ਮਾਤਾ ਪ੍ਰਕਾਸ਼ ਕੌਰ ਬੁੱਟਰ ਨੂ ਵੱਖ ਵੱਖ ਆਗੂਆਂ ਵੱਲੋ ਸ਼ਰਧਾਜਲੀਆਂ ਭੇਂਟ

ss1

ਮਾਤਾ ਪ੍ਰਕਾਸ਼ ਕੌਰ ਬੁੱਟਰ ਨੂ ਵੱਖ ਵੱਖ ਆਗੂਆਂ ਵੱਲੋ ਸ਼ਰਧਾਜਲੀਆਂ ਭੇਂਟ

09-nov-captain-mehta-01ਚੌਂਕ ਮਹਿਤਾ-09 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਸ੍ਰੋਮਣੀ ਅਕਾਲੀ ਦਲ ਦੇ ਵਫਾਦਾਰ ਤੇ ਪੰਥਕ ਸੇਵਾਦਾਰ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਬੁੱਟਰ ਦੀ ਆਤਮਿਕ ਸ਼ਾਤੀ ਲਈ ਅਰੰਭੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਸ਼ਰਧਾਜਲੀ ਸਮਾਗਮ ਉਨਾ੍ਹਂ ਦੇ ਗ੍ਰਹਿ ਪਿੰਡ ਬੁੱਟਰ ਕਲਾਂ ਵਿਖੇ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਦਮਦਮੀ ਟਕਸਾਲ ਦੇ ਹਜੂਰੀ ਰਾਗੀ ਭਾਈ ਲਹਿਣਾ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਰੱਬੀ ਬਾਣੀ ਦਾ ਇਲਾਹੀ ਕੀਰਤਨ ਸਰਵਣ ਕਰਾਇਆ, ਉਪਰੰਤ ਅਰਦਾਸੀਏ ਸਿੰਘ ਭਾਈ ਲਖੀਵੰਦਰ ਸਿੰਘ ਵੱਲੋ ਮਾਤਾ ਪ੍ਰਕਾਸ਼ ਕੌਰ ਦੀ ਨਮਿੱਤ ਅੰਤਿਮ ਅਰਦਾਸ ਕੀਤੀ ਗਈ, ਇਸ ਸਮੇ ਧਾਰਮਿਕ ਜਥੇਬੰਦੀਆਂ ‘ਚ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਸੰਤ ਬਾਬਾ ਗੁਰਭੇਜ ਸਿੰਘ ਜੀ ਖੁਜਾਲੇ ਵਾਲੇ ਸੰਪ੍ਰਦਾ ਹਰਖੋਵਾਲ, ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।
ਰਾਜਸੀ ਪਾਰਟੀਆਂ ‘ਚ ਡਾ: ਦਲਬੀਰ ਸਿੰਘ ਵੇਰਕਾ ਕਮਿਸ਼ਨਰ ਰਾਈਟ ਟੂ ਸਰਵਿਸ ਅੇਕਟ ਪੰਜਾਬ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਨੇ ਸਵ: ਜਥੇਦਾਰ ਜੀਵਨ ਸਿੰਘ ਉਮਰਾਨੰਗਲ ਸਾਬਕਾ ਰੈਵਨਿਊ ਮੰਤਰੀ ਪੰਜਾਬ ਦੀ ਅਗਵਾਈ ‘ਚ ਉਨਾ੍ਹਂ ਦੀ ਧਰਮ ਪਤਨੀ ਸਵ: ਮਾਤਾ ਸੰਪੂਰਨ ਕੌਰ ਦੇ ਨਾਲ ਇਸਤਰੀ ਜਥੇ ਵਿਚ ਸ਼੍ਰੌਮਣੀ ਅਕਾਲੀ ਦਲ ਲਈ ਧਰਮ ਯੁੱਧ ਮੋਰਚਾ, ਪੰਜਾਬੀ ਸੂਬਾ ਮੋਰਚੇ ਤੋ ਇਲਾਵਾ ਹੋਰ ਅਕਾਲੀ ਮੋਰਚਿਆਂ ਦੌਰਾਨ ਕੇਂਦਰੀ ਜੇਲ ਲੁਧਿਆਣਾ ‘ਚ ਸੱਜਾਵਾਂ ਕੱਟੀਆਂ ਅਤੇ ਸਮੁੱਚਾ ਜੀਵਨ ਅਕਾਲੀ ਦਲ ਪ੍ਰਤੀ ਵਫਾਦਾਰੀ ਅਤੇ ਪੰਥਕ ਸੇਵਾ ਕਰਦਿਆਂ ਬਿਤਾਇਆ, ਉਨਾਂ੍ਹ ਕਿਹਾ ਕਿ ਮਾਤਾ ਦੀਆਂ ਸੇਵਾਵਾਂ ਅੱਗੇ ਸ੍ਰੋਮਣੀ ਅਕਾਲੀ ਦਲ ਹਮੇਸ਼ਾਂ ਰਿਣੀ ਰਹੇਗਾ।
ਸਾਬਕਾ ਵਿਧਾਇਕ ਮਲਕੀਤ ਸਿੰਘ ਏਆਰ, ਸ਼੍ਰੋਮਣੀ ਕਮੇਟੀ ਮੈਂਬਰ ਅੇਡਵੋਕੇਟ ਭਗਵੰਤ ਸਿੰਘ ਸਿਆਲਕਾ, ਗੱਗਨਦੀਪ ਸਿੰਘ ਜੱਜ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਯੂਥ ਸਕੱਤਰ ਅਮਰੀਕ ਸਿੰਘ ਬਿੱਟਾ, ਜਥੇ ਰਾਜਬੀਰ ਸਿੰਘ ਉਦੋਨੰਗਲ ਜਰਨਲ ਕੌਸ਼ਲ ਮੈਂਬਰ ਪੰਜਾਬ, ਚੇਅਰਮੈਨ ਤਰਸੇਮ ਸਿੰਘ ਸਿਆਲਕਾ ਮੈਂਬਰ ਐਸਟੀ ਕਮਿਸ਼ਨ ਪੰਜਾਬ, ਐੇਡਵੋਕੇਟ ਸੰਦੀਪ ਸਿੰਘ ਏਆਰ, ਪ੍ਰਧਾਨ ਸਬ ਡਵੀਜਨ ਬਾਬਾ ਬਕਾਲਾ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾ ਤੇ ਸੁਖਵਿੰਦਰ ਸਿੰਘ ਮਹਿਤਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਨੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਦੇ ਨਕਸ਼ੇ ਕਦਮਾਂ ਤੇ ਉਨਾ੍ਹਂ ਦਾ ਪੋਤਰਾ ਕੈਪਟਨ ਸਿੰਘ ਮਹਿਤਾ ਵੀ ਸ੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹੋਣ ਨਾਤੇ ਪਹਿਲ ਕਦਮੀ ਨਾਲ ਅਕਾਲੀ ਦਲ ਦੀ ਸੇਵਾ ਨਿਭਾ ਰਿਹਾ ਹੈ।
ਇਸ ਸਮੇ ਚੇਅਰਮੈਨ ਹਰਭਜਨ ਸਿੰਘ ਮਾਹਲਾ, ਜਿਲਾ੍ਹ ਮੀਤ ਪ੍ਰਧਾਨ ਜਥੇ: ਬਖਸ਼ੀਸ਼ ਸਿੰਘ ਮਹਿਤਾ, ਸਾਬਕਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਹਿਤਾ, ਯੂਥ ਸਕੱਤਰ ਮਾਝਾ ਜੋਨ ਕੁਲਵਿੰਦਰ ਸਿੰਘ ਮਿੱਠਾ, ਯੂਥ ਸਕੱਤਰ ਮਾਝਾ ਜੋਨ ਅਮਰਪਾਲ ਸਿੰਘ ਪਾਲੀ, ਸਰਪੰਚ ਪਰਮਦੀਪ ਸਿੰਘ ਟਕਾਪੁਰ ਸਰਕਲ ਪ੍ਰਧਾਨ ਬੁਤਾਲਾ, ਯੂਥ ਸਕੱਤਰ ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਪ੍ਰਧਾਨ ਬੀਸੀ ਵਿੰਗ ਰਾਜਪਾਲ ਸਿੰਘ ਮਹਿਤਾ, ਮਾਸਟਰ ਪ੍ਰੀਤਮ ਸਿੰਘ ਬੋਲੇਵਾਲ, ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ ਸ਼ਾਹ, ਸਰਪੰਚ ਮੇਜਰ ਸਿੰਘ ਚੰਨਣਕੇ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ ਉਦੋਨੰਗਲ, ਜਥੇ ਨਸੀਬ ਸਿੰਘ ਮਹਿਤਾ, ਸਰਪੰਚ ਭੁਪਿੰਦਰ ਸਿੰਘ ਪ੍ਰਧਾਨ ਬੀਸੀ ਵਿੰਗ ਪੰਜਾਬ, ਸਰਪੰਚ ਜਸਪਾਲ ਸਿੰਘ ਪੱਡਾ, ਤਰਸੇਮ ਸਿੰਘ ਸਾਧਪੁਰ, ਸਰਪੰਚ ਮਹਿੰਗਾ ਸਿੰਘ ਚੂੰਂਘ, ਸਰਪੰਚ ਜਗਤਾਰ ਸਿੰਘ ਗੱਗੜ੍ਹਭਾਣਾ, ਮਾਸਟਰ ਬਲਜਿੰਦਰ ਸਿੰਘ ਬੁੱਟਰ, ਸਰਪੰਚ ਹਿੰਮਤਪ੍ਰਮਵੀਰ ਸਿੰਘ ਬੁੱਟਰ, ਸਰਪੰਚ ਗੁਰਮੀਤ ਸਿੰਘ ਦਿਆਲਗੜ੍ਹ, ਸਰਪੰਚ ਬਲਬੀਰ ਸਿੰਘ ਬੁੱਟਰ ਖੁਰਦ, ਸਰਪੰਚ ਧਰਮਿੰਦਰ ਸਿੰਘ ਭਮਮਰਾ੍ਹ, ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਜਥੇ: ਪ੍ਰਗਟ ਸਿੰਘ ਖੱਬੇਰਾਜਪੂਤਾਂ ਪ੍ਰਧਾਨ ਜਿਲਾ੍ਹ (ਦਿਹਾਤੀ), ਸੈਕਟਰੀ ਸਿਕੰਦਰ ਸਿੰਘ ਬੁੱਟਰ, ਮਾਸਟਰ ਹਰਜੀਤ ਸਿੰਘ ਆੜ੍ਹਤੀ, ਸਰਪੰਚ ਝਿਲਮਿਲ ਸਿੰਘ ਮਾਹਲਾ ਕੁਹਾਟਵਿੰਡ, ਸਾਬਕਾ ਜਿਲਾ੍ਹ ਪ੍ਰੀਸ਼ਦ ਮੈਂਬਰ ਅਜੀਤ ਸਿੰਘ ਧਿਆਨਪੁਰ, ਹਰਜਿੰਦਰ ਸਿੰਘ ਮਹਿਤਾ, ਸਰਪੰਚ ਹੰਸਰਾਜ ਸਿੰਘ ਧਿਆਨਪੁਰ, ਨੰਬਰਦਾਰ ਗੁਲਜਿੰਦਰ ਸਿੰਘ ਲਾਡੀ, ਸੈਕਟਰੀ ਸ਼ਮਸ਼ੇਰ ਸਿੰਘ ਮਹਿਤਾ, ਜਥੇ:ਇੰਦਰਜੀਤ ਸਿੰਘ ਮਲਕ ਨੰਗਲ, ਮਨਜਿੰਦਰ ਸਿੰਘ ਰਜਧਾਨ, ਜੋਗਿੰਦਰ ਸਿੰਘ ਮਾਣਾ, ਤੰਿਜੰਦਰ ਸਿੰਘ ਬਿੱਟੂ, ਸੰਦੀਪ ਸਿੰਘ ਸਹੋਤਾ ਰੰਗੜ੍ਹ ਨੰਗਲ ਆਦਿ ਤੋ ਇਲਾਵਾ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *