ਬਸਪਾ ਉਮੀਦਵਾਰ ਮੱਖਣ ਸਿੰਘ ਦਾ ਮਹਿਲ ਕਲਾਂ ਪੁੱਜਣ ਤੇ ਭਰਵਾਂ ਸਵਾਗਤ

ਬਸਪਾ ਉਮੀਦਵਾਰ ਮੱਖਣ ਸਿੰਘ ਦਾ ਮਹਿਲ ਕਲਾਂ ਪੁੱਜਣ ਤੇ ਭਰਵਾਂ ਸਵਾਗਤ
ਮਹਿਲ ਕਲਾਂ ਵਿੱਚ ਸੈਂਕੜੇ ਵਰਕਰਾਂ ਨੇ ਕੀਤਾ ਢੋਲ ਮਾਰਚ

26mk05-bsp-news-photo
ਮਹਿਲ ਕਲਾਂ 26 ਸਤੰਬਰ (ਗੁਰਭਿੰਦਰ ਗੁਰੀ) ਬਸਪਾ ਹਾਈਕਮਾਂਡ ਵੱਲੋਂ ਬੀਤੀ ਕੱਲ ਜਲੰਧਰ ਵਿਖੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਐਲਾਨੇ ਡਾ. ਮੱਖਣ ਸਿੰਘ (ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ) ਦੇ ਮਹਿਲ ਕਲਾਂ ਪੁੱਜਣ ਤੇ ਬਸਪਾ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਖੁਸੀ ਵਿੱਚ ਲੱਡੂ ਵੰਡੇ ਗਏ। ਸਥਾਨਕ ਅਨਾਜ ਮੰਡੀ ਵਿੱਚ ਇਕੱਠੇ ਹੋਏ ਸੈਂਕੜੇ ਬਸਪਾ ਵਰਕਰਾਂ ਨੇ ਜਿਲਾ ਪ੍ਰਧਾਨ ਸਰਬਜੀਤ ਸਿੰਘ ਖੇੜੀ ਦੀ ਅਗਵਾਈ ਹੇਠ ਬਸਪਾ ਉਮੀਦਵਾਰ ਡਾਂ ਮੱਖਣ ਸਿੰਘ ਨੂੰ ਜੀ ਆਇਆ ਆਖਿਆ ਅਤੇ ਮਹਿਲ ਕਲਾਂ ਵਿਖੇ ਮੋਟਰਸਾਈਕਲ,ਕਾਰਾਂ ਅਤੇ ਗੱਡੀਆਂ ਦੇ ਕਾਫ਼ਲੇ ਨਾਲ ਢੋਲ ਮਾਰਚ ਕੀਤਾ, ਜੋ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਖ਼ਤਮ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਮੱਖਣ ਸਿੰਘ ਨੇ ਕਿਹਾ ਕਿ ਬਸਪਾ ਇੱਕ ਰਾਜਨੀਤਿਕ ਪਾਰਟੀ ਤੋਂ ਇਲਾਵਾ ਸਮਾਜਿਕ ਪਰਿਵਰਤਨ ਲਈ ਸੰਘਰਸ਼ਸ਼ੀਲ ਜਥੇਬੰਦੀ ਹੈ। ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਾਢੇ ਨੌਂ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਦਲਿਤਾਂ, ਪਛੜਿਆਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਤੇ ਤਸ਼ੱਦਦ ਵਿੱਚ ਵਾਧਾ ਹੋਇਆ ਹੈ। ਸੂਬੇ ਅੰਦਰ ਨਸਾਂ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਬੋਲਬਾਲਾ ਹੈ ਅਤੇ ਹੱਕ ਮੰਗ ਰਹੇ ਪੜੇ ਲਿਖੇ ਬੇਰੁਜ਼ਗਾਰ ਅਧਿਆਪਕਾਂ, ਨਰਸਾਂ,ਆਂਗਣਵਾੜੀ ਵਰਕਰਾਂ ਅਤੇ ਕਿਸਾਨਾਂ ਤੇ ਅੰਨੇਵਾਹ ਲਾਠੀਚਾਰਜ ਕਰਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਮੌਕੇ ਕੁਲਵੰਤ ਸਿੰਘ ਟਿੱਬਾ,ਪਵਿੱਤਰ ਸਿੰਘ, ਮੁਕੰਦ ਸਿੰਘ ਬਧੇਸਾ,ਪੇ੍ਰਮ ਸਿੰਘ ਸੱਦੋਵਾਲ,ਰੌਣਕ ਸਿੰਘ ਦੀਵਾਨਾ,ਕੁਲਵਿੰਦਰ ਸਿੰਘ ਗਾਗੇਵਾਲ, ਨੰਬਰਦਾਰ ਅਵਤਾਰ ਸਿੰਘ ਨਿਹਾਲੂਵਾਲ,ਬਲਵਿੰਦਰ ਸਿੰਘ ਠੁੱਲੀਵਾਲ, ਕੁਲਦੀਪ ਸਿੰਘ ਛੀਨੀਵਾਲ, ਦਰਬਾਰਾ ਸਿੰਘ ਬਧੇਸਾ, ਪਰਮਜੀਤ ਸਿੰਘ ਬਾਦਸ਼ਾਹ, ਲਛਮਣ ਸਿੰਘ ਪੰਡੋਰੀ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: