ਸ਼੍ਰੀ ਬ੍ਰਹਮਸਰੋਵਰ ਧਾਮ ਮਾਲੇਵਾਲ ਕੰਢੀ ਵਿਖੇ ਸਰੋਵਰ ਦੇ ਨਵੀਨੀਕਰਣ ਦੀ ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਕੀਤੀ ਰਸਮੀ ਸ਼ੁਰੂਆਤ

ਸ਼੍ਰੀ ਬ੍ਰਹਮਸਰੋਵਰ ਧਾਮ ਮਾਲੇਵਾਲ ਕੰਢੀ ਵਿਖੇ ਸਰੋਵਰ ਦੇ ਨਵੀਨੀਕਰਣ ਦੀ ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਕੀਤੀ ਰਸਮੀ ਸ਼ੁਰੂਆਤ
ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦੇ ਸਹਿਯੋਗ ਨਾਲ ਹੋਵੇਗਾ ਨਵੀਨੀਕਰਣ

ਸੜੋਆ, 26 ਦਸੰਬਰ (ਅਸ਼ਵਨੀ ਸ਼ਰਮਾ)-ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲਿਆਂ ਦੀ ਚਰਣ ਤੇ ਤਪੋ ਸਥਲੀ ਧਰਤੀ ਸ਼੍ਰੀ ਬ੍ਰਹਮਸਰੋਵਰ ਧਾਮ ਮਾਲੇਵਾਲ ਕੰਢੀ ਦੇ ਪੁਰਾਤਨ ਇਤਿਹਾਸਿਕ ਸ਼੍ਰੀ ਬ੍ਰਹਮਸਰੋਵਰ ਦੇ ਨਵੀਨੀਕਰਣ ਲਈ ਪੰਜਾਬ ਸਰਕਾਰ ਵੱਲੋਂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ) ਦੀ ਸਮੁੱਚੀ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਚੌਧਰੀ ਨੰਦ ਲਾਲ ਦੀ ਹਾਜ਼ਰੀ ਵਿੱਚ ਸਰੋਵਰ ਦੇ ਨਵੀਨੀਕਰਣ ਲਈ ਪੰਚਾਇਤੀ ਰਾਜ ਵਲੋਂ ਮਨਜੂਰ ਹੋਈ ਵੱਡੀ ਗਰਾਂਟ ਰਾਸ਼ੀ ਨਾਲ ਮੁਕੰਮਲ ਹੋਣ ਵਾਲੇ ਸਰੋਵਰ ਦੀ ਰਸਮੀ ਸ਼ੁਰੂਆਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਜ ਭੂਰੀਵਾਲਿਆਂ ਨੇ ਟੱਕ ਲਾ ਕੇ ਸ਼ੁਰੁਆਤ ਕਰਵਾਈ। ਦੱਸਣਯੋਗ ਹੈ ਕਿ ਇਸ ਪੁਰਾਤਨ ਸਰੋਵਰ ਵਿੱਚ ਪਾਣੀ ਦੀ ਵਿਵਸਥਾ ਲਈ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋ ਤੇ ਹਲਕਾ ਵਿਧਇਕ ਬਲਾਚੌਰ ਚੌਧਰੀ ਨੰਦ ਲਾਲ ਦੇ ਅਣਥੱਕ ਯਤਨਾਂ ਸਦਕਾ ਟਿਊਬਵੈਲ ਕਾਰਪੋਰੇਸ਼ਨ ਵਲੋ 45 ਲੱਖ ਦੀ ਅੁਨਮਾਨਤ ਲਾਗਤ ਨਾਲ ਸਰੋਵਰ ਸਥਲ ਤੇ ਪਹਿਲਾਂ ਹੀ ਡੂੰਘਾ ਟਿਊਬਵੈਲ੍ਹ ਲਗਾਇਆ ਜਾ ਚੁੱਕਾ ਹੈ।ਇਸ ਮੋਕੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਨੇ ਗੁਰਗੱਦੀ ਦੀ ਸਮੁੱਚੀ ਨਾਮਲੇਵਾ ਸੰਗਤ ਨੂੰ ਵਧਾਈ ਦਿੰਦਿਆ ਕਿਹਾ ਕਿ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲਿਆਂ ਨੇ ਇਸ ਪਾਵਨ ਵਸੁੰਧਰਾ ਤੇ 70 ਕੁ ਸਾਲ ਪਹਿਲਾਂ ਆਪਣੇ ਚਰਣ ਟਿਕਾ ਕੇ ਅੰਧ ਵਿਸ਼ਵਾਸ਼ ਵਿੱਚ ਫਸੇ ਲੋਕਾਂ ਨੂੰ ਰੱਬੀ ਬਾਣੀ ਨਾਲ ਜੋੜਦਿਆਂ ਸੰਗਤਾਂ ਦੀ ਮੰਗ ਤੇ (ਹਰਿਆਣੇ ਦੇ ਟੋਭੇ)ਨਾਲ ਮਸ਼ਹੂਰ ਸ਼ਥਲ ਤੇ ਸੰਗਤਾਂ ਦੀ ਮੰਗ ਤੇ ਸ਼ਰਧਾ ਨੂੰ ਭਾਂਪਦਿਆਂ ਆਪਣੇ ਚਰਨ ਟਿਕਾ ਕੇ ਸਰੋਵਰ ਬਣਾਇਆ ਸੀ। ਉਸੇ ਸਰੋਵਰ ਦੇ ਨਵੀਨੀਕਰਣ ਲਈ ਗੁਰਗੱਦੀ ਪ੍ਰੰਪਰਾ ਦੀ ਸਮੁੱਚੀ ਨਾਮ ਲੇਵਾ ਸੰਗਤ ਤੇ ਸੂਬਾ ਸਰਕਾਰ ਦੇ ਵਡਮੁੱਲੇ ਸਹਿਯੋਗ ਨਾਲ ਸਰੋਵਰ ਆਪਣੇ ਆਪ ਵਿੱਚ ਮਿਸਾਲ ਹੋਵੇਗਾ।ਇਸ ਸਰੋਵਰ ਦੀ ਸੂੰਦਰ ਦਿੱਖ ਲਈ ਹਲਕਾ ਵਿਧਾਇਕ ਬਲਾਚੌਰ ਚੌਧਰੀ ਨੰਦ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਜੀਵਨ ਦਾ ਹਰ ਪਲ ਭੂਰੀਵਾਲੇ ਗੁਰਗੱਦੀ ਪ੍ਰੰਪਰਾਂ ਦੇ ਮਹਾਂਪੁਰਸ਼ਾਂ ਤੇ ਸੰਗਤਾਂ ਲਈ ਸਮਰਪਿਤ ਹੈ। ਉਨਾ੍ਹ ਕਿਹਾ ਕਿ ਇਸ ਗੁਰ ਪ੍ਰਣਾਲੀ ਦੇ ਹਰ ਕਾਰਜ ਲਈ ਨਿੱਜੀ ਤੇ ਸਰਕਾਰੀ ਤੌਰ ਤੇ ਸਹਿਯੋਗ ਕਰਨ ਨਾਲ ਜੋ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ।ਉਸਦੀ ਬਦੌਲਤ ਹੀ ਅੱਜ ਮੈਂ ਇਸ ਮੁਕਾਮ ਤੇ ਹਾਂ।ਦੱਸਣਯੋਗ ਹੈ ਇਸ ਸਰੋਵਰ ਦੇ ਨਵੀਨੀਕਰਣ ਲਈ ਹਲਕਾ ਵਿਧਾਇਕ ਚੌਧਰੀ ਨੰਦ ਲਾਲ ਦੁਆਰਾ 25 ਲੱਖ ਦੇ ਕਰੀਬ ਗਾਂ੍ਰਟ ਰਾਸ਼ੀ ਦਾ ਸਹਿਯੋਗ ਵੀ ਦਿੱਤਾ ਗਿਆ।ਇਸ ਮੌਕੇ ਸੰਗਤਾਂ ਦਰਮਿਆਨ ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਭੂਰੀਵਾਲੇ ਟਰੱਸਟ,ਸ਼੍ਰੀ ਗੁਪਤਾ ਜੀ ਬੀ.ਡੀ.ਓ ਸੜੋਆ, ਸ਼੍ਰੀਧਰ ਐਸ.ਡੀ.ਓ, ਮੋਤਾ ਸਿਮਘ ਜੇ.ਈ, ਠੇਕੇਦਾਰ ਭਜਨ ਲਾਲ, ਮਦਨ ਲਾਲ ਜੋਸ਼ੀ, ਡਾ ਯਸ਼ਪਾਲ, ਗੁਰਮੀਤ ਕੌਰ ਸਰਪੰਚ ਬੂਥਗੜ੍ਹ, ਮੈਹਰ ਦਾਸ ਸਰਪੰਚ ਮਾਲੇਵਾਲ, ਰਾਮ ਕਿਸ਼ਨ ਸਾਬਕਾ ਸਰਪੰਚ ਬੂਥਗੜ੍ਹ,ਹੁਸਨ ਪ੍ਰਧਾਨ, ਬੱਬੀ ਸਰਪੰਚ ਝੰਡੂਪੁਰ,ਹਰਨਾਮ ਦਾਸ ਮੂੰਢਣ, ਭਗਤ ਰਾਮ ਜੀ ਦਾਸ,ਸੂਬੇਦਾਰ ਤਰਸੇਮ ਲਾਲ, ਕੁੰਦਨ ਲਾਲ, ਓਮਪ੍ਰਕਾਸ਼ ਸਾਬਕਾ ਸਰਪੰਚ ਮਾਲੇਵਾਲ,ਸਮੇਤ ਬਹੁਗਿਣਤੀ ਵਿੱਚ ਗੁਰਗੱਦੀ ਪ੍ਰੰਪਰਾ ਦੇ ਸ਼ਰਧਾਲੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: