ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਤੰਬਾਕੂਫ਼ਨਿਕੋਟੀਨ ਦੀ ਰੋਕਥਾਮ ਲਈ ਤਿਆਰ :- ਸਟੇਟ ਟਰਾਂਸਪੋਰਟ ਵਿਭਾਗ ਪੰਜਾਬ

ss1

ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਤੰਬਾਕੂਫ਼ਨਿਕੋਟੀਨ ਦੀ ਰੋਕਥਾਮ ਲਈ ਤਿਆਰ :- ਸਟੇਟ ਟਰਾਂਸਪੋਰਟ ਵਿਭਾਗ ਪੰਜਾਬ
ਕੋਟਪਾ ਐਕਟ 2003 (ਐਂਟੀ ਤੰਬਾਕੂ ਕਾਨੂੰਨ ) ਦੀ ਸਖਤੀ ਨਾਲ ਪਾਲਣਾ ਕਰਨਾ
ਪਬਲਿਕ ਟਰਾਂਸਪੋਰਟ ਵਹੀਕਲਾਂ ਨੂੰ ਸਮੋਕ ਫਰੀ ਅਤੇ ਤੰਬਾਕੂ ਫਰੀ ਕਰਨਾ
ਨੌ ਸਮੋਕਿੰਗ ਚੇਤਾਵਨੀ ਚਿਨ੍ਹਾਂ ਨੂੰ ਸਾਰੇ ਬੱਸ ਸਟੈਂਡਾ ਅਤੇ ਪਬਲਿਕ ਟਰਾਂਸਪੋਰਟ ਵਹੀਕਲਾਂ ਤੇ ਪ੍ਰਦਰਸ਼ਿਤ ਕਰਨਾ

ਚੰਡੀਗੜ, 17 ਮਈ (ਧਰਮਵੀਰ ਨਾਗਪਾਲ) ਪੰਜਾਬ ਰਾਜ ਵਿੱਚ ਤੰਬਾਕੂ ਕੰਟਰੋਲ ਗਤੀਵਿਧੀਆਂ ਨੂੰ ਹੁੁਲਾਰਾ ਦਿੰਦੇ ਹੋਏ ਸ੍ਰੀ ਹਰਮੇਲ ਸਿੰਘ ਸਰਾਂ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ – 2003 ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਸਮੂਹ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ ਅਤੇ ਸਾਰੇ ਟਰਾਂਸਪੋਰਟ ਅਫਸਰਾਂ ਨੂੰ ਹਦਾਇਤਾ ਜਾਰੀ ਕੀਤੀਆਂ ਗਈਆਂ।ਉਹਨਾਂ ਇਹ ਵੀ ਕਿਹਾ ਕਿ ਸਾਰੇ ਪਬਲਿਕ ਟਰਾਂਸਪੋਰਟ ਵਈਕਲ ਸਮੋਕ ਫਰੀਫ਼ ਤੰਬਾਕੂ ਫਰੀ ਹੋਣਾ, ਰਾਜ ਟਰਾਂਸਪੋਰਟ ਬੱਸ ਪੈਨਲਾਂ ਉੱਤੇ ਗੁਟਖਾ, ਪਾਨ ਮਸਾਲਾ, ਆਦਿ ਤੰਬਾਕੂ ਪਦਾਰਥਾਂ ਦੀ ਸਿੱਧੇਫ਼ਅਸਿੱਧੇ ਤੌਰ ਤੇ ਮਸ਼ਹੂਰੀ ਨਾ ਹੋਣਾ ਅਤੇ ਬੱਸ ਪੈਨਲਾਂ, ਬੱਸ ਸਟੈਂਡਾ ਅਤੇ ਬੱਸ ਟਿਕੱਟਾ ਉੱਤੇ ਐਂਟੀ-ਤੰਬਾਕੂ ਸੁਨੇਹੇ ਪ੍ਰਦਰਸ਼ਿਤ ਕੀਤੇ ਜਾਣਾ ਵੀ ਯਕੀਨੀ ਬਣਾਇਆ ਜਾਵੇ।
ਟਰਾਂਸਪੋਰਟ ਵਿਭਾਗ ਵਲੋਂ ਇਹ ਕਾਰਵਾਈ ਮਿਤੀ 28-03-16 ਨੂੰ ਹੋਈ ਸਟੇਟ ਲੈੈਵਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੇ ਸਬੰਧ ਵਿੱਚ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਮੱਖ ਸਕੱਤਰ,ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸ੍ਰੀਮਤੀ ਵਿੱਨੀ ਮਹਾਜਨ ਨੇ ਦੱਸਿਆ ਕਿ ਇਹ ਸਟੇਟ ਅਤੇ ਜਿ਼ਲ੍ਹਾਂ ਲੈਵਲ ਕੋਆਰਡੀਨੇੇੇੇਸ਼ਨ ਕਮੇਟੀ ਦੇ ਸਮੁੂਹ ਮੈਂਬਰਾ ਦੀ ਜਿੰਮੇਵਾਰੀ ਹੈ ਕਿ ਤੰਬਾਕੂਫ਼ਨਿਕੋਟੀਨ ਸਬੰਧੀ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾ ਫੈਲਾਈ ਜਾਵੇੇ।
ਤੰਬਾਕੂਫ਼ਨਿਕੋਟੀਨ ਨੂੰ ਕੰਟਰੋਲ ਕਰਨ ਵਿੱਚ ਟਰਾਂਸਪੋਰਟ ਵਿਭਾਗ ਇੱਕ ਅਹਿਮ ਵਿਭਾਗ ਹੈ, ਸ੍ਰੀ ਹੁਸਨ ਲਾਲ , ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਤੇ ਕਿਹਾ ਕਿ ਤੰਬਾਕੂ ਅਤੇ ਨਿਕੋਟੀਨ ਨੂੰ ਕੰਟਰੋਲ ਕਰਨ ਲਈ ਸਾਰੇ ਸਟੋਕ ਹੋਲਡਰ ਵਿਭਾਗਾਂ ਵੱਲੋਂ ਮਿਲ ਕੇ ਕਦਮ ਚੁੱਕਣ ਦੀ ਜਰੂਰਤ ਹੈ।ਪੰਜਾਬ ਜਿਥੇ ਕਿ ਜਿਆਦਾ ਤਰ ਲੋਕ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਹਨ ਇਸ ਕਾਰਨ ਟਰਾਂਸਪੋਰਟ ਵਿਭਾਗ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ।
ਡਾ. ਰਾਕੇਸ਼ ਗੁਪਤਾ, ਸਟੇਟ ਪ੍ਰੋਗਰਾਮ ਅਫਸਰ, ਤੰਬਾਕੂ ਕੰਟਰੋਲ ਪ੍ਰੋਗਰਾਮ ਨੇ ਟਰਾਂਸਪੋਰਟ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਸਬੰਧੀ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਟਰਾਂਸਪੋਰਟ ਵਿਭਾਗ ਵੱਲੋਂ ਐਂਟੀ ਤੰਬਾਕੂ ਕਾਨੂੰਨਾਂ ਨੂੰ ਲਾਗੂ ਕਰਨ ਸੰਬਧੀ ਅਹਿਮ ਰੋਲ ਨਿਭਾੳਣ ਨਾਲ ਤੰਬਾਕੂ ਅਤੇ ਨਿਕੋਟੀਨ ਵਿਰੁੱਧ ਲੜਾਈ ਹੋਰ ਵੀ ਮਜਬੂਤ ਹੋ ਜਾਵੇਗੀ।ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਵੀ ਡੈਮੀਕਲ ਫਾਰਮ ਵਿੱਚ ਨਿਕੋਟੀਨ ਦੀ ਵਰਤੋਂ ਸਬੰਧੀ ਕੇਸ ਸਬੰਧੀ ਕੇਸ ਚੱਲ ਰਿਹਾ ਹੈ, ਜਿਸ ਸਬੰਧੀ ਕੁਆਟਰਲੀ ਰਿਪੋਰਟ ਸਿਹਤ ਵਿਭਾਗ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜਮਾਂ ਕਰਵਾਈ ਜਾਂਦੀ ਹੈ।

Share Button