ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਬਦਲਦੇ ਸਮੇਂ ਦੀ ਹਾਣੀ ਨਹੀ ਹੈ: ਡਾ: ਉੱਪਲ

ss1

ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਬਦਲਦੇ ਸਮੇਂ ਦੀ ਹਾਣੀ ਨਹੀ ਹੈ: ਡਾ: ਉੱਪਲ

img-20161014-wa0016ਮਲੋਟ 1 ਨਵੰਬਰ (ਆਰਤੀ ਕਮਲ)- ‘ਕੇਰਲਾ ਸਰਕਾਰ ਨੇ ਆਪਣੇ ਸੂਬੇ ਵਿੱਚ ਸੌ ਫੀਸਦੀ ਸਾਖਰਤਾ ਪੈਦਾ ਕਰਕੇ ਭਾਰਤ ਵਿੱਚ ਇੱਕ ਵਿਲੱਖਣਤਾ ਵਾਲੀ ਸ਼ਾਨ ਬਣਾਈ ਹੈ ਪਰ ਬਦਕਿਸਮਤੀ ਨਾਲ ਭਾਰਤ ਦੀ ਉਚੇਰੀ ਸਿੱਖਿਆ ਦਿਨ ਪ੍ਰਤੀ ਦਿਨ ਨਿੱਘਰਤਾ ਵੱਲ ਜਾ ਰਹੀ ਹੈ। ‘ਇਹ ਸ਼ਬਦ ਅੱਜ ਉੱਘੇ ਅਰਥਸਾਸ਼ਤਰੀ ਅਤੇ ਡੀ.ਏ.ਵੀ.ਕਾਲਜ ਵਿਖੇ ਬਤੌਰ ਅਰਥਸਾਸ਼ਤਰ ਮੁਖੀ ਵਜੋਂ ਸੇਵਾ ਨਿਭਾਅ ਰਹੇ ਪ੍ਰੋ: ਡਾ: ਆਰ.ਕੇ.ਉੱਪਲ ਨੇ ਅੱਜ ਕਹੇ ਭਾਰਤ ਦੀ ਜਨਸੰਖਿਆ ਅਨੁਸਾਰ ਭਾਰਤ ਵਿੱਚ ਚੰਗੇ ਡਾਕਟਰ, ਇੰਜੀਨੀਅਰ ਅਤੇ ਅਧਿਆਪਕਾਂ ਦੀ ਘਾਟ ਹੈ। ਉੰਨਾ ਦੱਸਿਆ ਕਿ ਇੱਕ ਸਰਵੇ ਅਨੁਸਾਰ ਇਸ ਸਮੇਂ ਯੂ.ਜੀ.ਸੀ. ਅਨੁਸਾਰ ਭਾਰਤ ਵਿੱਚ 350 ਸਟੇਟ ਯੂਨੀਵਰਸਿਟੀਆਂ, 123 ਡੀਮੰਡ ਯੂਨੀਵਰਸਿਟੀਆਂ, 47 ਕੇਂਦਰੀ ਯੂਨੀਵਰਸਿਟੀਆਂ ਅਤੇ 239 ਦੂਜੀਆਂ ਯੂਨੀਵਰਸਿਟਂੀਆਂ ਹਨ। 700 ਡਿਗਰੀ ਦੇਣ ਵਾਲੀਆਂ ਸੰਸਥਾਵਾਂ, 35,500 ਮਾਨਤਾ ਪ੍ਰਾਪਤ ਕਾਲਜ ਹਨ। 37 ਫੀਸਦੀ ਆਰਟਸ, 14 ਫੀਸਦੀ ਸਾਇੰਸ, 18 ਫੀਸਦੀ ਕਾਮਰਸ-ਮੈਨੇਜ਼ਮੈਂਟ ਅਤੇ 16 ਫੀਸਦੀ ਇੰਜੀਨੀਅਰ ਤੇ ਤਕਨੀਕੀ ਦੀ ਸਿੱਖਿਆ ਦੇ ਰਹੀਆਂ ਹਨ ਜਿੰਨਾ ਵਿੱਚ 20 ਮੀਲੀਅਨ ਤੋਂ ਵੀ ਜਿਆਦਾ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੋਇਆ ਹੈ। ਆਈ.ਆਈ.ਟੀਜ਼ 16, ਐਨ.ਆਈ.ਟੀਜ਼ 30 ਅਤੇ ਆਈ.ਆੲਂੀ.ਐਸ.ਐਫ 5 ਹਨ। ਜੋ ਕਾਲਜ 1950 ਵਿੱਚ 500 ਸਨ ਅੱਜ ਕੱਲ 37500 ਹੋ ਗਏ ਹਨ। ਉਨਾ ਦੱਸਿਆ ਕਿ ਜੇਕਰ ਭਾਰਤ ਦੀ ਉਚੇਰੀ ਸਿੱਖਿਆ ਪ੍ਰਣਾਲੀ ਨੂੰ ਵਿਕਸਿਤ ਦੇਸ਼ਾਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਸਾਡੀ ਸਿੱਖਿਆ ਪ੍ਰਣਾਲੀ ਜਿਆਦਾ ਮਜ਼ਬੂਤ ਨਜ਼ਰ ਨਹੀ ਆਉਂਦੀ। ਸਾਡੇ ਦੇਸ਼ ਵਿੱਚ ਪੀ.ਐਚ.ਡੀ./ਐਮ.ਫਿਲ. ਕਰਨ ਲਈ ਸਮਾਂ ਨਿਸਚਿਤ ਕੀਤਾ ਹੋਇਆ ਹੈ। ਸਮਾਂ ਪੂਰਾ ਹੋਣ ਤੋਂ ਬਾਅਦ ਹਲਕਾ-ਫੁਲਕਾ ਰਿਸਰਚ ਦਾ ਕੰਮ ਕਰਨ ਦੇ ਨਾਲ ਹੀ ਡਿਗਰੀ ਮਿਲ ਜਾਂਦੀ ਹੈ ਜਦਕਿ ਅਮਰੀਕਾ, ਕਨੈਡਾ ਅਤੇ ਜਪਾਨ ਆਦਿ ਦੇਸ਼ਾਂ ਵਿੱਚ ਅਜਿਹੀ ਡਿਗਰੀ ਉਸ ਸਮੇਂ ਮਿਲਦੀ ਹੈ ਜਿਸ ਸਮੇਂ ਰਿਸਰਚ ਦੇ ਨਤੀਜੇ ਦੇਸ਼ ਦੀ ਅਰਥ ਵਿਵਸਥਾ ਵਿੱਚ ਲਾਗੂ ਨਹੀ ਹੁੰਦੀ। ਪਰ ਇੱਥੇ ਧੜਾਧੜ ਕਾਲਜ ਤੇ ਯੂਨੀਵਰਸਿਟੀਆਂ ਖੁੱਲ ਰਹੀਆਂ, ਕੋਈ ਸਮਾਂ ਸੀ ਸਾਡੇ ਪੰਜਾਬ ਵਿੱਚ ਚਾਰ ਯੂਨੀਵਰਸਿਟੀਆਂ ਹੀ ਹੋਇਆ ਕਰਦੀਆਂ ਹਨ ਪਰ ਹੁਣ ਹਰ ਸਾਲ ਕਈ ਯੂਨੀਵਰਸਿਟੀਆਂ ਤੇ ਕਾਲਜ ਖੁਲ ਰਹੇ ਹਨ। ਪੰਜਾਬ ਵਿੱਚ 48 ਸਰਕਾਰੀ ਕਾਲਜ ਹਨ ਜਿੰਨਾ ਵਿੱਚੋਂ 20 ਕਾਲਜਾਂ ਦੇ ਪ੍ਰਿੰਸੀਪਲ ਹੀ ਨਹੀ ਹਨ ਅਤੇ ਜਿੰਨਾ ਕਾਲਜਾਂ ਦੇ ਪ੍ਰਿੰਸੀਪਲ ਹਨ ਉਹਨਾਂ ਨੂੰ 4-4 ਕਾਲਜਾਂ ਦਾ ਚਾਰਜ ਦਿੱਤਾ ਗਿਆ ਹੈ। ਨਵੀਆਂ ਯੂਨੀਵਰਸਿਟੀਆਂ ਨੂੰ ਖੋਲਣ ਦੀ ਥਾਂ ਪੁਰਾਣੀਆਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਕਾਲਜਾਂ ਦੇ ਵਿੱਚ ਹੁਨਰਮੰਦ ਮਨੁੱਖੀ ਸਾਧਨਾਂ ਦਾ ਵਿਕਾਸ ਕਰਨ ਲਈ ਕੇਂਦਰ ਖੋਲੇ ਹਨ। ਪਰ ਇਹ ਸਿਰਫ਼ ਕਾਗਜਾਂ ਵਿੱਚ ਹੀ ਹਨ।
ਉਨਾ ਕਿਹਾ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਦਿਆਰਥੀਆਂ ਨੂੰ ਪੜਾਉਣ ਲਈ ਨਵੇਂ-ਨਵੇਂ ਤਰੀਕਿਆਂ ਦਾ ਪ੍ਰਯੋਗ ਕੀਤਾ ਜਾਵੇ। ਸਿੱਖਿਆ ਵਿੱਚ ਲਾਗਤ ਘਟਨਾ ਚਾਹੀਦਾ ਹੇ ਤੇ ਲਾਭ ਦਾ ਵੱਧ ਹੋਣਾ ਚਾਹੀਦਾ ਹੈ। ਸੈਮੀਨਾਰ ਤੇ ਵਰਕਸ਼ਾਪ ਆਦਿ ਲਗਾ ਕੇ ਸਿੱਖਿਆ ਦੇਣ ਲਈ ਗਤੀਸ਼ੀਲ ਮਾਡਲ ਬਣਾਉਣੇ ਚਾਹੀਦੇ ਹਨ।

Share Button

Leave a Reply

Your email address will not be published. Required fields are marked *