ਵਿਧਾਇਕ ਦੇ ਕਹਿਣ ਤੇ ਕੀਤੇ ਜਾ ਰਹੇ ਨੇ ਆਮ ਲੋਕਾ ਤੇ ਝੂਠੇ ਪਰਚੇ-ਸ਼ਰਿਤਾ ਸ਼ਰਮਾ

ss1

ਵਿਧਾਇਕ ਦੇ ਕਹਿਣ ਤੇ ਕੀਤੇ ਜਾ ਰਹੇ ਨੇ ਆਮ ਲੋਕਾ ਤੇ ਝੂਠੇ ਪਰਚੇ-ਸ਼ਰਿਤਾ ਸ਼ਰਮਾ

20-c-g-r-photoਗੜਸ਼ੰਕਰ, 20 ਸਤੰਬਰ (ਅਸ਼ਵਨੀ ਸ਼ਰਮਾ): ਕਾਗਰਸ ਦੀ ਅਹਿਮ ਮੀਟਿੰਗ ਬਲਾਕ ਗੜਸ਼ੰਕਰ ਦੇ ਪਿੰਡ ਪਾਹਲੇਵਾਲ ਵਿਖੇ ਹੋਈ ਜਿਸ ਵਿੱਚ ਕਾਗਰਸ ਪਾਰਟੀ ਗੜਸ਼ੰਕਰ ਦੀ ਪ੍ਰਧਾਨ ਸ਼ਰਿਤਾ ਸ਼ਰਮਾ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਸਰਕਾਰ ਵਲੋ ਆਰ ਪੀ ਸਿੰਘ ਤੇ ਜੋ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਉਸ ਨੂੰ ਜਲਦੀ ਰੱਦ ਨਾ ਕੀਤਾ ਤਾ ਲੋਕ ਵੱਧ ਤੋ ਵੱਧ ਇਕੱਠੇ ਹੋ ਕਿ ਹਲਕਾ ਵਿਧਾਇਕ ਅਤੇ ਪ੍ਰਸ਼ਾਸ਼ਨ ਦੇ ਪੁੱਤਲੇ ਫੂਕੇ ਜਾਣਗੇ ਸ਼ਰਿਤਾ ਨੇ ਕਿਹਾ ਆਮ ਲੋਕਾ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਸ਼ਰਿਤਾ ਨੇ ਕਿਹਾ ਅਕਾਲੀਆ ਦੇ ਰਾਜ ਵਿੱਚ ਸੂਬੇ ਦੇ ਕਿਸਾਨ ਕਰਜੇ ਚ ਦਬ ਕਿ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ ਸ਼ਰਿਤਾ ਨੇ ਕਿਹਾ 25 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਗੜਸ਼ੰਕਰ ਦਾਣਾ ਮੰਡੀ ਵਿਖੇ ਪਹੁੰਚ ਰਹੇ ਹਨ ਆਲੇ ਦੁਆਲੇ ਦੇ ਪਿੰਡਾ ਤੋ ਲੋਕ ਵੱਡੇ ਇਕੱਠਾ ਨਾਲ ਗੜਸ਼ੰਕਰ ਦਾਣਾ ਮੰਡੀ ਵਿੱਚ ਪਹੁੰਚਣਗੇ ਕੁਲਵਿੰਦਰ ਬਿੱਟੂ ਨੇ ਕਿਹਾ ਹਲਕਾ ਵਿਧਾਇਕ ਵਲੋ ਜਾਣ ਬੁਝ ਕਿ ਰੰਜਿਸ ਤੋਰ ਤੇ ਪ੍ਰਸ਼ਾਸ਼ਨ ਵਲੋ ਆਮ ਲੋਕਾ ਨਾਲ ਧੱਕਾ ਕਰਵਾਇਆ ਜਾ ਰਿਹਾ ਹੈ ਉਨਾ ਨੇ ਕਿਹਾ ਕਾਗਰਸ ਸਰਕਾਰ ਆਉਣ ਤੇ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣਗੇ ਇਸ ਮੋਕੇ ਤੇ ਭਾਰੀ ਗਿਣਤੀ ਵਿੱਚ ਕਾਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *