ਪਿੰਡ ਮਿਰਜੇਆਣਾ ਦੀਆਂ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਮਾਂ-ਪੁੱਤ ਜਖਮੀ

ss1

ਪਿੰਡ ਮਿਰਜੇਆਣਾ ਦੀਆਂ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਮਾਂ-ਪੁੱਤ ਜਖਮੀ
ਦੋ ਸਕੇ ਭਰਾਵਾਂ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ

ਤਲਵੰਡੀ ਸਾਬੋ, 19 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿੱਚ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਮਾਂ-ਪੁੱਤ ਜਖਮੀ ਹੋ ਗਏ ਹਨ ਜਿਸ ‘ਤੇ ਤਲਵੰਡੀ ਸਾਬੋ ਥਾਣੇ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਿਤ ਔਰਤ ਮਲਕੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਮਿਰਜੇਆਣਾ ਨੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਜਗ੍ਹਾ ਸਬੰਧੀ ਹੋਏ ਝਗੜੇ ਵਿੱਚ ਦੋ ਭਰਾ ਜਰਨੈਲ ਸਿੰਘ, ਬੂਟਾ ਸਿੰਘ ਪੁੱਤਰ ਛੋਟਾ ਸਿੰਘ ਨੇ ਮੇਰੇ ਤੇ ਮੇਰੇ ਲੜਕੇ ਅਵਤਾਰ ਸਿੰਘ ਦੀ ਕੁੱਟਮਾਰ ਕੀਤੀ ਜਿਸ ਵਿੱਚ ਉਹ ਜਖਮੀ ਹੋ ਗਏ ਜਿੰਨਾਂ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਜਖਮੀ ਕਰਵਾਇਆ। ਤਲਵੰਡੀ ਸਾਬੋ ਥਾਣੇ ਅਧੀਨ ਚੌਕੀ (ਨਾਕਾ) ਸੀਂਗੋ ਦੀ ਪੁਲਿਸ ਨੇ ਉਕਤ ਦੋ ਕਥਿਤ ਦੋਸ਼ੀ ਦੋਵੇਂ ਭਰਾਵਾਂ ਤੇ 354, 341, 323, 34 ਆਈ ਪੀ.ਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *