ਭੱਠਲ ਇੰਸਟੀਚਿਊਟ ਦੇ 15 ਵਿੱਦਿਆਰਥੀਆਂ ਨੂੰ ਵੱਖ-2 ਕੰਪਨੀਆਂ ਨੇ ਨੌਕਰੀ ਲਈ ਚੁਣਿਆਂ

ss1

ਭੱਠਲ ਇੰਸਟੀਚਿਊਟ ਦੇ 15 ਵਿੱਦਿਆਰਥੀਆਂ ਨੂੰ ਵੱਖ-2 ਕੰਪਨੀਆਂ ਨੇ ਨੌਕਰੀ ਲਈ ਚੁਣਿਆਂ

img_1328

ਲ਼ਹਿਰਾਗਾਗਾ 22 ਸਤੰਬਰ (ਕੁਲਵੰਤ ਛਾਜਲੀ)  ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਵਿਖੇ ਵੱਖ-ਵੱਖ ਖੇਤਰ ਦੀਆਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਕੀਤੀ ਗਈ। ਪਿਛਲੇ ਦਿਨਾਂ ਦੌਰਾਨ ਇਹਨਾਂ ਕੰਪਨੀਆਂ ਵਿੱਚ ਮੁੱਖ ਤੌਰ ਤੇ ਫ੍ਰਿਸਕਲੈਂਸਰ ਸਰਵਿਸਜ ਪ੍ਰਾ.ਲਿਮਿਟਡ, ਟੀ.ਸੀ.ਐਸ ਆਈ ਆਨ, ਪ੍ਰਿਜਮੈਟਿਕ ਟੈਕਨੋਲਜੀਜ, ਥਿੰਕਨੈਕਸਟ ‘ਚ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਟਰੇਨਿੰਗ ਅਤੇ ਪਲੇਸਮੈਂਟ ਅਫਸਰ ਸ਼੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹਨਾਂ ਵੱਖ ਵੱਖ ਕੰਪਨੀਆਂ ਨੇ ਸੰਸਥਾ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਪਲੇਸ ਕਰਨ ਲਈ ਲਿਖਤੀ ਪ੍ਰੀਖਿਆ ਅਤੇ ਐਚ.ਆਰ ਇੰਟਰਵਿਊ ਦਾ ਆਯੋਜਨ ਕੀਤਾ ਗਿਆ। ਇਹਨਾਂ ਸਾਰੀਆਂ ਕੰਪਨੀਆਂ ਵਿੱਚ ਨੌਕਰੀਆਂ ਲੈਣ ਲਈ ਆਖਰੀ ਸਾਲ ਦੇ ਲੱਗਭੱਗ 100 ਵਿਦਿਆਰਥੀਆਂ ਨੇ ਪਲੇਸਮੈਂਟ ਪ੍ਰਕਿਰਿਆ ਵਿੱਚ ਭਾਗ ਲਿਆ ਜਿਹਨਾਂ ਵਿੱਚੋਂ 65 ਵਿਦਿਆਰਥੀਆਂ ਨੇ ਇੰਟਰਵਿਊ ਰਾਉਂਡ ਲਈ ਕੁਆਲੀਫਾਈ ਕੀਤਾ ਅਤੇ ਇਸ ਉਪਰੰਤ ਇਹਨਾਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਐਚ.ਆਰ. ਇੰਟਰਵਿਊ ਲੈਣ ਉਪਰੰਤ ਸੰਸਥਾ ਦੇ 15 ਵਿਦਿਆਰਥੀਆਂ ਨੂੰ ਬਤੌਰ ਟਰੇਨੀ ਇੰਜਨੀਅਰ  ਨੌਕਰੀ ਲਈ ਨਿਯੁਕਤੀ ਪੱਤਰ ਦਿੱਤੇ ਗਏ। ਉਹਨਾਂ ਦੱਸਿਆ ਕਿ ਉਕਤ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ 6 ਮਹੀਨਿਆਂ ਦੀ ਟਰੇਨਿੰਗ ਦੌਰਾਨ 6 ਤੋਂ 8 ਹਜਾਰ ਤੱਕ ਦਾ ਭੱਤਾ ਦਿੱਤਾ ਜਾਵੇਗਾ। ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਵਿਦਿਆਰਥੀਆਂ ਦੀ  ਕਾਰਗੁਜਾਰੀ ਦੀ ਸ਼ਲਾਘਾਂ ਕੀਤੀ ਗਈ ਅਤੇ ਉਨ੍ਹਾਂ ਨੇ ਸੰਸਥਾ ਵੱਲੋਂ ਪਛੜੇ ਇਲਾਕੇ ਵਿੱਚ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਉਕਤ ਚੁਣੇ ਗਏ ਵਿਦਿਆਰਥੀਆਂ ਨੂੰ ਸੰਸਥਾ ਦੇ ਪ੍ਰਿੰਸੀਪਲ ਡਾ. ਮਨੋਜ ਬਾਲੀ ਨੇ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਸਤੰਬਰ-ਅਕਤੂਬਰ ਦੇ ਮਹੀਨਿਆਂ ਦੌਰਾਨ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਮੁਹਿੰਮ ਚਲਾਈ ਗਈ ਹੈ ਜਿਸ ਦੌਰਾਨ ਸੰਸਥਾ ਵਿਖੇ ਵਿਦਿਆਰਥੀਆਂ ਨੂੰ ਉੱਚਤਮ ਪੈਕੇਜ ਤੇ ਨੌਕਰੀਆਂ ਲਈ ਸੰਸਥਾ ਵਿਖੇ ਲੱਗਭੱਗ 20 ਕੌਮੀ ਪੱਧਰ ਦੀਆਂ ਕੰਪਨੀਆਂ ਵੱਲੋਂ ਸੰਸਥਾ ਦਾ ਦੌਰਾ ਕੀਤਾ ਜਾ ਰਿਹਾ ਹੈ। ਡਾ. ਮਨੋਜ ਬਾਲੀ ਨੇ ਆਪਣੀ ਨਿੱਜੀ ਇੱਛਾ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਬੈਚ 2017 ਦੇ ਪਾਸ ਹੋਣ ਵਾਲੇ ਹਰ ਵਿਦਿਆਰਥੀ ਕੋਲ ਘੱਟੋ-ਘੱਟ ਦੋ-ਦੋ ਨੌਕਰੀਆਂ ਦੇ ਨਿਯੁਕਤੀ ਪੱਤਰ ਹੋਣ ਤਾਂ ਕਿ ਉਨ੍ਹਾਂ ਨੂੰ ਆਪਣੀ ਡਿਗਰੀ ਪੂਰੀ ਕਰਨ  ਉਪਰੰਤ ਨੌਕਰੀ ਲਈ ਇੱਧਰ ਉੱਧਰ ਭਟਕਣਾ ਨਾ ਪਵੇ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਅਤੇ ਚੰਗੀਆਂ ਨੌਕਰੀਆਂ ਦਿਵਾਉਣ ਲਈ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਸਮੇਂ- ਸਮੇਂ ਤੇ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਮੂਹ ਵਿਭਾਗੀ ਮੁਖੀ, ਪਲੇਸਮੈਂਟ ਸੈਲ ਦੇ ਵਿਭਾਗੀ ਕੁਆਰਡੀਨੇਟਰ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *