ਵਿੱਕੀ ਨੇ ਸਰਕਾਰ ਅਤੇ ਨਸ਼ਿਆਂ ਖਿਲਾਫ਼ ਕੱਢੀ ਮੋਟਰ ਸਾਇਕਲ ਰੈਲੀ

ss1

ਵਿੱਕੀ ਨੇ ਸਰਕਾਰ ਅਤੇ ਨਸ਼ਿਆਂ ਖਿਲਾਫ਼ ਕੱਢੀ ਮੋਟਰ ਸਾਇਕਲ ਰੈਲੀ
ਯੂਥ ਕਾਂਗਰਸ ਦੇ ਪੰਜਾਬ ਇੰਨਚਾਰਜ ਨੇ ਕੀਤੀ ਵਿਸ਼ੇਸ ਸਿਰਕਤ

20160922_112948ਮਾਨਸਾ 22 ਸਤੰਬਰ (ਜਗਦੀਸ,ਰੀਤਵਾਲ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇਪੰਜਾਬ ਅੰਦਰ ਵੱਗ ਰਹੇ ਨਸ਼ਿਆਂ ਦੇ ਛੇਵੇ ਦਰਿਆ ਤੇ ਪੰਜਾਬ ਸਰਕਾਰ ਦੀਆਂ ਘਟੀਆਂ ਨਿਤੀਆਂ ਦੇ ਖਿਲਾਫ਼ ਵਿਸ਼ਾਲ ਮੋਟਰਸਾਇਕਲ ਰੈਲੀ ਕੱਢੀ। ਇਸ ਰੈਲੀ ਵਿੱਚ ਤਕਰੀਬਨ 1300 ਮੋਟਰਸਾਇਕਲਾਂ ਨੇ ਭਾਗ ਲਿਆ। ਇਹ ਰੈਲੀ ਮਾਨਸਾ ਅਤੇ ਭੀਖੀ ਸਹਿਰ ਵਿੱਚ ਹੁੰਦੀ ਹੋਈ ਹਲਕਾ ਮਾਨਸਾ ਦੇ ਤਕਰੀਬਨ 40 ਪਿੰਡਾਂ ਵਿਚੋਂਹੁੰਦੀ ਹੋਈ 65 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ। ਆਪਣੇ ਪੈ੍ਰਸ ਬਿਆਨ ਦੌਰਾਨ ਵਿੱਕੀ ਨੇ ਕਿਹਾ ਕਿ ਇਸ ਰੈਲੀ ਦੌਰਾਨ ਅਸੀ ਂਹਲਕੇ ਦੇ ਲੋਕਾਂ ਨੂੰ ਮੌਜੂਦਾ ਸਰਕਾਰ ਤੇ ਨਸ਼ਿਆ ਖਿਲਾਫ਼ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਇਸ ਰੈਲੀ ਦੌਰਾਨ ਆਲਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਯੂਥ ਕਾਂਗਰਸ ਦੇ ਇੰਨਚਾਰਜ ਡਾ.ਰਜਿੰਦਰ ਮੁੰਡ ਨੇ ਸਿਰਕਤ ਕੀਤੀ ਤੇ ਸਮੂਚੀ ਰੈਲੀ ਦੌਰਾਨ ਪਿੰਡਾਂ ਤੇ ਸਹਿਰਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਵਿੱਕੀ ਨੇ ਅੱਗੇ ਬੋਲਦਿਆ ਕਿਹਾ ਕਿ ਅਸੀਂ ਹਮੇਸਾ ਹੀ ਅਜਿਹੇ ਸਾਧਨਾਂ ਰਾਹੀ ਂਹਲਕੇ ਦੇ ਲੋਕਾਂ ਨੂੰ ਬੁਰਾਈਆਂ ਖਿਲਾਫ਼ ਲਾਮਬੰਦ ਕਰਦੇ ਆ ਰਹੇ ਹਾਂ। ਵਿੱਕੀ ਨੇ ਕਿਹਾ ਕਿ ਹਲਕਾ ਮਾਨਸਾ ਦੇ ਨੌਜਵਾਨ ਕਾਂਗਰਸ ਪਾਰਟੀ ਨਾਲ ਚਟਾਨ ਵਾਗ ਖੜੇ ਹਨ ਤੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣ ਲਈ ਕਾਹਲੇ ਹਾਂ ਤਾਂ ਜੋ ਨਸ਼ਿਆ ਦੀ ਇਸ ਦਲ ਦਲ ਵਿਚੋਂ ਪੰਜਾਬ ਨੁੰ ਬਾਹਰ ਕੱਢਿਆ ਜਾ ਸਕੇ। ਇਸ ਮੌਕੇ ਇਸ ਰੈਲੀ ਵਿੱਚ ਯੂਥ ਕਾਂਗਰਸ ਮਾਨਸਾ ਤੋਂ ਇਲਾਵਾ, ਯੂਥ ਕਾਂਗਰਸ ਬੁਢਲਾਡਾ ਅਤੇ ਲੱਕੀ ਮੌੜ ਨੇ ਵਿਸ਼ੇਸ ਸਿਰਕਤ ਕੀਤੀ।

Share Button

Leave a Reply

Your email address will not be published. Required fields are marked *