ਮਾਂ ਆਖਰ ਮਾਂ ਹੀ ਹੈ

ss1

ਮਾਂ ਆਖਰ ਮਾਂ ਹੀ ਹੈ

ਦੁਨੀਆ ਵਿੱਚ ਬਹੁਤ ਲੰਬੀ ਕਤਾਰ ਲੱਗੀ ਹੈ ਰਿਸ਼ਤਿਆਂ ਦੀ, ਹਰ ਰਿਸ਼ਤੇ ਸਾਡੇ ਦੁੱਖਸੁੱਖ ਵਿਚ ਹਰ ਤਰ੍ਹਾਂ ਦੀ ਭੂਮਿਕਾਂ ਅਦਾ ਕਰਦੇ ਹਨ,ਇਹਨਾ ਵਿੱਚ ਕੁੱਝ ਨਜਦੀਕੀ ਪਰਿਵਾਰਿਕ ਰਿਸ਼ਤੇ ਵੀ ਹੁੰਦੇ ਹਨ , ਮਾਂਬਾਪ ,ਭੈਣ ਭਰਾਂ ,ਧੀਆਂ ਪੁੱਤਰ ਪਤੀ ਪਤਨੀ ਇਹ ਸਾਰੇ ਖੂਨ ਦੇ ਰਿਸ਼ਤੇ ਹਨ,ਜੋ ਸਾਡੀ ਮੁਸਬਿਤ ਵੇਲੇ ਸਾਡਾ ਸਾਥ ਨਿਭਾਉਦੇ ਨੇ , ਪਰ ਇਸ ਦੁਨੀਆ ਤੇ ਵਿਚਰਦਿਆਂ,ਜੋ ਭੂਮਿਕਾ ਮਾਂ ਨਿਭਾਉਦੀ ਹੈ, ਉਹ ਹੋਰ ਕੋਈ ਨਹੀ ਨਿਭਾ ਸਕਦਾ।ਮਾਂ ਦਾ ਨਾਮ ਜੁਬਾਨ ਤੇ ਆਉਣ ਨਾਲ ਹੀ ਇਕ ਦਮ ਸੀਨੇ ਵਿਚ ਠੰਡ ਪੈ ਜਾਂਦੀ ਹੈ,ਮਾਂ ਦੇ ਬਰਾਬਰ ਨਾ ਤੇ ਕੋਈ ਹੈ ਤੇ ਨਾ ਹੋਣਾ ਹੈ, ਜੋ ਉਤਮਤਾਂ ਇਸ ਰਿਸ਼ਤੇ ਨੂੁੁੂੰ ਮਿਲੀ ਹੇੈ ਹੋਰ ਕਿਸੇ ਨੁੂੰ ਨਹੀ ਮਿਲੀ, ਇਸ ਬਾਰੇ ਤੇ ਪਰਮਾਤਮਾ ਨੇ ਸਾਨੂੰ ਕਿਹਾ ਕਿ ਮੇਰੇ ਵੱਲੋ ਤੁਹਾਨੁੂੰ ਇਕ ਵੱਡਮੁਲਾ ਉਪਹਾਰ ਹੈ, ਸਮੁੰਦਰ ਨੇ ਕਿਹਾ ਹੈ ਕਿ ਮਾਂ ਇਕ ਸਿਪੀ ਹੈ ਜੋ ਆਪਣੇ ਬੱਚਿਆਂ ਦੇ ਕਈ ਰਾਜ ਸੀਨੇ ਵਿੱਚ ਦਬਾ ਲਂੈਦੀ ਹੈ, ਮਾਂ ਇਕ ਬੱਦਲ ਦੀ ਚਮਕ ਹੈ ਜਿਸ ਵਿੱਚ ਕਈ ਰੰਗ ਹਨ, ਮਾਂ ਦੇ ਬਿਨਾ ਤਾ ਜੀਵਨ ਇਕ ਕਬਰਿਸਤਾਨ ਹੈ ਬਹੁਤ ਸਾਰੇ ਲੇਖਕਾ ਨੇ ਆਪਣੀਆ ਲਿਖਤਾ ਵਿਚ ਮਾਂ ਬਾਰੇ ਲਿਖਿਆ ਹੈ,ਜਿਵੇ ਲੋਕਗੀਤਾਂ,ਬੋਲੀਆ,ਵਿੱਚ ਬਹੁਤ ਜਿਕਰ ਕੀਤਾ ਜਾਂਦਾ ਹੈ,ਦੇਸ਼ਾਵਿਦੇਸ਼ਾ ਵਿੱਚ ਇਨਸਾਨ ਅਨੇਕ ਰਿਸ਼ਤੇ ਛੱਡ ਕੇ ਗਏ ਹੁੰਦੇ ਨੇ,ਪਰ ਯਾਦ ਸਿਰਫ ਮਾਂ ਦੀ ਹੀ ਸਤਾਂਉਦੀ ਹੈ, ਪਿਆਰ ,ਦਿਲਾਸਾ ਉਸ ਨੂੰ ਆਲੇਦੁਆਲੇ ਤੋਂ ਮਿਲ ਜਾਦਾ ਹੈ,ਪਰ ਅਲਸੀ ਨਿੱਘ ਤਾਂ ਮਾਂ ਦੇ ਸੀਨੇ ਲੱਗ ਕੇ ਹੀ ਆਉਦਾ ਹੈ,ਜੋ ਠੰਡ ਮਾਂ ਦੇ ਸੀਨੇ ਲੱਗ ਕੇ ਪੈਂਦੀ ਹੈ,ਹੋਰ ਕਿਤੋ ਨਹੀ, ਮਾਂ
ਦੇ ਮੂੰਹ ਵਿੱਚ ਨਿਕਲੀ ਹਰ ਦੁਆ ਪੂਰੀ ਹੋ ਜਾਦੀ ਹੈ,ਮਾਂ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਹੈ, ਦੋਸਤੋ ਮਾਂ ਹੀ ਸਾਡੇ ਦਿਲ ਦੀ ਗੱਲ ਜਾਣ ਸਕਦੀ ਹੈ ਹੋਰ ਕੋਈ ਨਹੀ।

ਅਮਨਪ੍ਰੀਤ ਕੌਰ ਕੰਬੌਜ
ਫਤਿਹਗੜ੍ਹ ਚੂੜੀਆਂ

Share Button

Leave a Reply

Your email address will not be published. Required fields are marked *