Sun. Apr 21st, 2019

 ਭਾਰਤ ਲਈ ਧੜਕਦਾ ਦਿਲ

ਭਾਰਤ ਲਈ ਧੜਕਦਾ ਦਿਲ

ਭਾਰਤ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ਤੇ ਹਰ ਵਕਤ ਮੌਤ ਦੇ ਮੂੰਹ ਵਿੱਚ ਰਹਿਕੇ ਦੇਸ਼ ਦੀ ਰਾਖੀ ਕਰਨ ਵਾਲੇ ਨੌਜਵਾਨਾਂ ਦੇ ਪਿੱਛੇ ਉਹਨਾਂ ਦੇ ਬੀਵੀ ਬੱਚੇ ਤੇ ਪਰਿਵਾਰ ਹਨ। ਉਹਨਾਂ ਨੌਜਵਾਨਾਂ ਦੇ ਸਾਰੇ ਤਿਉਹਾਰ ਖੁਸ਼ੀਆਂ ਆਪਣੇ ਪਰਿਵਾਰ ਤੋਂ ਬਿਨਾਂ ਅਧੂਰੀਆਂ ਹੋਈਆਂ ਹਨ। ਪਰ ਉਹ ਮਜਬੂਰ ਹਨ ਕਿਉਂਕਿ ਉਹਨਾਂ ਦੇ ਸਿਰ ਉਪਰ ਸਾਰੇ ਭਾਰਤ ਦੀ ਜਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਲਈ ਉਹ ਆਪਣਾ ਸਭ ਕੁੱਝ ਦਾਅ ਤੇ ਲਾਕੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਤੇ ਹਰ ਵਕਤ ਦੁਸ਼ਮਣ ਦੀ ਗੋਲੀ ਦਾ ਜਵਾਬ ਦਿੰਦੇ ਹਨ। ਉਹ ਹਰ ਇੱਕ ਕੁਰਬਾਨੀ ਦੇਣ ਲਈ ਸਦਾ ਤਿਆਰ ਰਹਿੰਦੇ ਹਨ। ਪਰ ਉਹਨਾਂ ਨੂੰ ਉਸਦੇ ਬਦਲੇ ਕੀ ਮਿਲਦਾ ਹੈ ਉਹਨਾਂ ਦੀ ਖਾਦ ਖੁਰਾਕ ਖਾਕੇ ਜਾਂ ਪਰਖ ਕੇ ਵੇਖਿਆ ਜਾਵੇ ਤਾਂ ਸ਼ਾਇਦ ਤੁਸੀਂ ਸਹਿਣ ਨਹੀਂ ਕਰ ਪਾਓਂਗੇ। ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਮਿਲਦਾ ਹੈ ਜਦੋਂ ਜਵਾਨ ਸ਼ਹੀਦ ਹੋ ਜਾਂਦਾ ਹੈ ਉਸਨੂੰ ਮਿਲਣ ਵਾਲੀ ਸਹਾਇਤਾ ਉਹਨਾਂ ਦੇ ਪਰਿਵਾਰ ਤੱਕ ਨਹੀਂ ਪਹੁੰਚਦੀ। ਨੌਜਵਾਨਾਂ ਦੇ ਪਰਿਵਾਰ ਨਾਲ ਮਿਲਣ ਤੋਂ ਪਤਾ ਚਲਦਾ ਹੈ ਕਿ ਸਾਡੇ ਬੱਚਿਆਂ ਦੇ ਛੁੱਟੀ ਆਉਣ ਦੀ ਤਰੀਕ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਅਤੇ ਸਾਡਾ ਹਰ ਵਰਤ ਦਿਲ ਧੜਕਦਾ ਹੈ ਕਿ ਉਹਨਾਂ ਹੁਕਮਰਾਨਾਂ ਦਾ ਹੁਕਮ ਮੰਨਕੇ ਡਿਊਟੀ ਕਰ ਰਹੇ ਹਨ ਜਿਹਨਾਂ ਦਾ ਦਿਲ ਆਪਣਿਆਂ ਲਈ ਧੜਕਦਾ ਹੈ। ਕਿਉਂਕਿ ਜਦੋਂ ਕਿਸੇ ਜਵਾਨ ਦਾ ਪਾਕਿਸਤਾਨੀ ਸਿਰ ਕੱਟਕੇ ਲੈ ਜਾਂਦੇ ਹਨ ਤਾਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ”ਕੋਈ ਬਾਤ ਨਹੀਂ ਹਮ ਦੇਖੇਂਗੇ” ਕਿਉਂਕਿ ਇਹਨਾਂ ਦੇ ਦਿਲਾਂ ਦਾ ਟੁਕੜਾ ਆਰਮੀ, ਬੀਐਸਐਫ, ਸੀਆਰਪੀਐਫ ਵਗੈਰਾ ਵਿੱਚ ਡਿਊਟੀ ਨਹੀਂ ਨਿਭਾਉਂਦਾ, ਪਰ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਬੱਚੇ ਦੀ ਛੁੱਟੀ ਦੀ ਉਡੀਕ ਕਰਦੇ ਹਾਂ। ਮਾਂ, ਬਾਪ, ਘਰਵਾਲੀ, ਬੱਚੇ ਤੇ ਭੈਣ ਭਰਾ ਆਉਣ ਦੀ ਉਡੀਕ ਵਿੱਚ ਉਸਦੀ ਰਾਹ ਤੱਕਦੇ ਹਨ। ਪਰ ਜਦੋਂ ਸਾਡੇ ਪੁੱਤਰ ਨੇ ਜਿਉਂਦੇ ਜਾਗਦੇ ਨੇ ਘਰ ਆਉਣਾ ਹੁੰਦਾ ਦੀ ਬਜਾਏ ਉਹਨਾਂ ਦੀ ਲਾਸ਼ ਤਵੀਜ ਵਿੱਚ ਘਰ ਪਹੁੰਚ ਜਾਂਦੀ ਹੈ। ਪਰ ਇਹਨਾਂ ਦੁੱਖ ਦੀਆਂ ਘੜੀਆਂ ਵਿੱਚ ਕਿਸੇ ਮਾਂ ਬਾਪ ਦਾ ਇਕਲੌਤਾ ਪੁੱਤਰ, ਭੈਣ ਦਾ ਭਰਾ, ਉਸਦੀ ਬੀਵੀ ਦਾ ਸੁਹਾਗ ਜਿਸ ਦੇ ਹੱਥਾਂ ਨੂੰ ਅਜੇ ਮਹਿੰਦੀ ਨਹੀਂ ਉਤਰੀ ਹੁੰਦੀ, ਚੂੜੇ ਦਾ ਰੰਗ ਲਾਲ ਸੂਹਾ ਆਪਣੇ ਪਤੀ ਦੀ ਉਡੀਕ ਕਰਦਾ ਹੇ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਮਨਜੂਰ ਹੁੰਦਾ ਹੈ। ਉਹਨਾਂ ਦਾ ਦਿਲ ਧੜਕਦਾ ਹੈ ਪਰ ਉਹ ਸਾਡੇ ਨਾਲ ਗੱਲਾਂ ਕਰਨ ਦੀ ਬਜਾਏ ਆਪਣੇ ਸਾਰੇ ਦੁੱਖ ਸੁੱਖ ਤੇ ਖੁਸ਼ੀਆਂ ਆਪਣੇ ਅੰਦਰ ਕੈਦ ਕਰਕੇ ਬਸ ਸਾਨੂੰ ਇੰਝ ਲਗਦਾ ਹੁੰਦੈ ਹੈ ਕਿ ਉਹ ਜਦੋਂ ਸ਼ਹੀਦ ਹੋਇਆ ਹੋਣੈ ਇਹੀ ਕਹਿੰਦਾ ਹੋਣੈ ਮੈਂ ਆਪਣੇ ਵਤਨ ਲਈ ਸ਼ਹੀਦ ਹੋ ਰਿਹਾਂ ਤੁਸੀਂ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਰੱਖਣਾ। ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ” ਇਹ ਕਹਿਕੇ ਸਦਾ ਲਈ ਸਾਨੂੰ ਆਪਣੇ ਉਹ ਪੱਲ ਖੁਸ਼ੀਆਂ ਤੇ ਗਮੀਆਂ ਦੇਕੇ ਸਦਾ ਲਈ ਉਹ ਵਾਹਿਗੁਰੂ ਨੂੰ ਪਿਆਰਾ ਹੋ ਗਿਆ। ਉਹ ਉਸ ਵਾਹਿਗੁਰੂ ਦੇ ਹੁਕਮ ਨਾਲ ਹੀ ਇਸ ਦੁਨੀਆਂ ਤੇ ਆਇਆ ਅਤੇ ਸੱਦਣ ਤੇ ਚਲਾ ਗਿਆ। ਤੇ ਸਾਡੇ ਧੜਕਦੇ ਦਿਲਾਂ ਨੂੰ ਹੋਰ ਵੀ ਜਿਆਦਾ ਧੜਕਣ ਦੇਕੇ ਚਲਾ ਗਿਆ। ਮੇਰਾ ਤੇਰਾ ਤੁਹਾਡਾ ਸਾਰਿਆਂ ਦਾ ਆਪਣਾ ਜੋ ਇਸ ਦਾ ਦਿਲ ਹਮੇਸ਼ਾ ਲਈ ਸ਼ਹੀਦ ਹੋ ਗਿਆ ਦਾ ਸਭਨਾਂ ਲਈ ਦਿਲ ਧੜਕਦਾ ਸੀ ਪਰ ਜਿਹਨਾਂ ਦੇ ਦਿਲ ਨਹੀਂ ਧੜਕਦੇ ਉਹ ਹੁਕਮਰਾਨ ਨੇ ਸਾਡੇ।

ਵੱਲੋਂ : ਐਚ ਐਸ ਨਥਾਣਾ ਮੋ. 94632-59121

Share Button

Leave a Reply

Your email address will not be published. Required fields are marked *

%d bloggers like this: