ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ 2 ਮੋਬਾਇਲ ਵੈਨਾਂ ਰਵਾਨਾ ਕੀਤੀਆਂ

ss1

ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ 2 ਮੋਬਾਇਲ ਵੈਨਾਂ ਰਵਾਨਾ ਕੀਤੀਆਂ

ਬਠਿੰਡਾ, 17 ਨਵੰਬਰ (ਪਰਮਿੰਦਰ ਜੀਤ ਸਿੰਘ)- ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਅੱਜ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਸਥਾਨਕ ਜ਼ਿਲਾਂ ਪ੍ਰਸ਼ੀਦ ਕੰਪਲੈਕਸ ਵਿੱਚੋਂ ਲੋਕਾਂ ਵਿਚ ਜਾਗਰੂਕਤਾ ਪੈਦਾ ਦੇ ਮਕਸਦ ਨਾਲ ਦੋ ਮੋਬਾਇਲ ਵੈਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

         ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਖਿਲਾਫ ਡਟਕੇ ਪਹਿਰਾ ਦੇਣਾ ਸਮੇਂ ਦੀ ਮੁੱਖ ਮੰਗ ਹੈ ਜਿਸ ਵਿੱਚ ਸਮਾਜ ਦੇ ਹਰ ਵਰਗ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਜਿਸ ਤਹਿਤ ਅੱਜ ਇਹ ਮੋਬਾਇਲ ਵੈਨਾਂ ਰਵਾਨਾ ਕੀਤੀਆ ਗਈਆਂ ਹਨ ਜੋ ਸ਼ਹਿਰ/ਪਿੰਡਾਂ/ਵਾਰਡਾਂ ਵਿਚ ਪਹੁੰਚ ਕਰਕੇ ਆਮ ਲੋਕਾਂ ਵਿਚ ਭਰੂਣ ਹੱਤਿਆ ਦੇ ਖਾਤਮੇ, 0 ਤੋਂ 6 ਸਾਲ ਦੇ ਲੜਕੇ ਅਤੇ ਲੜਕੀਆਂ ਦਰਮਿਆਨ ਘਟ ਰਹੇ ਲਿੰਗ ਅਨੁਪਾਤ ਦੀ ਦਰੂਸਤੀ, ਬੱਚੀ ਦੇ ਜਨਮ ਦੀ ਖੁਸ਼ੀ ਮਨਾਉਣਾ ਅਤੇ ਬੱਚੀਆਂ ਦੀ ਸਿੱਖਿਆ ਦੇ ਉਚਿਤ ਪ੍ਰਬੰਧ ਕਰਨ ਸਬੰਧੀ ਜਾਗਰੂਕਤਾ ਦਾ ਪ੍ਰਸਾਰ ਕਰਨਗੀਆਂ ।

        ਉਨ੍ਹਾਂ ਦੱਸਿਆ ਕਿ ਇਨ੍ਹਾ ਮੋਬਾਇਲ ਵੈਨਾਂ ਨਾਲ ਮਾਨਵ ਸੇਵਾ ਕਲਾ ਮੰਚ ਟੀਮ ਮਹਿਰਾਜ ਬਲਾਕ, ਫੂਲ ਦੀ ਨੁੱਕੜ ਨਾਟਕ ਟੀਮ ਵਲੋਂ 8 ਬਲਾਕਾਂ ਨਾਲ ਸਬੰਧਤ ਪਿੰਡਾਂ ਵਿਚ ਜਾ ਕੇ ਪਿੰਡਾਂ ਦੇ ਲੋਕਾਂ ਨੂੰ ‘ਚਾਲੀ ਕਿਲਿਆਂ ਦਾ ਵਾਰਿਸ’ ਅਤੇ ‘ਚਿੜੀਆਂ ਦਾ ਚੰਬਾ’ ਨੁੱਕੜ ਨਾਟਕਾਂ ਰਾਹੀਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦਾ ਪ੍ਰਸਾਰ ਕੀਤਾ ਜਾਵੇਗਾ । ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਰਾਕੇਸ਼ ਵਾਲੀਆ ਅਤੇ ਵੱਖ ਵੱਖ ਬਲਾਕਾਂ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *