Wed. Apr 24th, 2019

 ਸਮਾਜ ਸੇਵੀ ਜਥੇਬੰਦੀ ਨੇ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਗੱਡੀਆਂ ਤੇ ਰਿਫਲੈਕਟਰ ਲਾਏ

ਸਮਾਜ ਸੇਵੀ ਜਥੇਬੰਦੀ ਨੇ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ  ਗੱਡੀਆਂ ਤੇ ਰਿਫਲੈਕਟਰ ਲਾਏ

ਮਲੋਟ, 21 ਦਸੰਬਰ (ਆਰਤੀ ਕਮਲ) : ਸਰਦੀ ਦੇ ਮੌਸਮ ਵਿੱਚ ਪੈਣ ਵਾਲੀ ਸੰਘਣੀ ਧੁੰਦ ਕਾਰਨ ਵਾਪਰਦੇ ਸੜਕ ਹਾਦਸਿਆਂ ‘ਤੇ ਠੱਲ ਪਾਉਣ ਲਈ ਚੜਦੀਕਲਾ ਸਮਾਜ ਸੇਵੀ ਸੰਸਥਾਂ ਵੱਲੋਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲਾ ਕੋਆਰਡੀਨੇਟਰ ਡਾ: ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਕਰੀਬ 500 ਵਾਹਨਾਂ ‘ਤੇ 1000 ਰਿਫ਼ਲੈਕਟਰ ਲਾਏ ਗਏ।  ਕੈਰੋਂ ਰੋਡ ਚੌਂਕ ਤੋਂ ਰਿਫ਼ਲੈਕਟਰ ਲਾਉਣ ਦੀ ਸ਼ੁਰੂਆਤ ਤਹਿਸੀਲਦਾਰ ਅਸ਼ੋਕ ਕੁਮਾਰ ਬਾਂਸਲ, ਵਿਧਾਇਕ ਦੇ ਨਿੱਜੀ ਸਹਾਇਕ ਕੁਲਬੀਰ ਸਿੰਘ ਕੋਟਭਾਈ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਸਰੋਜ ਸਿੰਘ ਬਰਾੜ ਸਰਪੰਚ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਗਈ। ਇਸ ਮੌਕੇ ਟ੍ਰੈਫ਼ਿਕ ਇੰਚਾਰਜ਼ ਗੁਰਮੀਤ ਸਿੰਘ, ਯੂਥ ਅਕਾਲੀ ਦਲ ਮਲੋਟ ਦੇ ਪ੍ਰਧਾਨ ਨਿੱਪੀ ਔਲਖ ਅਤੇ ਸੋਈ ਜ਼ਿਲਾ ਪ੍ਰਧਾਨ ਲੱਪੀ ਈਨਾ ਖੇੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਡਾ: ਗਿੱਲ ਨੇ ਕਿਹਾ ਕਿ 1000 ਰਿਫ਼ਲੈਕਟਰਾਂ ਦਾ ਸਹਿਯੋਗ ਪ੍ਰਧਾਨ ਸਰੋਜ ਸਿੰਘ ਵੱਲੋਂ ਦਿੱਤਾ ਗਿਆ ਹੈ, ਜਿਸ ਲਈ ਸੰਸਥਾ ਉਨਾਂ ਦੀ ਧੰਨਵਾਦੀ ਹੈ। ਇਸ ਮੌਕੇ ਤਹਿਸੀਲਦਾਰ ਬਾਂਸਲ, ਪੀ.ਏ ਕੋਟਭਾਈ ਅਤੇ ਸਰਪੰਚ ਸਰੋਜ ਸਿੰਘ ਨੇ ਕਿਹਾ ਕਿ ਰਿਫ਼ਲੈਕਟਰ ਲਾਉਣ ਦਾ ਮਤਲਬ ਹੈ ਕਿ ਰਾਤ ਸਮੇਂ ਅੱਗੇ ਜਾ ਰਹੇ ਵਾਹਨ ਦਾ ਦੂਰੋਂ ਪਤਾ ਲੱਗ ਜਾਵੇਗਾ, ਜਿਸ ਨਾਲ ਹਾਦਸਿਆਂ ‘ਤੇ ਰੋਕ ਲੱਗੇਗੀ ਟ੍ਰੈਫਿਕ ਇੰਚਾਰਜ਼ ਗੁਰਮੀਤ ਸਿੰਘ ਨੇ ਵੀ ਵਾਹਨ ਚਾਲਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਸਹੀ ਸਪੀਡ ਰੱਖਣ ਅਤੇ ਟ੍ਰੈਫ਼ਿਕ ਨਿਯਮਾ ਦੀ ਪਾਲਣਾ ਕਰਨ ਤਾਂ ਜੋ ਹੋਣ ਵਾਲੀਆ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਹਰਭਜਨ ਸਿੰਘ, ਕ੍ਰਿਪਾਲ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ, ਐਂਬੂਲੈਂਸ ਚਾਲਕ ਪ੍ਰੀਤਮ ਸਮੇਤ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: