Sun. Apr 21st, 2019

 ਮੌੜ ਤੋ ਅਕਾਲੀ ਦਲ ਬਾਦਲ ਦੀ ਜਿੱਤ ਪੱਕੀ -ਸੇਖੋਂ

ਮੌੜ ਤੋ ਅਕਾਲੀ ਦਲ ਬਾਦਲ ਦੀ ਜਿੱਤ ਪੱਕੀ -ਸੇਖੋਂ

ਬਠਿੰਡਾ, 24 ਦਸੰਬਰ (ਜਸਵੰਤ ਦਰਦ ਪ੍ਰੀਤ): ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੇਗਾ ਅਤੇ ਪੰਜਾਬ ਵਿਚ ਕੀਤੇ ਰਿਕਾਰਡ ਤੋੜ ਵਿਕਾਸ ਦੇ ਜਰੀਏ ਤੀਜੀ ਵਾਰ ਸਰਕਾਰ ਬਣਾਏਗਾ ਜਿਸ ਵਿਚ ਹਲਕੇ ਮੌੜ ਤੋਂ ਤੁਹਾਡੇ ਸਹਿਯੋਗ ਨਾਲ ਵੱਡੇ ਫਰਕ ਨਾਲ ਚੋਣ ਜਿੱਤਾਂਗੇ। ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਸਮੇਂ ਪਿੰਡ ਪਿਥੋ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਸਮੇਂ ਲੋਕ ਨਿਰਮਾਣ ਮੰਤਰੀ ਅਤੇ ਹਲਕੇ ਮੌੜ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਅਤੇ ਆਪ ਕੋਲ ਹਲਕੇ ਮੌੜ ਤੇ ਉਨਾਂ ਦੇ ਮੁਕਾਬਲੇ ਕੋਈ ਉਮੀਦਵਾਰ ਨਹੀਂ ਲੱਭ ਰਿਹਾ। ਉਨਾਂ ਪਾਰਟੀ ਵਰਕਰਾਂ ਨੂੰ ਹੱਲਾਸੇਰੀ ਦਿੰਦਿਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਤੱਕੜੇ ਹੋਕੇ ਹੰਭਲਾ ਮਾਰੀਏ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਜਿੰਨਾਂ ਵਿਕਾਸ ਹਲਕੇ ਮੌੜ ਦਾ ਹੋਇਆ ਹੈ ਪਿਛਲੇ ੬੦ ਸਾਲਾਂ ਵਿਚ ਨਹੀ ਹੋਇਆ। ਇਸ ਮੌਕੇ ਹਰਦਿਆਲ ਸਿੰਘ ਚਾਉਕੇ,ਐਕਸੀਅਨ ਇੰਦਰਜੀਤ ਸਿੰਘ,ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸਿੰਘ ਜੈਮੀ ,ਸਰਪੰਚ ਗੁਰਜੰਟ ਸਿੰਘ ਭੁੱਲਰ, ਪ੍ਰਧਾਨ ਬਲਵੀਰ ਸਿੰਘ ਚਾਉਕੇ, ਸੁਖਦੀਪ ਸਿੰਘ ਮਿੰਟੂ ਜਟਾਣਾਂ ਮਨਦੀਪ ਸਿੰਘ ਘੜੈਲਾ,ਗਗਨਦੀਪ ਸਿੰਘ ਘੜੈਲਾ,ਅਕਾਲੀ ਆਗੂ ਜੱਜ ਸਿੰਘ ਪਿਥੋ,ਪੰਚ ਬਲਵਿੰਦਰ ਸਿੰਘ ਬਾਦਲ,ਨੰਬਰਦਾਰ ਬਲਤੇਜ ਸਿੰਘ,ਪੰਚ ਜਗਦੀਪ ਸਿੰਘ,ਭੋਲਾ ਸਿੰਘ ਮੁਹਾਰ,ਨਾਇਬ ਸਿੰਘ ਪਿਥੋ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: