ਪੁਲਿਸ ਯਾਦਗਾਰ ਦਿਵਸ ਮੌਕੇ ਸ਼ਹੀਦ ਸਰਵਣ ਦਾਸ ਕਿੱਤਣਾ ਨੂੰ ਦਿੱਤੀਆਂ ਸ਼ਰਧਾਂਜਲੀਆਂ

ss1

ਪੁਲਿਸ ਯਾਦਗਾਰ ਦਿਵਸ ਮੌਕੇ ਸ਼ਹੀਦ ਸਰਵਣ ਦਾਸ ਕਿੱਤਣਾ ਨੂੰ ਦਿੱਤੀਆਂ ਸ਼ਰਧਾਂਜਲੀਆਂ

picture3ਗੜਸ਼ੰਕਰ, 22 ਅਕਤੂਬਰ (ਅਸ਼ਵਨੀ ਸ਼ਰਮਾ) ਪੁਲਿਸ ਯਾਦਗਾਰ ਦਿਵਸ ਮੌਕੇ ਸ਼ਹੀਦ ਸਰਵਣ ਦਾਸ ਕਿੱਤਣਾ ਨੂੰ ਸ਼ਰਧਾਂਜਲੀਆਂ ਦੇਣ ਲਈ ਸਰਕਾਰੀ ਮਿਡਲ ਸਕੂਲ ਕਿੱਤਣਾ ਵਿੱਚ ਇਕ ਵਿਸ਼ੇਸ਼ ਸਮਾਰੋਹ ਹੈਡ ਟੀਚਰ ਹਰਦੀਪ ਕੁਮਾਰ ਬੱਸੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਸੀ ਆਰ ਪੀ ਐਫ ਜਲੰਧਰ ਦੇ ਕਮਾਂਡੈਂਟ ਰਾਮ ਸੁਖਪਾਲ ਸਿੰਘ ਵਤੌਰ ਮੁੱਖ ਮਹਿਮਾਨ ਹਾਜਿਰ ਹੋਏ। ਜਿਕਰਯੋਗ ਹੈ ਕਿ ਅਕਤੂਬਰ 1959 ਵਿੱਚ ਲਦਾੱਖ ਖੇਤਰ ਵਿੱਚ ਚੀਨੀ ਸੇਨਾ ਨਾਲ ਲੜਦਿਆਂ ਸੀ ਆਰ ਪੀ ਐਫ ਦੇ ਦਸ ਜਵਾਨ ਸ਼ਹੀਦ ਹੋ ਗਏ ਸਨ। ਉਨਾਂ ਦਸ ਜਵਾਨਾਂ ਵਿੱਚ ਇਕ ਸਰਵਣ ਦਾਸ ਕਿਤਣਾ ਸੀ। ਇਨਾਂ ਜਵਾਨਾਂ ਦੀ ਯਾਦ ਵਿੱਚ ਪੁਰੇ ਦੇਸ਼ ਵਿੱਚ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮਨਾਇਆ ਜਾਂਦਾ ਹੈ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ। ਉਪਰੰਤ ਕਮਾਂਡੈਂਟ ਰਾਮ ਸੁਖਪਾਲ ਸਿੰਘ ਨੇ ਸ਼ਹੀਦ ਸਰਵਣ ਦਾਸ ਦੀ ਸ਼ਹਾਦਤ ਵਾਰੇ ਚਾਨਣਾ ਪਾਇਆ ਤੇ ਸ਼ਹੀਦ ਸਰਵਣ ਦਾਸ ਨੂੰ ਸ਼ਰਧਾਜਲੀ ਭੇਂਟ ਕੀਤੀ।ਇਸ ਮੌਕੇ ਸ਼ਹੀਦ ਦੀ ਯਾਦ ਵਿੱਚ ਬਰਗਦ ਦਾ ਬੂਟਾ ਵੀ ਲਾਇਆ ਗਿਆ। ਇਸ ਮੌਕੇ ਸੁਰਿੰਦਰ ਸਿੰਘ ਕੰਢੀ, ਸ਼ਹੀਦ ਦੇ ਪਰੀਵਾਰਕ ਮੈਂਬਰ ਅਮਰਜੀਤ ਸਿੰਘ,ਸਰਵਜੀਤ ਕੌਰ,ਅਮਨਜੋਤ ਕੌਰ,ਪ੍ਰਭਜੋਤ ਕੌਰ,ਸੁਰਿੰਦਰ ਸਿੰਹ ਪੰਚ,ਸੋਹਰ ਸਿੰਘ ਪੰਚ ਤੇ ਪਿਆਰਾ ਸਿੰਘ ਨੰਬਰਦਾਰ ਸ਼ਾਮਲ ਸਨ।

Share Button

Leave a Reply

Your email address will not be published. Required fields are marked *