ਮੰਗਤ ਰਾਏ ਬਾਂਸਲ ਵੱਲੋਂ ਕਸਬਾ ਜੋਗਾ ਵਿੱਚ ਇਕੱਤਰਤਾ ਅੱਜ

ss1

ਮੰਗਤ ਰਾਏ ਬਾਂਸਲ ਵੱਲੋਂ ਕਸਬਾ ਜੋਗਾ ਵਿੱਚ ਇਕੱਤਰਤਾ ਅੱਜ

ਜੋਗਾ, 1 ਅਕਤੂਬਰ (ਬਲਜਿੰਦਰ ਬਾਵਾ): ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਅਗਾਮੀਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਕੇ ਰਾਜਨੀਤਿਕ ਢਾਂਚੇ ਨੂੰ ਬਦਲਣ ਲਈ ਜਿਲ੍ਹੇ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਐਤਵਾਰ ਨੂੰ ਕਸਬਾ ਜੋਗਾ ਵਿਖੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਇਕੱਤਰਤਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਬਾ ਜੋਗਾ ਦੇ ਕੌਂਸਲਰ ਜਥੇਦਾਰ ਮਲਕੀਤ ਸਿੰਘ ਅਤੇ ਮਾਸਟਰ ਪਿਆਰਾ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 8 ਵਜੇ ਕਸਬੇ ਵਿੱਚ ਹਮਾਇਤੀਆਂ ਦੀ ਭਰਵੀਂ ਇਕੱਤਰਤਾ ਕੀਤੀ ਜਾ ਰਹੀ ਹੈ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਇਸ ਇਕੱਠ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।

Share Button

Leave a Reply

Your email address will not be published. Required fields are marked *