ ਮਨਾਏ ਜਾਣ- ਬੁਲਾਰੇ

2
ਜੋਗਾ, 15 ਸਤੰਬਰ ( ਅਮਰਜੀਤ ਮਾਖਾ)- ਪਿੰਡ ਮਾਖਾ ਚਹਿਲਾਂ ਵਿਖੇ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਸਾਬਕਾ ਸਰਪੰਚ ਸਵ: ਕ੍ਰਿਪਾਲ ਸਿੰਘ ਦੀ ਦੂਜੀ ਬਰਸੀ ਮੌਕੇ ਉਨ੍ਹਾ ਦੇ ਪਰਿਵਾਰ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਅਤੇ ਸੈਮੀਨਾਰ ਕਰਵਾਇਆ ਗਿਆ । ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ, ਸੰਦੀਪ ਸਿੰਘ ਘੰਡ ਲੇਖਾਕਾਰ ਨਹਿਰੂ ਯੁਵਾ ਕੇਂਦਰ ਮਾਨਸਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਸਿਮਰਜੀਤ ਕੌਰ ਸਿੰਮੀ, ਯੂਥ ਆਗੂ ਕਾਂਗਰਸ ਗੁਰਪ੍ਰੀਤ ਸਿੰਘ ਵਿੱਕੀ, ਮਾਈਕਲ ਗਾਗੋਵਾਲ ਅਤੇ ਪ੍ਰਕਾਸ਼ ਸਿੰਘ ਮਾਖਾ ਨੇ ਖੂਨਦਾਨ ਕੈਂਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕਰਦੇ ਕਿਹਾ ਕਿ ਨੇ ਕਿਹਾ ਕਿ ਖੂਨ ਦਾਨ ਉਹ ਉੱਤਮ ਦਾਨ ਹੈ ਜਿਸ ਨਾਲ ਅਸੀਂ ਕਿਸੇ ਦੀ ਕੀਮਤੀ ਜ਼ਿੰਦਗੀ ਬਚਾਉਣ ਵਿੱਚ ਸਹਾਇਤਾ ਕਰਦੇ ਹਾਂ । ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਸਾਨੂੰ ਆਪਣੇ ਯਾਦਗਰ ਦਿਹਾੜੇ ਖੂਨ ਦਾਨ ਕਰਕੇ ਹੀ ਮਨਾਉਣੇ ਚਾਹੀਂਦੇ ਹਨ । ਕਲੱਬ ਪ੍ਰਧਾਨ ਕੁਲਵੀਰ ਸਿੰਘ ਕੀਰਾ ਨੇ ਉਸਦੇ ਪਿਤਾ ਦੀ ਯਾਦ ਵਿੱਚ ਲਗਾਏ ਕੈਂਪ ਦੌਰਾਨ ਖੁਨਦਾਨ ਕਰਨ ਵਾਲੇ ਖੂਨਦਾਨੀਆਂ ਅਤੇ ਹਿੱਸਾ ਲੈਣ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ । ਉਨ੍ਹਾਂ ਦੱਸਿਆ ਕਿ ਬਠਿੰਡਾ ਸਿਵਲ ਹਸਪਤਾਲ ਦੀ ਟੀਮ ਵੱਲੋਂ 40 ਯੂਨਿਟ ਖੂਨ ਇਕੱਤਰ ਕੀਤਾ ਗਿਆ । ਸਰਪੰਚ ਗੁਰਜਿੰਦਰ ਸਿੰਘ ਬੱਗਾ, ਸਰਪੰਚ ਭੂਸ਼ਨ ਕੁਮਾਰ ਗੋਇਲ, ਕੇਵਲ ਸਿੰਘ ਜੋਗਾ ਕੌਂਸਲਰ ਜੋਗਾ, ਪਰਮਜੀਤ ਸਿੰਘ ਖਾਲਸਾ, ਪ੍ਰੈਸ ਕਲੱਬ ਜੋਗਾ ਦੇ ਸਰਪ੍ਰਸਤ ਬਲਜੀਤ ਸਿੰਘ ਅਕਲੀਆ, ਪ੍ਰਧਾਨ ਕੁਲਵੀਰ ਰੱਲਾ, ਦਰਬਾਰਾ ਸਿੰਘ ਸਾਬਕਾ ਪੰਚ, ਜੋਗਿੰਦਰ ਸਿੰਘ ਪੰਚ, ਮਨਜੀਤ ਸ਼ਰਮਾ, ਗੁਰਚਰਨ ਸਿੰਘ, ਸੇਵਕ ਸਿੰਘ ਸਿੱਧੂ, ਰਣਜੀਤ ਸਿੰਘ ਕਾਲਾ, ਸੁਨੀਲ ਜੈਨ ਸਰਦੂਲਗੜ੍ਹ ਰੁਪਿੰਦਰ ਸਿੰਘ ਬੱਬੂ, ਮਨਮੋਹਣ ਸਿੰਘ ਸਿਵਜ਼ੀ, ਸੁਖਜਿੰਦਰ ਸਿੰਘ ਰਾਣਾ, ਜਸਪ੍ਰੀਤ ਸਿੰਘ ਜੱਸੀ, ਗੁਰਜੰਟ ਸਿੰਘ ਜੰਟੀ, ਮੰਮੂ ਸਿੰਘ ਸਿੱਧੂ, ਚਰਨਜੀਤ ਸਿੰਘ ਮਾਖਾ, ਹਰਬੰਸ ਸਿੰਘ ਪ੍ਰਧਾਨ ਸਹਾਰਾ ਕਲੱਬ,ਸੈਂਪੂ ਸ਼ਰਮਾ ਜੋਗਾ ਆਦਿ ਤੋਂ ਇਲਾਵਾ ਪਿੰਡਾਂ ਦੇ ਕਲੱਬ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ ।

Share Button

Leave a Reply

Your email address will not be published. Required fields are marked *