ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

 ਪ੍ਰਵੇਸ਼ ਅਧੀਨ ਦੂਜੇ ਗਰੁੱਪ ਦਾ ਸੈਮੀਨਾਰ ਸਮਾਪਤ

ਪ੍ਰਵੇਸ਼ ਅਧੀਨ ਦੂਜੇ ਗਰੁੱਪ ਦਾ ਸੈਮੀਨਾਰ ਸਮਾਪਤ

ਕੀਰਤਪੁਰ ਸਾਹਿਬ 7 ਨਵੰਬਰ (ਸਰਬਜੀਤ ਸਿੰਘ ਸੈਣੀ) ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਤਿੰਨ ਰੋਜਾ ਸੈਮੀਨਾਰ ਸਥਾਨਕ ਬਲਾਕ ਪ੍ਰਾਇਮਰੀ ਸਿਖਿਆ ਦਫਤਰ ਵਿਖੇ ਲਗਾਇਆ ਗਿਆ। ਸੈਮੀਨਾਰ ਦੋਰਾਨ ਕੁੱਲ 37 ਅਧਿਆਪਕ ਹਾਜਰ ਸਨ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਸੋਰਸ ਪਰਸਨ ਪ੍ਰਦੀਪ ਕੁਮਾਰ ਵਲੋਂ ਦੱਸਿਆ ਗਿਆ ਕਿ ਇਹਨਾਂ ਤਿੰਨ ਦਿਨਾਂ ਦੋਰਾਨ ਅਧਿਆਪਕਾਂ ਨੂੰ ਪਹਿਲੇ ਦਿਨ ਪੰਜਾਬੀ , ਦੂਜੇ ਦਿਨ ਹਿਸਾਬ ਅਤੇ ਆਖਰੀ ਦਿਨ ਅੰਗਰੇਜੀ ਵਿਸ਼ੇ ਦੀ ਜਾਣਕਾਰੀ ਦਿੱਤੀ ਗਈ। ਇਸ ਦੋਰਾਨ ਅਧਿਆਪਕਾਂ ਨੂੰ ਵੱਖ ਵੱਖ ਕਿਰਿਆਂਵਾਂ ਕਰਵਾਈਆ ਗਈਆਂ ਜਿਸ ਵਿੱਚ ਕਿਸੇ ਵੀ ਵਿਸ਼ੇ ਨੂੰ ਅਸਾਨੀ ਨਾਲ ਪੜਾ੍ਹਉਣ ਸਬੰਧੀ ਜਾਣਕਾਰੀ ਦਿੱਤੀ ਗਈ। ਬਾਲ ਗੀਤ , ਕਵਿਤਾਵਾਂ , ਸਿਖਿਆ ਦਾਇਕ ਖੇਡਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰਦੀਪ ਕੁਮਾਰ ਤੌ ਇਲਾਵਾ ਜਰਨੈਲ ਸਿੰਘ , ਕੁਲਵੰਤ ਸਿੰਘ ਦੁਆਰਾ ਰਿਸੋਰਸ ਪਰਸਨ ਦੀ ਭੁਮੀਕਾ ਨਿਭਾਈ ਗਈ।ਸੈਮੀਨਾਰ ਦੋਰਾਨ ਹਰਪ੍ਰੀਤ ਸਿੰਘ , ਮਨਜੀਤ ਸਿੰਘ ਮਾਵੀ , ਬਖਸ਼ੀਸ਼ ਸਿੰਘ, ਚੰਦਰ ਮੋਹਨ,ਪਵਨ ਕੁਮਾਰ, ਰਾਮ ਕੁਮਾਰ, ਗੁਰਚਰਨ ਸਿੰਘ , ਮਨਜੀਤ ਸੂਦ, ਸ਼ੁਸ਼ੀਲ ਕੁਮਾਰ ਅਤੇ ਬਾਕੀ ਹੋਰ ਅਧਿਆਪਕ ਹਾਜਰ ਸਨ।

Leave a Reply

Your email address will not be published. Required fields are marked *

%d bloggers like this: