ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਇਆ ਗਿਆ

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਇਆ ਗਿਆ
102 ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾਇਆ ਤੇ ਫੀ ਕਾਕਾਰ ਦਿੱਤੇ ਗਏ

27-sep-balli-mehta-01
ਚੌਂਕ ਮਹਿਤਾ, 28 ਸਤੰਬਰ (ਬਲਜਿੰਦਰ ਸਿੰਘ ਰੰਧਾਵਾ) – ਬੀਤੇ ਦਿਨ ਗੁਰਦੂਆਰਾ ਸ਼ਹੀਦ ਬਾਬਾ ਜੀਵਨ ਸਿੰਘ ਤਨੇਲ ਵਿਖੇ ਕਾਰਸੇਵਾ ਵਾਲੇ ਸੰਤ ਬਾਬਾ ਅਮਰ ਸਿੰਘ ਪਟਿਆਲੇ ਵਾਲੇ ਤੇ ਸਮੂਹ ਨਗਰ ਨਿਵਾਸੀਆ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਭ ਤੋ ਪਹਿਲਾ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਭੋਗ ਉਪਰੰਤ ਰਾਗੀ ਸਿੰਘਾ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋ ਪੰਜ ਪਿਆਰੀਆ ਨੇ 102 ਪ੍ਰਾਣੀਆ ਨੂੰ ਖੰਡੇਂ ਬਾਟੇ ਦਾ ਅੰਮ੍ਰਿਤ ਪਾਨ ਕਰਵਾਇਆ ਗਿਆ। ਕਾਰਸੇਵਾ ਮੁੱਖੀ ਸੰਤ ਬਾਬਾ ਅਮਰ ਸਿੰਘ ਪਟਿਆਲੇ ਵਾਲਿਆ ਵੱਲੋ ਗੁਰੂ ਜੀ ਦੇ ਸਿੰਘ ਸੱਜਣ ਵਾਲੀਆ ਸੰਗਤਾਂ ਨੂੰ ਫ੍ਰੀ ਕਕਾਰ ਦਿੱਤੇ ਗਏ। ਇਸ ਮੌਕੇ ਸਰਪੰਚ ਕਾਬਲ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਸਰਪੰਚ ਸਿੰਦਰ ਸਿੰਘ ਬੋਹਜਾ, ਲਾਭ ਸਿੰਘ ਬੋਹਜਾ, ਗੁਰਮੁੱਖ ਸਿੰਘ, ਰਣਜੀਤ ਸਿੰਘ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ ਆਦਿ ਨਗਰ ਨਿਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *