ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਮੁਕਾਬਲੇ ਕਬੱਡੀ (ਨਸ) ਲੜਕੇ ਸ਼ੁਰੂ

ss1

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਮੁਕਾਬਲੇ ਕਬੱਡੀ (ਨਸ) ਲੜਕੇ ਸ਼ੁਰੂ

img_20161024_124526ਗੁਰਜੀਤ ਸ਼ੀਂਹ ,ਝੁਨੀਰ 24 ਅਕਤੂਬਰ: ਐਨਲਾਇਟੈਂਡ ਕਾਲਜ ਆਫ ਫਿਜੀਕਲ ਐਜੂਕੇਸ਼ਨ ਝੁਨੀਰ ਜਿਲਾ ਮਾਨਸਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਕਬੱਡੀ ਮੁਕਾਬਲੇ (ਨਸ) ਲੜਕੇ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਏ।ਪਹਿਲਾ ਮੈਚ ਸਥਾਨਕ ਕਾਲਜ ਝੁਨੀਰ ਅਤੇ ਪਬਲਿਕ ਕਾਲਜ ਸਮਾਣਾ ਦੇ ਦਰਮਿਆਨ ਖੇਡਿਆ ਗਿਆ।ਜਿਸ ਵਿੱਚ ਝੁਨੀਰ ਕਾਲਜ ਦੀ ਟੀਮ 36-6 ਅੰਕਾਂ ਨਾਲ ਜੇਤੂ ਰਹੀ।ਇਸ ਮੈਚ ਦੇ ਮੁੱਖ ਮਹਿਮਾਨ ਵੱਜੋਂ ਸ. ਅਜੀਤਇੰਦਰ ਸਿੰਘ ਮੋਫਰ ਐਮ.ਅੇਲ.ਏ. ਟੀਮਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ।ਦੂਸਰਾ ਮੈਚ ਡੀ.ਏ.ਵੀ,ਕਾਲਜ ਬਠਿੰਡਾ ਅਤੇ ਸਰਕਾਰੀ ਕਾਲਜ ਪਟਿਆਲਾ ਦੇ ਦਰਮਿਆਨ ਹੋਇਆ। ਜਿਸ ਵਿੱਚ ਨਾਲ ਡੀ.ਏ.ਕਾਲਜ ਬਠਿੰਡਾ ਦੀ ਟੀਮ 38-3 ਅੰਕਾਂ ਨਾਲ ਜੇਤੂ ਰਹੀ।ਉਦਘਾਟਨੀ ਸਮਾਰੋਹ ਵਿੱਚ ਪਹੁੰਚੀਆਂ ਸ਼ਖਸ਼ਅੀਤਾਂ ਨੂੰ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਜੀ ਆਂਇਆਂ ਕਿਹਾ।ਮੁੱਖ ਮਹਿਮਾਨ ਜੀ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਪਹਿਲੇ ਸਾਲ ਹੀ ਕਾਲਜ ਦੀਆਂ ਉੱਚ ਪ੍ਰਾਪਤੀਆਂ ਤੇ ਖੁਸ਼ੀ ਜਾਹਿਰ ਕੀਤੀ ਅਤੇ ਕਾਲਜ ਦੀਆਂ ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਜੇਤੂ,ਰੱਸਾ-ਕੱਸੀ,ਜੂਡੋ ਟੀਮਾਂ ਦੇ ਖਿਡਾਰੀਆਂ ਤੇ ਮੈਨਜਮੈਂਟ ਨੂੰ ਵਧਾਈ ਦਿੱਤੀ।ਟੂਰਨਾਮੈਂਟ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਗੁਰਪ੍ਰੀਤ ਸਿੰਘ ਚੇਅਰਮੈਨ,ਬੇਅੰਤ ਸਿੰਘ,ਗੁਰਦੀਪ ਸਿੰਘ,ਤੋਂ ਇਲਾਵਾ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੋ: ਦਰਬਾਰਾ ਸਿੰਘ,ਬਹਾਦੁਰ ਸਿੰਘ,ਅਵਤਾਰ ਸਿੰਘ,ਮਦਨ ਜੀ,ਅਤੇ ਬਹੁਗਿਣਤੀ ਵਿੱਚ ਦਰਸ਼ਕ ਹਾਜਿਰ ਸਨ। ਇਹ ਮੈਚ 26 ਅਕਤੂਬਰ ਤਕ ਚਲਣਗੇ।

Share Button

Leave a Reply

Your email address will not be published. Required fields are marked *