ਵਾਰਡ ਵਾਸੀਆਂ ਨੇ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜੀ

ਵਾਰਡ ਵਾਸੀਆਂ ਨੇ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜੀ

untitled-1ਬਰੇਟਾ (ਰੀਤਵਾਲ) ਸਥਾਨਕ ਸ਼ਹਿਰ ਦੇ ਵਾਰਡ ਨੰ: 9 ਦੇ ਲੋਕਾ ਨੇ ਅੱਜ ਸੀ.ਪੀ.ਆਈ. (ਐੱਮ.ਐਲ਼) ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ (ਪੰਜਾਬ) ਦੀ ਅਗਵਾਈ ਹੇਠ ਸਰਕਾਰ ਦੇ ਖਿਲਾਫ ਜਮਕੇ ਨਰੇਬਾਜੀ ਕੀਤੀ ।ਮੀਡੀਆ ਕਲੱਬ ਦੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਵਾਰਡ ਵਾਸੀਆ ਨੇ ਦੱਸਿਆ ਕਿ ਜਲਵੇੜਾ ਰੋੜ ਤੇ ਬਣੀ ਪੁੱਲੀ ਦੇ ਟੁੱਟਣ ਤੋਂ ਬਆਦ ਲੋਕ ਹੁਣ ਡਾਢੇ ਪਰੇਸ਼ਾਨ ਹਨ ।ਕਿੳਂੁਕਿ ਇਹ ਰਾਸਤਾ ਧਰਮਪੁਰਾ,ਕੁਲਰੀਆਂ,ਜਲਵੇੜਾ ਆਦਿ ਪਿੰਡਾ ਨੂੰ ਜਾਣ ਵਾਲਾ ਮੇਨ ਰਸਤਾ ਹੈ ।ਇਸਦੇ ਨਾਲ ਸਕੂਲ਼ੀ ਬੱਚਿਆ ਅਤੇ ਕਿਸਾਨ ਵੀਰਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਵਾਰਡ ਵਾਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਪੁੱਲੀ ਨੂੰ ਬਣੇ ਹਾਲੇ ਛੇ ਮਹੀਨੇ ਹੀ ਹੋਏ ਸਨ ਜੋ ਹੁਣ ਥਾ ਥਾ ਤੋਂ ਟੁੱਟਣੀ ਸੁਰੂ ਹੋ ਚੁੱਕੀ ਹੈ ।ਇਸ ਦੀਆ ਪਹਿਲਾ ਵੀ ਅਸੀ ਕਈ ਵਾਰੀ ਵੱਖ-ਵੱਖ ਅਖਬਾਰਾਂ ਵਿੱਚ ਖਬਰਾਂ ਲਗਾ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਸਿਰ ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ ।ਇਸ ਟੁੱਟੀ ਪੁੱਲੀ ਦੇ ਕਾਰਨ ਹੁਣ ਨਾਲੀਆਂ ਦੇ ਪਾਣੀ ਦਾ ਨਿਕਾਸ ਵੀ ਨਹੀ ਹੋ ਰਿਹਾ ਹੈ ।ਜਿਸਦੇ ਕਾਰਨ ਹੁਣ ਨਾਲੀਆ ਦਾ ਪਾਣੀ ਗਲੀਆ ਤੇ ਸੜਕ ਤੇ ਖੜ੍ਹਣ ਲਗ ਪਿਆ ਹੈ ।ਇਸ ਨਾਲ ਪਿਛਲੀ ਦਿਨੀ ਇੱਕ ਮਜ਼ਦੂਰ ਦੀ ਚਾਰਦੀਵਾਰੀ ਵੀ ਡਿੱਗ ਚੁੱਕੀ ਸੀ।ਪਰ ਮਾਮਲਾ ਜਿਉਂ ਦਾ ਤਿਉ ਹੈ।ਜਦੋ ਅੱਜ ਵਾਰਡ ਵਾਸੀਆ ਨੇ ਇਸ ਪੁੱਲੀ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਤਾਂ ਕੁਝ ਹੀ ਸਮੇਂ ਪਿੱਛੋ ਨਗਰ ਕੌਸਲ ਦੇ ਅਧਿਕਾਰੀ ਆਪਣੀ ਕੁੰਭਕਰਨੀ ਨੀਂਦ ਚੋ ਉੱਠ ਕੇ ਇਸਦਾ ਜਾਇਜਾ ਲੈਣ ਲਈ ਆਏ ਅਤੇ ਕੁਝ ਹੀ ਸਮੇਂ ਪਿੱਛੋ ਉਨਾਂ੍ਹ ਵੱਲੋਂ ਵੱਡੀ ਪਾਇਪ ਰੱਖਕੇ ਬੰਦ ਪਏ ਰਾਸਤੇ ਨੂੰ ਸ਼ੁਰੂ ਕਰ ਦਿੱਤਾ ਗਿਆ ।ਜਦ ਇਸ ਸਬੰਧੀ ਨਰਗ ਕੌਸਲ ਦੇ ਈ.ਓ .ਗੁਰਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ੍ਹ ਨੇ ਕਿਹਾ ਕਿ ਅਸੀ ਕੁਝ ਸਮੇਂ ਲਈ ਵੱਡੀ ਪਾਇਪ ਰੱਖਕੇ ਪਾਣੀ ਦਾ ਨਿਕਾਸ ਅਤੇ ਬੰਦ ਪਏ ਰਾਸਤੇ ਨੂੰ ਚਲਾ ਦਿੱਤਾ ਹੈ । ਅਤੇ ਕੁਝ ਹੀ ਦਿਨਾਂ ਵਿੱਚ ਇਸਦੀ ਥਾਂ ਤੇ ਨਵੀਂ ਪੁੱਲੀ ਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ । ਇਸ ਮੌਕੇ ਲਿਬੇਰੇਸ਼ਨ ਸਰਕਲ ਸਕੱਤਰ ਗੁਰਤੇਜ ਸਿੰਘ ,ਕੁਲਦੀਪ ਸਿੰਘ, ਸੋਨੀ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ ,ਮਿੰਟੂ ਸ਼ਰਮਾ, ਬਲਦੇਵ ਕੌਰ, ਜਸਵਿੰਦਰ ਕੌਰ,ਸਾਬਕਾ ਵਾਇਸ ਪ੍ਰਧਾਂਨ ਅਵਤਾਰ ਸਿੰਘ,ਭੋਲਾ ਪੰਡਤ , ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: