ਰਾਜਪੁਰਾ ਵਿੱਚ ਦਿੱਲੀ ਦੇ ਮੁਖ ਮੰਤਰੀ ਦਾ ਸਾੜਿਆ ਪੁਤਲਾ

ss1

ਰਾਜਪੁਰਾ ਵਿੱਚ ਦਿੱਲੀ ਦੇ ਮੁਖ ਮੰਤਰੀ ਦਾ ਸਾੜਿਆ ਪੁਤਲਾ

photo-1-dਰਾਜਪੁਰਾ, 7  ਅਕਤੂਬਰ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਗਗਨ ਚੋਂਕ ‘ਤੇ ਭਾਜਪਾ ਵਰਕਰਾਂ ਵਲੋਂ ਜਿਲ੍ਹਾ ਇੰਚਾਰਜ ਰਜਨੀਸ਼ ਬੇਦੀ ਅਤੇ ਜਿਲ੍ਹਾ ਪ੍ਰਧਾਨ ਭਾਜਪਾ ਨਰਿੰਦਰ ਨਾਗਪਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ ਗਿਆ ।ਇਸ ਮੋਕੇ ਜਿਲ੍ਹਾ ਪ੍ਰਧਾਨ ਨਰਿੰਦਰ ਨਾਗਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਫੋਜ ਵਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਕੀਤੀ ਗਈ ਸਰਜੀਕਲ ਸਟਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੇ ਸੰਬੰਧ ਵਿੱਚ ਜਿੱਥੇ ਪੂਰੇ ਦੇਸ ਵਿੱਚ ਭਾਰਤੀ ਫੋਜ ‘ਤੇ ਦੇਸ ਦੀ ਜਨਤਾ ਮਾਣ ਕਰ ਰਹੀ ਹੈ ਉਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਭਾਰਤੀ ਫੌਜ ਵਲੋਂ ਕੀਤੀ ਗਈ ਸਰਜੀਕਲ ਸਟਰਾਈਕ ‘ਤੇ ਸਵਾਲ ਉਠਾਏ ਗਏ ਹਨ ਜਿਸਦਾ ਭਾਰਤੀ ਜਨਤਾ ਪਾਰਟੀ ਸਖਤ ਸਬਦਾ ਵਿੱਚ ਵਿਰੋਧ ਕਰਦੀ ਹੈ ।ਉਨ੍ਹਾਂ ਕਿਹਾਕਿ ਕੇਜਰੀਵਾਲ ਨੂੰ ਭਾਰਤੀ ਸੈਨਾ ‘ਤੇ ਵਿਸਵਾਸ ਨਹੀ ਹੈ ।ਉਨ੍ਹਾਂ ਕਿਹਾਕਿ ਭਾਰਤੀ ਫੋਜ ਆਪਣੀ ਜਾਨ ਖਤਰੇ ਵਿੱਚ ਪਾ ਕੇ ਸਾਡੀ ਰੱਖਿਆ ਕਰ ਰਹੀ ਹੈ ਉਧਰ ਦੂਜੇ ਪਾਸੇ ਕੇਜਰੀਵਾਲ ਵਰਗੇ ਆਪਣੀ ਰਾਜਨੀਤੀ ਨੂੰ ਚਮਕਾਉਣ ਦਾ ਮੋਕਾ ਨਹੀ ਛੱਡ ਰਹੇ ।ਉਨ੍ਹਾਂ ਕਿਹਾਕਿ ਕੇਜਰੀਵਾਲ ਨੂੰ ਉਕਤ ਵਿਸੇ ‘ਤੇ ਬਿਨਾ ਦੇਰੀ ਕੀਤੇ ਦੇਸ ਦੀ ਫੋਜ ਅਤੇ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।ਇਸ ਮੋਕੇ ਭਾਜਾਪਾ ਵਰਕਰਾਂ ਵਲੋਂ ਕੇਜਰੀਵਾਲ ਖਿਲਾਫ ਨਾਅਰੇਬਾਜੀ ਵੀ ਕੀਤੀ ।ਹੋਰਨਾਂ ਤੋਂ ਇਲਾਵਾ ਨਰਿੰਦਰ ਨਾਗਪਾਲ ਜਿਲ੍ਹਾ ਦਿਹਾਤੀ ਪ੍ਰਧਾਨ ਭਾਜਪਾ,ਸੰਜੇ ਬੰਗਾ,ਮੰਡਲ ਪ੍ਰਧਾਨ ਸ਼ਹਿਰੀ, ਨਰੇਸ਼ ਧੀਮਾਨ,ਵਕੀਲ ਪਰਮਿੰਦਰ ਰਾਏ,ਅਮਰਜੀਤ ,ਕਮਲਦੀਪ,ਰਿੰਕੂ ਚੋਧਰੀ,ਨਰਿੰਦਰ ਕੋਰ,ਪ੍ਰਮਿੰਦਰ ਰਾਏ, ਸੰਦੀਪ ਜਿੰਦਲ, ਰਾਜਕੁਮਾਰ ਰਾਏ, ਰਮੇਸ਼ ਝਾਮ, ਮਧੂ ਸ਼ਰਮਾ, ਸੋਨੂੰ, ਸੰਜੀਵ ਗੁਪਤਾ ਸਮੇਤ ਕਾਫੀ ਸੰਖਿਆ ਵਿੱਚ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *