‘ਮਰਹੂਮ ਗੁਰਚਰਨ ਵਿਰਕ’ ਨੂੰ ਸੰਗੀਤ ਦੀਆਂ ਵੱਖ-ਵੱਖ ਹਸਤੀਆਂ ਵੱਲੋਂ ਸ਼ਰਧਾਂਜੀਆਂ ਭੇਟ

ss1

‘ਮਰਹੂਮ ਗੁਰਚਰਨ ਵਿਰਕ’ ਨੂੰ ਸੰਗੀਤ ਦੀਆਂ ਵੱਖ-ਵੱਖ ਹਸਤੀਆਂ ਵੱਲੋਂ ਸ਼ਰਧਾਂਜੀਆਂ ਭੇਟ

photoਸਾਦਿਕ, 20 ਅਕਤੂਬਰ (ਗੁਲਜ਼ਾਰ ਮਦੀਨਾ)-ਨਿੱਘੇ ਸੁਭਾਅ ਨਾਲ ਜਾਣੇ ਜਾਂਦੇ ਨਾਮਵਰ ਫ਼ਿਲਮ ਡਾਇਰੈਕਟਰ ਅਤੇ ਪ੍ਰਸਿੱਧ ਗੀਤਕਾਰ ‘ਗੁਰਚਰਨ ਵਿਰਕ ਅਰਾਈਆਂ’ ਵਾਲਾ ਜੋ ਪਿਛਲੇ ਦਿਨੀਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨਾਂ ਦੀ ਆਤਮਿਕ ਸ਼ਾਂਤੀ ਲਈ ਨਮਿਤ ਪਾਠ ਦੇ ਭੋਗ ਉਨਾਂ ਦੇ ਜੱਦੀ ਪਿੰਡ ਅਰਾਈਆਂ ਵਾਲਾ ਵਿਖੇ ਪਾਏ ਗਏ, ਜਿਸ ਵਿਚ ਸੰਗੀਤ ਜਗਤ ਦੇ ਉਘੇ ਕਲਾਕਾਰ ਲੇਖਕ ਅਤੇ ਗੀਤਕਾਰਾਂ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਮਹਰੂਮ ਗੁਰਚਰਨ ਵਿਰਕ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਈ ਸਾਹਿਬ ਗੁਰਨੇਕ ਸਿੰਘ ਸੰਗਰਾਹੂਰ ਵਾਲਿਆ ਨੇ ਰਸਭਿੰਨਾਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਵੱਖ-ਵੱਖ ਕਲਾਕਾਰਾਂ ਨੇ ਮਰਹੂਮ ਗੁਰਚਰਨ ਵਿਰਕ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕੇ ਉਨਾਂ ਆਪਣਾ ਜੀਵਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਹੀ ਬਤੀਤ ਕੀਤਾ ਹੈ, ਉਨਾਂ ਅੱਜ ਤੱਕ ਇਹੋ-ਜਿਹਾ ਕੁਝ ਵੀ ਨਹੀਂ ਲਿਖਿਆ ਜਿਸ ਨਾਲ ਪੰਜਾਬੀ ਸੱਭਿਆਚਾਰ ਨੂੰ ਕੋਈ ਧੱਬਾ ਲੱਗ ਸਕੇ। ਇਸ ਮੌਕੇ ਸਟੇਜ ਦੀ ਭੂਮਿਕਾ ਉਘੇ ਲੇਖਕ ਨਿੰਦਰ ਘੁਗਿਆਣਵੀ ਨੇ ਨਿਭਾਈ। ਇਸ ਸਮੇਂ ਗੀਤਕਾਰ ਭਿੰਦਰ ਡੱਬਵਾਲੀ, ਵੀਰ ਦਵਿੰਦਰ, ਹਰਮਿਲਾਪ ਗਿੱਲ, ਸੇਖੋਂ ਜੰਡ ਵਾਲਾ, ਰਜਿੰਦਰ ਨਾਗੀ, ਸੁਰਜੀਤ ਭੁੱਲਰ, ਗੁਰਵਿੰਦਰ ਬਰਾੜ, ਪ੍ਰਗਟ ਭਾਗੂ, ਨਿਰਮਲ ਸਿੱਧੂ, ਪ੍ਰਕਾਸ ਗਾਦੂ, ਗੁਰਚੇਤ ਚਿੱਤਰਕਾਰ, ਅਮਨਦੀਪ ਲੱਕੀ, ਜਸਵੀਰ ਜੱਸੀ, ਗੁਰਾਦਿੱਤਾ ਸੰਧੂ, ਸੁੱਖਾ ਅਰਾਈਆਂ ਵਾਲਾ, ਸੁਖਪਾਲ ਪਾਲੀ, ਕਰਮ ਸੰਧੂ, ਜਸਪਾਲ ਮਾਨ, ਪ੍ਰੀਤ ਹਰਪਾਲ, ਗਿੱਲ ਹਰਦੀਪ, ਫਿਲਮ ਅਦਾਕਾਰ ਅਨੀਤਾ ਮੀਤ, ਮਲਕੀਤ ਸਿੰਘ, ਗੁਰਮੀਤ ਸਾਜਨ, ਹਰਚਰਨ ਸੰਧੂ ਸਰਪੰਚ, ਨੀਲਮ ਸਰਮਾ, ਨਰਿੰਜਣ ਸਿੰਘ ਵਿਰਕ, ਸੁੱਚਾ ਸਿੰਘ ਵਿਰਕ, ਬਖਸ਼ੀਸ਼ ਸਿੰਘ ਵਿਰਕ, ਕੁਲਜਿੰਦਰ ਸਿੰਘ ਵਿਰਕ, ਹਰਜੀਤ ਸਿੰਘ ਵਿਰਕ, ਭੁਪਿੰਦਰ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਵਿਸ਼ਾਲ ਭਾਰਗਵ ਅਤੇ ਮਨਪ੍ਰੀਤ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਅਤੇ ਦੂਰੋਂ ਨੇੜੇਓ ਆਏ ਹੋਏ ਲੋਕ ਮੌਜੂਦ ਸਨ।

Share Button

Leave a Reply

Your email address will not be published. Required fields are marked *