ਪੁਨਰਜੋਤ ਵੱਲੋਂ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੀ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈ – ਡਾ.ਰਮੇਸ਼

ਪੁਨਰਜੋਤ ਵੱਲੋਂ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੀ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈ – ਡਾ.ਰਮੇਸ਼

img_3446ਲੁਧਿਆਣਾ (ਪ੍ਰੀਤੀ ਸ਼ਰਮਾ)ਪਿਛਲੇ ਢਾਈ ਦਹਾਕਿਆਂ ਤੋ ਚਲਾਈ ਜਾਂ ਰਹੀ ਪੁਨਰਜੋਤ ਵੱਲੋਂ ਅੱਖਾਂ ਦਾਨ ਮਹਾਂ ਦਾਨ ਦੀ ਜਾਗਰੂਕਤਾ ਮੁਹਿੰਮ ਤਹਿਤ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੀ ਇਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈਹੈ।ਇਸ ਵਿਚ ਜਨਤਕ ਇਕੱਠਾਂ ਵਿਚ ਡਾ.ਰਮੇਸ਼ ਐਮ. ਡੀ. ਡਾਇਰੈਕਟਰ ਪੁਨਰਜੋਤ ਅੱਖਬੈਂਕ ਵੱਲੋਂ ਲਿਖਿਆ ਅਤੇ ਨਿਰਦੇਸ਼ਕ ਕੀਤਾ, ਲਘੂ ਨਾਟਕ “ਪੁਨਰਜੋਤ ਦਾ ਵਿਆਹ”ਦਾ ਡਰਾਮਾ ਸ਼ੁਰੂ ਕੀਤਾ ਗਿਆ ਹੈ।ਜਿਸ ਦਾ ਮੁੱਖ ਮੰਤਵ ਅੱਖਾਂ ਦਾਨ ਦੀ ਅਹਿਮੀਅਤ ਅਤੇਰੌਚਕਤਾ ਵਧਾਉਣ ਲਈ ਸਮਾਜਿਕ ਕੁਰੀਤੀਆਂ ਨੂੰ ਇਕ ਮੰਚ ਤੇ ਪੇਸ਼ ਕੀਤਾ ਗਿਆ ਹੈ ਤਾਂਜੋ ਸਮਾਜਿਕ ਭਾਈਚਾਰਾ ਬੇਹਤਰ ਹੋ ਸਕੇ।ਇਹ ਵਿਚਾਰ ਡਾ.ਰਮੇਸ਼ ਨੇ ਪੰਜਾਬੀ ਭਵਨਲੁਧਿਆਣਾ ਵਿਖੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ਼ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

     ਪਿੰਡ ਮਨਸੂਰਾਂ ਵਿਖੇ ਦੁਸਹਿਰੇ ਦੇ ਮੇਲੇ ਵਿਚ ਇਸ ਦੀ ਸਫਲ ਪੇਸ਼ਕਾਰੀ ਤੋ ਬਾਅਦ ਅਗਲਾਪ੍ਰੋਗਰਾਮ, 30 ਵਾਂ ਸਮੁਹਿਕ ਲੜਕੀਆਂ ਦੀਆਂ ਸ਼ਾਦੀਆਂ ਅਤੇ ਸਰਬ ਧਰਮ ਸਮੇਲਨ ਜੋ ਸੰਤਬਾਬਾ ਜਸਪਾਲ ਸਿੰਘ ਜੀ ਵੱਲੋਂ ਭਾਈ ਘਨਈਆ ਜੀ ਚੈਰੀਟੇਬਲ ਹਸਪਤਾਲ ਬੱਦੋਵਾਲ ਵਿਖੇਕਰਵਾਏ ਜਾ ਰਹੇ ਵਿਲੱਖਣ ਉਪਰਾਲੇ ਦੌਰਾਨ 6 ਨੰਬਵਰ ਦਿਨ ਐਤਵਾਰ ਨੂੰ 2 ਵਜੇ ਪੇਸ਼ਕੀਤਾ ਜਾਵੇਗਾ।

       ਇਸ ਵਿਚ ਪੰਜਾਬ ਦੇ ਅਧਖੜ ਉਮਰ ਦੇ ਇਕ ਲਾਚਾਰ ਬਾਪ ਜਿਸ ਦਾ ਮੁੰਡਾ ਨਸ਼ਿਆਂ ਨੇ ਖਾਲਿਆ, ਕੁੜੀ ਦਹੇਜ ਦੀ ਬਲੀ ਚੜ ਗਈ, ਘਰ ਵਾਲੀ ਬੱਚਿਆਂ ਦੇ ਗਮ ਵਿਚ ਅਕਾਲ ਚਲਾਣਾ ਕਰਗਈ, ਆਪ ਖੁਦ ਕਰਜੇ ਥੱਲੇ ਆ ਗਿਆ ਅਤੇ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਅਤੇਕਮਲਾ ਹੋੋਇਆ ਫਿਰਦਾ ਹੈ,ਉਸ ਨੂੰ ਪੁਨਰਜੋਤ ਦੇ ਵਿਆਹ ਦੇ ਨਾਟਕ ਵਿਚ ਆ ਕੇ ਇਕਆਸ ਦੀ ਕਿਰਨ ਨਜਰ ਆਉਂਦੀ ਹੈ ਅਤੇ ਉਹ ਖੁੱਸ਼ ਹੂੰਦਾ ਹੈ ਕਿ ਇਕ ਅਣਦੇਖੀ ਹੋ ਰਹੀਸਮਾਜਿਕ ਕੁਰੀਤੀਆ ਨਾਲ, ਸੁਨਾਮੀ ਰੂਪੀ ਬਰਬਾਦੀ, ਜੋ ਸਾਡੇ ਸਮਾਜ ਨੂੰ ਖਾਸ ਕਰਕੇਪਰਿਵਾਰਕ ਰਿਸ਼ਤੇ ਅਤੇ ਭਾਈਚਾਰੇ ਨੂੰ ਖੇਂਰੂ-ਖੇਂਰੂ ਕਰ ਦੇਵੇਗੀ ਉਸ ਨੂੰ ਮੁੜ ਬਹਾਲਕਰਨ ਵਿਚ ਪੁਨਰਜੋਤ ਦੀ ਇਹ ਕੋਸ਼ਿਸ਼ ਅਹਿਮ ਯੋਗਦਾਨ ਪਾਵੇਗੀ। ਇਸਨਾਟਕ ਦੀ ਰਹਿਨੁਮਾਈ, ਥੀਏਟਰ ਜਗਤ ਦੇ ਭੀਸ਼ਮ ਪਿਤਾਮਾਂ, ਡਾ. ਐਸ. ਐਨ. ਸ਼ੇਵਕ ਉਘੇਪੰਜਾਬੀ ਸਾਹਿਤਕਾਰ, ਲੁਧਿਆਣਾ ਕਲਾ ਮੰਚ, ਸੀਨੀਅਰ ਮੈਬਰ ਸਪਨਦੀਪ ਕੌਰ ਦੀ ਸਹਿਨਿਰਦੇਸ਼ਕਾ, ਅਤੇ ਸੀਨੀਅਰ ਮੈਬਰਾਂ ਵੱਲੋ ਸੰਚਾਲਣ ਕੀਤਾ ਜਾਵੇਗਾ।ਪੁਨਰਜੋਤ ਦੇ ਵਿਆਹਤੇ ਇਕ ਵਿਸ਼ੇਸ਼ ਰੂਪ ਵਿਚ ਤਿਆਰ ਕੀਤੀ ਗਈ ਭਰੂਣ-ਹੱਤਿਆ ਨੂੰ ਰੋਕਣ ਲਈ ਜਾਗੋ ਵੀਕੱਢੀ ਜਾਵੇਗੀ।ਇਸਮੌਕੇ ਤੇ ਡਾ.ਗੁਲਜਾਰ ਸਿੰਘ ਪੰਧੇਰ, ਗੁਰਪ੍ਰੀਤ ਸਿੰਘ, ਭਾਈ ਘਨਈਆ ਚੈਰੀਟੇਬਲਹਸਪਤਾਲ ਆਦਿ ਸਾਮਲ ਸਨ।ਕਲਾਕਾਰਾਂ ਵੱਲੋ ਕੀਤੇ ਜਾ ਰਹੇ ਨਾਟਕ ਦੇ ਕੁੱਝ ਰੋਹਕ ਸ਼ੀਨ ਵੀਪੇਸ਼ ਕੀਤੇ ਗਏ। ਸਰਦਾਰਗੁਰਪ੍ਰੀਤ ਸਿੰਘ ਚੈਰੀਟੇਬਲ ਟਰਸਟ ਵੱਲੋ ਸਮੂਚੇ ਸਮਾਜ ਨੂੰ ਅਪੀਲ ਕੀਤੀ ਗਈ।ਇਸ ਮੌਕੇਹੁੰਮ-ਹੁੰਮਾ ਕੇ ਇਸ ਵਿਲੱਖਣ ਪ੍ਰੋਗਰਾਮ “ਪੁਨਰਜੋਤ ਦਾ ਵਿਆਹ” ਨਾਟਕਵਿਚ ਸ਼ਾਮਲ ਹੋਵੋ ਅਤੇ ਨਵੇਂ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਦੇਵੋ।

Share Button

Leave a Reply

Your email address will not be published. Required fields are marked *

%d bloggers like this: