ਸਥਾਨਕ ਸਰਕਾਰੀ ਹਸਪਤਾਲ ਵਿਖੇ ਨਵੇਂ ਬਣਾਏ ਪਾਰਕ ‘ਚ ਪੌਦੇ ਲਗਾਏ

ss1

ਸਥਾਨਕ ਸਰਕਾਰੀ ਹਸਪਤਾਲ ਵਿਖੇ ਨਵੇਂ ਬਣਾਏ ਪਾਰਕ ‘ਚ ਪੌਦੇ ਲਗਾਏ

20160923_114056
ਭਗਤਾ ਭਾਈ ਕਾ 23 ਸਤੰਬਰ (ਸਵਰਨ ਸਿੰਘ ਭਗਤਾ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਵੱਸ ਭਾਰਤ ਅਭਿਆਨ ਤਹਿਤ ਸਾਫ ਸੁਥਰਾ ਵਾਤਾਵਰਨ ਦੇਣ ਲਈ ਅਤੇ ਹਰਿਆਲੀ ਭਰਪੂਰ ਆਲਾ ਦੁਆਲਾ ਬਣਾੳੇਣ ਲਈ ਜਿੱਥੇ ਵੱਖ-ਵੱਖ ਮਿਸਨਾਂ ਰਾਹੀਂ ਕੰਮ ਹੋ ਰਿਹਾ ਹੈ ਇਹਨਾਂ ਸਕੀਮਾਂ ਤਹਿਤ ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਸੀ.ਐਚ.ਸੀ ਭਗਤਾ ਦੀ ਯੋਗ ਅਗਵਾਈ ਹੇਠ ਇਸ ਸੰਸਥਾ ਵਿਖੇ ਪਏ ਖਾਲੀ ਗਰਾਊਂਡ ਵਿੱਚ ਨਵਾਂ ਪਾਰਕ ਬਣਾਇਆ ਗਿਆ ਜਿਸ ਵਿੱਚ ਮਰੀਜਾਂ ਦੇ ਬੈਠਣ ਲਈ ਬੈਂਚ ਵੀ ਬਣਾਏ ਗਏ ਅਤੇ ਵਿਸੇਸ ਤੌਰ ਤੇ ਨਵੇਂ ਫੁੱਲਾਂ ਵਾਲੇ ਬੂਟੇੇ, ਛਾਂ ਦਾਰ ਪੌਦੇ ਅਤੇ ਘਾਹ ਵੀ ਲਗਵਾਇਆ ਗਿਆ ਤਾਂ ਜੋ ਭਵਿੱਖ ਵਿੱਚ ਹਸਤਪਤਾਲ ਦਾ ਵਾਤਾਵਰਨ ਅਤੇ ਆਲਾ ਦੁਆਲਾ ਸੋਹਣਾ ਅਤੇ ਸਾਫ-ਸੁਥਰਾ ਲੱਗੇ।ਅੱਜ ਪਾਰਕ ਦੀ ਰੂਪ ਰੇਖਾ ਮੁਕੰਮਲ ਹੋਣ ਉਪਰੰਤ ਮਾਨਯੋਗ ਐਸ.ਐਮ.ਓ ਸਾਹਿਬ ਵਲੋਂ ਰਸਮੀ ਤੌਰ ਤੇ ਨਵੇ ਪੌਦੇ ਲਗਾ ਕੇ ਪਾਰਕ ਦਾ ਉਦਘਾਟਨ ਕੀਤਾ ਗਿਆ।ਇਸ ਕੰਮ ਦੀ ਮੌਜੂਦ ਸਟਾਫ ਮੈਂਬਰਜ, ਮਰੀਜਾਂ ਅਤੇ ਨਾਲ ਆਏ ਅਟੈਡੈਟਸ ਵਲੋਂ ਵੀ ਸਲਾਘਾ ਕੀਤੀ ਗਈ । ਇਸ ਤੋ ਇਲਾਵਾ ਇਸ ਸੰਸਥਾ ਵਿਖੇ ਮਰੀਜਾਂ ਵਲੋਂ ਅਤੇ ਉਹਨਾਂ ਦੇ ਅਟੈਡੈਟਸ ਵਲੋਂ ਲਿਆਂਦੇ ਜਾਂਦੇ ਵਹੀਕਲਜ ਨੂੰ ਪਾਰਕਿੰਗ ਕਰਨ ਲਈ ਇਕ ਨਵਾ ਸੈਡ ਵੀ ਬਣਾਇਆ ਗਿਆ ਤਾਂ ਹੋ ਹਸਪਤਾਲ ਨੂੰ ਜਾਣ ਵਾਲੇ ਰਸਤੇ ਵਿੱਚ ਐਂਬੂਲੈਸ ਜਾ ਮਰੀਜਾਂ ਨੂੰ ਆਣ ਜਾਣ ਵਿੱਚ ਕੋਈ ਮੁਸਕਿਲ ਪੇਸ ਨਾ ਆਵੇ। ਇਸ ਸਮੇਂ ਡਾ. ਮਮਤਾ ਸਮਿਆਲ,ਹੈਡ ਕਲਰਕ ਗੁਰਮੀਤ ਸਿੰਘ ਤੇ ਬਲਜੀਤ ਸਿੰਘ,ਰਮੇਸ ਕੁਮਾਰ ,ਅਵਤਾਰ ਸਿੰਘ, ਸਰਬਜੀਤ ਸਿੰਘ ਫਾਰਮਾਸਿਸਟ ,ਬਾਬੂ ਸਿੰਘ ਡਰਾਈਵਰ ਸਾਮਲ ਸਨ।

Share Button

Leave a Reply

Your email address will not be published. Required fields are marked *