Fri. Apr 26th, 2019

 ਭਾਜਪਾ ਆਗੂ ਬੌਬੀ ਸਿੰਗਲਾ ਨੇ ਵਿਆਹ ਦੀ ਵਰੇਗੰਢ ਮੌਕੇ ਲਗਾਇਆ ਲੰਗਰ

ਭਾਜਪਾ ਆਗੂ ਬੌਬੀ ਸਿੰਗਲਾ ਨੇ ਵਿਆਹ ਦੀ ਵਰੇਗੰਢ ਮੌਕੇ ਲਗਾਇਆ ਲੰਗਰ

ਭਗਤਾ ਭਾਈ ਕਾ,13 ਦਸੰਬਰ (ਸਵਰਨ ਸਿੰਘ ਭਗਤਾ):ਸਥਾਨਿਕ ਸ਼ਹਿਰ ਦੇ ਰਹਿਣ ਵਾਲੇ ਪ੍ਰਸਿੱਧ ਵਪਾਰੀ ਅਤੇ ਭਾਜਪਾ ਆਗੂ ਬਬਲੇਸ਼ ਕੁਮਾਰ ਬੌਬੀ ਸਿੰਗਲਾ ਵਲੋਂ ਆਪਣੇ ਵਿਆਹ ਦੀ ਵਰੇਗੰਢ ਮੌਕੇ ਅੱਜ ਨਵੀਂ ਰੀਤ ਨੂੰ ਜਨਮ ਦਿੰਦੇ ਹੋਏ ਗਰੀਬਾਂ ਲਈ ਪੂਰੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਬੌਬੀ ਸਿੰਗਲਾ ਦੀ ਧਰਮ ਪਤਨੀ ਦਿਵਿਆ ਸਿੰਗਲਾ ਵਲੋਂ ਵੀ ਲੰਗਰ ਵਿੱਚ ਸੇਵਾ ਕੀਤੀ ਗਈ।ਸ਼ਹਿਰ ਵਾਸੀਆਂ ਵਲੋਂ ਸਿੰਗਲਾ ਪਰਿਵਾਰ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਕਿਹਾ ਗਿਆ ਕਿ ਫਜੂਲ ਖਰਚੀ ਕਰਨ ਦੀ ਬਜਾਏ ਅਜਿਹਾ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਾਲ ਕਿਸੇ ਭੁੱਖੇ ਦੇ ਮੂੰਹ ਵਿੱਚ ਅੰਨ ਵੀ ਪੈ ਜਾਂਦਾ ਹੈ।ਇਸ ਮੌਕੇ ਸਮੂਹ ਭਾਜਪਾ ਆਗੂਆਂ ਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਲੰਗਰ ਵਿੱਚ ਸ਼ਿਰਕਤ ਕਰਦੇ ਹੋਏ ਸਿੰਗਲਾ ਪਰਿਵਾਰ ਨੂੰ ਵਿਆਹ ਦੀ ਵਰੇਗੰਢ ਮੌਕੇ ਵਧਾਈ ਦਿੰਦੇ ਹੋਏ ਅਜਿਹੇ ਸਮਾਜ ਭਲਾਈ ਕਾਰਜ ਅੱਗੇ ਤੋਂ ਜਾਰੀ ਰੱਖਣ ਦੀ ਸਲਾਹ ਵੀ ਦਿੱਤੀ ਗਈ।

Share Button

Leave a Reply

Your email address will not be published. Required fields are marked *

%d bloggers like this: