ਭਾਜਪਾ ਸੰਗਠਨ ਵਲੋ ਨਵੇਂ ਨਿਯੁਕਤੀਆਂ ਦਾ ਕੀਤਾ ਐਲਾਨ

ss1

ਭਾਜਪਾ ਸੰਗਠਨ ਵਲੋ ਨਵੇਂ ਨਿਯੁਕਤੀਆਂ ਦਾ ਕੀਤਾ ਐਲਾਨ

photo-1ਰਾਜਪੁਰਾ 24 ਸਤੰਬਰ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਵਿਸ਼ੇਸ ਤੌਰ ਤੇ ਪਹੁੰਚੇ ਭਾਜਪਾ ਜਿਲਾ ਪਟਿਆਲਾ ਦਿਹਾਤੀ ਦੇ ਉੱਤਰੀ ਪਰਿਭਾਰੀ ਰਜਨੀਸ਼ ਬੇਦੀ ਨੇ ਜਿਲਾ ਪਟਿਆਲਾ ਦਿਹਾਤੀ ਉਤਰੀ ਦੇ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਹੇਠ ਅੱਜ ਜਿਲਾ ਮਹਿਲਾ ਮੋਰਚਾ ਦੀ ਪ੍ਰਧਾਨ ਮਧੂ ਸ਼ਰਮਾ ਰਾਜਪੁਰਾ ਸ਼ਹਿਰੀ ਦੇ ਮੰਡਲ ਪ੍ਰਧਾਨ ਸੰਜੇ ਬਗਾ ਜੋ ਕਿ ਪੁਰਾਣੇ ਸਮੇਂ ਤੋਂ ਐਰ ਅੇਸ ਅੇਸ ਨਾਲ ਜੁੜੇ ਹੋਏ ਸਨ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਨਿਯੁਕਤ ਕੀਤਾ ਹੈ। ਰਾਜਪੁਰਾ ਤੋਂ ਆਜਾਦ ਪਾਰਸ਼ਦ ਜੇਤੂ ਜੋ ਕਿ ਪਿਛਲੇ ਦਿਨੋਂ ਬੀਜੇਪੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੂੰ ਰਾਜਪੁਰਾ ਟਾਊਨ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਹੈ। ਪਵਨ ਮੁਖੇਜਾ ਇੱਕ ਇਮਾਨਦਾਰ ਅੇਮ ਸੀ ਹਨ ਜਿਹਨਾਂ ਨੇ ਆਪਣੀ ਇਮਾਨਦਾਰੀ ਅਤੇ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਰਿਸ਼ਵਤਖੋਰੀ ਦੇ ਖਿਲਾਫ ਗਲਤ ਕੰਮ ਕਰਨ ਵਾਲਿਆ ਦੀ ਨੀਂਦ ਉਡਾ ਰਖੀ ਹੈ ਅੱਜ ਪਵਨ ਮੁਖੇਜਾ ਨੂੰ ਰਾਜਪੁਰਾ ਟਾਊਨ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਬੇਦੀ ਅਤੇ ਨਾਗਪਾਲ ਨੇ ਸ਼ਾਂਝੇ ਤੋਰ ਤੇ ਦਸਿਆ ਕਿ ਰਾਜਪੁਰਾ ਵਿੱਚ ਕੁਲ 29 ਵਾਰਡ ਹਨ ਜਦਕਿ ਅਬਾਦੀ 1 ਲੱਖ ਤੋਂ ਵੀ ਜਿਆਦਾ ਹੈ ਇਸ ਲਈ ਸ਼ਹਿਰ ਵਿੱਚ 2 ਪ੍ਰਧਾਨ ਬਣਾਏ ਗਏ ਹਨ ਤਾਂ ਕਿ ਦੋਵੇ ਪ੍ਰਧਾਨ ਆਪਣੀ ਆਪਣੀ ਜਿੰਮੇਵਾਰੀ ਸਮਝਕੇ ਕੰਮ ਕਰਨਗੇ ਅਤੇ ਚੁਨਾਵੀ ਸਾਲ ਹੋਣ ਕਾਰਣ ਦਰਜਨਾਂ ਭਾਜਪਾ ਕਾਰਕੁੂਨਾ ਨੂੰ ਸੰਬੋਧਿਤ ਕੀਤਾ ਗਿਆ ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲ ਪੂਰੇ ਹੋਣ ਦਾ ਪ੍ਰੋਗਰਾਮ ਜਦਕਿ ਇਸ ਸਾਲ ਦੀਨ ਦਿਆਲ ਉਪਾਧਯੈ ਦੇ 100 ਸਾਲ ਪੂਰੇ ਹੋਣ ਤੇ ਥਾਂ ਥਾਂ ਪ੍ਰੌਗਰਾਮ ਅਯੋਜਿਤ ਕੀਤੇ ਜਾਣਗੇ ਅਤੇ ਨਾਲ ਹੀ ਡਾਕਟਰ ਭੀਮ ਰਾੳ ਅੰਬੇਦਕਰ ਦੀ ਜਯੰਤੀ ਵੀ ਸ਼ਾਂਝੇ ਤੌਰ ਤੇ ਮਨਾਈ ਜਾਵੇਗੀ।ਭਾਜਪਾ ਕਾਰਕੂੰਨਾ ਨੂੰ ਚੁਨਾਵੀ ਸਾਲ ਹੋਣ ਕਾਰਨ ਪੂਰੀ ਤਰਾਂ ਕਮਰ ਕਸਣ ਨੂੰ ਕਿਹਾ ਅਤੇ ਤੀਜੀ ਵਾਰ ਸਰਕਾਰ ਬਣਨ ਦੀ ਗਲ ਕੀਤੀ। ਰਜਨੀਸ਼ ਬੇਦੀ ਨੇ ਕਿਹਾ ਕਿ 1 ਤੋਂ 3 ਅਕਤੂਬਰ ਤੱਕ ਪੰਜਾਬ ਪ੍ਰਦੇਸ਼ ਭਾਜਪਾ ਦੀ ਵਰਕਸ਼ਾਪ ਪਠਾਨਕੋਟ ਵਿੱਚ ਲਾਈ ਜਾ ਰਹੀ ਹੈ ਜਿਸ ਦੀਆਂ ਹੁਣੇ ਹੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਸ ਮੌਕੇ ਬੇਦੀ ਨੇ ਕੇਂਦਰ ਸਰਕਾਰ ਦੀਆਂ ਕੁਝ ਨਵੀਂਆਂ ਯੌਜਨਾਵਾਂ ਬਾਰੇ ਕਾਰਕੂਨਾਂ ਨੂੰ ਦਸਿਆ ਅਤੇ ਕਿਹਾ ਕਿ ਪੰਜਾਬ ਵਿੱਚ ਸੱਤ ਲਖ ਦੇ ਕਰੀਬ ਜਰੂਰਤ ਮੰਦ ਪਰਿਵਾਰਾਂ ਨੂੰ ਮੁੱਫਤ ਗੈਂਸ਼ ਕਨੈਕਸ਼ਨ ਦਿੱਤੇ ਜਾਣਗੇ ਜਿਸਦੇ ਲਈ ਭਾਜਪਾ ਕਾਰਕੂੰਨਾ ਜਰੂਰਮੰਦ ਲੋਕਾ ਦੀ ਤਾਲਾਸ਼ ਕਰਨ ਜਾ ਰਹੇ ਹਨ। ਇਹ ਗੈਂਸ ਕਨੈਕਸ਼ਨ ਸਿਰਫ ਗੈਂਸ ਸਲੰਡਰ ਦੀ ਕੀਮਤ ਤੇ ਹੀ ਦਿਤੇ ਜਾਣਗੇ ਜਿਸ ਵਿੱਚ ਜਰੂਰਤਮੰਦ ਲੋਕਾ ਦੇ ਘਰਾ ਵਿੱਚ ਗੈਂਸ ਤੇ ਖਾਣਾ ਤਿਆਰ ਕੀਤਾ ਜਾ ਸਕੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਮਹਿਤਾ, ਸੰਦੀਪ ਜਿੰਦਲ, ਨਰੇਸ਼ ਧਿਮਾਨ. ਸ਼ੁਭਾਸ਼ ਨੀਟੂ, ਰੰਜਨ ਹੰਸ, ਰਿੰਕੂ ਮਹਿਤਾ, ਤਰੁਣ ਸ਼ਰਮਾ, ਪ੍ਰੇਮ ਚੰਦ ਥਮਨ, ਰਮੇਸ਼ ਝਾਂਮ, ਰਾਜ ਕੁਮਾਰ ਰਾਏ, ਕਮਲਦੀਪ ਜਿੰਦਲ, ਨਰਿੰਦਰ ਸਿੰਘ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਸੋਨੀਆਂ ਪਾਸ਼ੀ, ਨਰਿੰਦਰ ਕੌਰ ਅਤੇ ਹੋਰ ਭਾਜਪਾ ਕਾਰਕੂੰਨ ਮੌਜੂਦ ਸਨ।

Share Button

Leave a Reply

Your email address will not be published. Required fields are marked *