Tue. Jul 23rd, 2019

 ਪਟਵਾਰੀਆਂ ਵਾਲੇ ਮੁਹੱਲੇ ਵਿੱਚ ਪਾਣੀ ਭਰਨ ਕਰਕੇ ਲੋਕਾਂ ਦਾ ਹੋਇਆ ਬੁਰਾ ਹਾਲ

ਪਟਵਾਰੀਆਂ ਵਾਲੇ ਮੁਹੱਲੇ ਵਿੱਚ ਪਾਣੀ ਭਰਨ ਕਰਕੇ ਲੋਕਾਂ ਦਾ ਹੋਇਆ ਬੁਰਾ ਹਾਲ
ਐਮ. ਸੀ. ਵੀ ਹੁਣ ਆਪਣੇ ਵਾਰਡਾਂ ਦਾ ਨਹੀਂ ਰੱਖਦੇ ਧਿਆਨ

30-13ਕੋਟਕਪੂਰਾ, 30 ਅਗਸਤ ( ਜ.ਬ. )- ਇਸ ਵਿੱਚ ਕੋਈ ਸ਼ੱਕ ਨਹੀਂ ਕੀ ਸੋ੍ਰੋਅਦ ਤੇ ਬੀ.ਜੇ.ਪੀ ਦੀ ਸਾਂਝੀ ਸਰਕਾਰ ਨੇ ਆਪਣੇ ਚਲ ਰਹੇ ਮੋਜੂਦਾ ਸਮੇਂ ਵਿੱਚ ਪੰਜਾਬ ਦੇ ਵਿਕਾਸ ਲਈ ਆਪਣੀ ਜੀਅ-ਜਾਨ ਲਗਾ ਦਿੱਤੀ ਹੈ ਤੇ ਪੰਜਾਬ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਇੱਥੋਂ ਤਕ ਕਿ ਇਹਨਾਂ ਪਾਰਟੀਆਂ ਦੇ ਮੈਂਬਰਾਂ ਵਿੱਚ ਵੀ ਕਾਫੀ ਆਪਸੀ ਪ੍ਰੇਮ-ਪਿਆਰ ਵੇਖਣ ਨੂੰ ਮਿਲ ਰਿਹਾ ਹੈ। ਪਰ ਦੂਜੇ ਪਾਸੇ ਸਥਾਨਕ ਸ਼ਹਿਰ ਦੇ ਕੁਝ ਵਾਰਡਾਂ ਦੇ ਐਮ.ਸੀ. ਆਪਣੇ ਵਾਰਡਾਂ ਦਾ ਧਿਆਨ ਕਰਨ ਦੀ ਬਜਾਏ ਪਤਾ ਨਹੀਂ ਕਿਧਰੇ ਧਿਆਨ ਦੇ ਰਹੇ ਹਨ। ਇੱਕ ਐਮ.ਸੀ. ਲਈ ਆਪਣੇ ਵਾਰਡ ਦੇ ਵਿਕਾਸ ਅਤੇ ਵਾਰਡ ਵਿੱਚ ਰਹਿੰਦੇ ਨਾਗਰਿਕਾਂ ਦਾ ਖਿਆਲ ਰੱਖਣਾ ਮੁੱਢਲਾ ਫਰਜ ਹੁੰਦਾ ਹੈ। ਜੇਕਰ ਕਿਸੇ ਜਗਾ ਤੇ ਕੋਈ ਐਮ.ਸੀ. ਆਪਣੇ ਵਾਰਡ ਦੀ ਕੇਅਰ ਨਹੀਂ ਕਰ ਰਿਹਾ ਤੇ ਆਪਣੇ ਵਾਰਡਾਂ ਦੇ ਲੋਕਾਂ ਨਾਲ ਦੁਰਵਿਹਾਰ ਕਰ ਰਿਹਾ ਹੈ ਤਾਂ ਉਸ ਵਿਅਕਤੀ ਨੂੰ ਐਮ. ਸੀ. ਬਣਾਉਣ ਦਾ ਕੋਈ ਹੱਕ ਨਹੀਂ। ਅਜਿਹੇ ਐਮ.ਸੀ. ਨੂੰ ਤੁਰੰਤ ਹੇਠਾਂ ਲਾ ਦੇਣਾ ਹੀ ਚੰਗਾ ਹੁੰਦਾ ਹੈ।ਇਸੇ ਦੇ ਤਹਿਤ ਹੀ ਸਥਾਨਕ ਸ਼ਹਿਰ ਦੇ ਪਟਵਾਰੀਆਂ ਵਾਲੇ ਮੁਹੱਲੇ ਵਿੱਚ ਪਿਛਲੇ ਤਿੰਨ ਦਿਨੀਂ ਬਾਰੀਸ਼ ਪੈਣ ਨਾਲ ਇੰਨਾ ਪਾਣੀ ਭਰ ਗਿਆ ਹੈ ਕਿ ਇਸ ਵਿੱਚੋਂ ਕੋਈ ਵਾਹਨ ਵੀ ਸੌਖੇ ਤਰੀਕੇ ਨਾਲ ਨਹੀਂ ਲੰਘ ਸਕਦੇ। ਇੱਥੋਂ ਦੇ ਲੋਕਾਂ ਨੂੰ ਬੜੀ ਹੀ ਮੁਸ਼ਕਲ ਨਾਲ ਔਖੇ ਹੋਕੇ ਲੰਘਣਾ ਪੈ ਰਿਹਾ ਹੈ। ਸਾਰੇ ਮੁਹੱਲੇ ਵਿੱਚ ਪਾਣੀ ਜਮਾ ਹੋਣ ਕਰਕੇ ਇੱਥੇ ਰਹਿੰਦੇ ਮੁਹੱਲਾ ਨਿਵਾਸੀਆਂ ਦਾ ਦਿਨੋਂ-ਦਿਨ ਬੁਰਾ ਹਾਲ ਹੋ ਰਿਹਾ ਹੈ। ਇਸ ਵਿੱਚ ਮੁਹੱਲਾ ਐਮ.ਸੀ. ਵੀ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਤੇ ਨਾ ਹੀ ਉਨਾਂ ਵੱਲੋਂ ਉਕਤ ਮੁਹੱਲੇ ਵਿੱਚ ਪਿਛਲੇ ਤਿੰਨ ਦਿਨੀਂ ਪਈ ਬਾਰੀਸ਼ ਕਾਰਨ ਹੋਇਆ ਜਮਾ ਪਾਣੀ ਦੀ ਨਿਕਾਸੀ ਬਾਰੇ ਹੀ ਸੋਚਿਆ ਗਿਆ। ਉਕਤ ਮੁਹੱਲਾ ਵਾਸਿਆਂ ਦਾ ਕਹਿਣਾ ਹੈ ਕਿ ਸਾਡੇ ਮੁੱਹਲੇ ਵਿੱਚ ਪਹਿਲਾਂ ਵੀ ਅਕਸਰ ਅਜਿਹਾ ਹੀ ਹੁੰਦਾ ਆ ਰਿਹਾ ਹੈ ਤੇ ਇਸ ਪਾਸੇ ਨਾ ਹੀ ਸਾਡੇ ਮੁਹੱਲਾ ਐਮ.ਸੀ ਤੇ ਨਾ ਹੀ ਨਗਰ ਕੌਂਸਲ ਦੇ ਕਿਸੇ ਹੋਰ ਅਧਿਕਾਰੀ ਨੇ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਕਦੇ ਕੱਢਿਆ ਹੋਵੇ। ਉਨਾਂ ਇਹ ਵੀ ਕਿਹਾ ਕਿ ਇੱਥੇ ਖੜੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਸੀਂ ਇਸਨੂੰ ਕੇਵਲ ਸੁੱਕੇ ਜਾਣ ਦਾ ਇੰਤਜਾਰ ਕਰ ਸਕਦੇ ਹਾਂ ਤੇ ਇਸ ਦੋਰਾਣ ਇਸ ਪਾਣੀ ਦੀ ਭੈੜੀ ਬਦਬੂ ਵੀ ਕਈ-ਕਈ ਦਿਨਾਂ ਤੱਕ ਇਸ ਇਲਾਕੇ ਵਿੱਚ ਫੈਲੀ ਰਹਿੰਦੀ ਹੈ। ਜਿਸ ਕਰਕੇ ਹਰ ਵੇਲੇ ਹੀ ਸਾਰੇ ਪਾਸੇ ਅਕਸਰ ਭਿਆਨਕ ਬੀਮਾਰੀਆਂ ਫੈਲਣ ਦਾ ਖਦਸਾ ਬਣਿਆ ਹੀ ਰੰਹਿਦਾ ਹੈ। ਪਾਣੀ ਖੜਾ ਹੋਣ ਕਰਕੇ ਸਕੂਲਾਂ ਦੇ ਬੱਚਿਆਂ ਨੂੰ ਵੀ ਇੱਥੋਂ ਲੰਘਣ ਵੇਲੇ ਕਾਫੀ ਮੁਸ਼ਕਲ ਆਉਂਦੀ ਹੈ। ਸਾਡੀ ਮੋਜੂਦਾ ਸਰਕਾਰ ਨੂੰ ਮੰਗ ਕੀਤੀ ਜਾਂਦੀ ਹੈ ਕਿ ਸਾਡੇ ਮੁਹੱਲੇ ਵਿੱਚ ਖੜਿਆ ਗੰਦਾ ਪਾਣੀ ਦੀ ਸਹੀ ਨਿਕਾਸੀ ਕਰ ਤੁਰੰਤ ਹਟਾਇਆ ਜਾਵੇ ਤਾਂ ਜੋ ਭਿਆਨਕ ਬੀਮਾਰੀਆਂ ਨੂੰ ਫੈਲਨ ਤੋਂ ਰੋਕ ਸਕਇਏ ਅਤੇ ਆਉਣ ਜਾਣ ਵਾਲੇ ਰਾਹਗੀਰ ਭਾਰੀ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਣ।

ਮੁਹੱਲੇ ਦੇ ਐਮ.ਸੀ ਦਾ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਉਭਾ ਇੱਕ ਸ਼ਰਮਨਾਕ ਗੱਲ-ਕੁਲਦੀਪ ਧਾਲੀਵਾਲ
ਇਸ ਸਮੇਂ ਸਥਾਨਕ ਸ਼ਹਿਰ ਦੇ ਉੱਘੇ ਸਮਾਜਸੇਵੀ ਅਤੇ ਬੀ.ਜੇ.ਪੀ ਦੇ ਸਟੇਟ ਐਗਜੀਕਿਉਟੀਵ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਐਮ.ਸੀ ਬਾਰੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡੇ ਵਾਰਡ ਦੇ ਐਮ. ਸੀ. ਵੀ ਜੋ ਕਿ ਬੀ.ਜੇ.ਪੀ. ਦੇ ਹੀ ਹਨ ਉਹ ਆਪਣੀ ਡਿਊਟੀ ਤੋਂ ਕੱਨੀ ਕਤਰਾ ਰਹੇ ਹਨ। ਜੋ ਕਿ ਆਪਣੀ ਬਣਦੀ ਅਹਿਮ ਡਿਊਟੀ ਨੂੰ ਨਿਭਾਉਣ ਦੀ ਬਜਾਏ ਹੋਰ ਕੰਮਾਂ ਵੱਲ ਧਿਆਨ ਦੇ ਰਹੇ ਹਨ। ਇਸ ਸਮੇਂ ਉਨਾਂ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਵਾਰਡ ਵਿੱਚ ਖੜੇ ਗੰਦੇ ਪਾਣੀ ਦੀ ਤੁਰੰਤ ਨਿਕਾਸੀ ਕਰਵਾਵੇ ਤਾਂ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਐਮ.ਸੀ. ਵੱਲੋਂ ਫਾਲਤੂ ਕੰਮਾਂ ਵਿੱਚ ਧਿਆਨ ਨਾ ਦੇਕੇ ਸਿਰਫ ਆਪਣੇ ਵਾਰਡਾਂ ਦੇ ਵਿਕਾਸ ਬਾਰੇ ਹੀ ਸੋਚਿਆ ਜਾਵੇ। ਜੇਕਰ ਅਜਿਹੇ ਲੋਕ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣਗੇ ਤਾਂ ਹੀ ਅਸੀਂ ਚੰਗੀ ਸਰਕਾਰ ਫਿਰ ਦੋਬਾਰਾ ਆਉਣ ਦੀ ਆਸ ਕਰ ਸਕਦੇ ਹਾਂ।
ਕੀ ਕਹਿਣਾ ਹੈ ਮੁਹੱਲਾ ਐਮ.ਸੀ ਦਾ?
ਇਸ ਸਬੰਧੀ ਜਦ ਉਕਤ ਮੁਹੱਲੇ ਦੇ ਐਮ.ਸੀ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਅਸੀਂ ਕਈ ਵਾਰੀਂ ਫੋਨ ਤੇ ਸਥਾਨਕ ਨਗਰ ਕੌਂਸਲ ਤੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਕਿਹਾ ਹੈ ਤਾਂ ਅੱਗੋਂ ਉਹ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਬੰਦਾ ਭੇਜ ਦੇਵਾਂਗੇ। ਮੈਨੂੰ ਤਾਂ ਹੁਣ ਇੰਜ ਲਗਦਾ ਹੈ ਕਿ ਕੋਈ ਵੀ ਸਾਡੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ।

ਕੀ ਕਹਿਣਾ ਹੈ ਨਗਰ ਕੌਂਸਲ ਅਤੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦਾ?
ਇਸ ਸਬੰਧੀ ਜਦ ਸਥਾਨਕ ਨਗਰ ਕੌਂਸਲ ਅਤੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਗੱਲ-ਬਾਤ ਕੀਤੀ ਤਾਂ ਉਨਾਂ ਕਿਹਾ ਕਿ ਪਾਣੀ ਖੜਨ ਦੀਆਂ ਸਮੱਸਿਆਂਵਾਂ ਦੇ ਬਾਰੇ ਤਾਂ ਸਾਨੂੰ ਹਰ ਕੋਈ ਕਹਿੰਦਾ ਹੀ ਰਹਿੰਦਾ ਹੈ। ਲਿਖਤ ਤਾਂ ਨਹੀਂ ਪਰ ਉਨਾਂ ਐਮ.ਸੀ ਦਾ ਫੋਨ ਵੀ ਸਾਡੇ ਕੋਲ ਆਉਂਦਾ ਹੈ। ਪਰ ਕਈਵ ਵਾਰ ਸਾਡੇ ਕੋਲ ਸਟਾਫ ਦੀ ਕਮੀ ਕਾਰਨ ਇਹ ਅਨਗਹਿਲੀ ਹੋ ਜਾਂਦੀ ਹੈ। ਸੋ ਅੱਗੇ ਤੋ ਅਸੀਂ ਇਸ ਤਰਾਂ ਨਹੀਂ ਹੋਣ ਦੇਵਾਂਗੇ ਤੇ ਲੋਕਾਂ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਾਂਗੇ।

ਕੀ ਕਹਿਣਾ ਹੈ ਨਗਰ ਕੋਂਸ਼ਲ ਪ੍ਰਧਾਨ ਦਾ?
ਇਸ ਸਬੰਧੀ ਜਦ ਨਗਰ ਕੌਂਸਲ ਪ੍ਰਧਾਨ ਮੋਹਨ ਸਿੰਘ ਮੱਤਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਪਹਿਲਾਂ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ ਸੋ ਹੁਣ ਆ ਗਿਆ ਹੈ ਤੇ ਮੈਂ ਤੁਰੰਤ ਹੀ ਐਮ.ਈ ਬਰਾਂਚ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਇਸ ਸਮੱਸਿਆ ਦਾ ਹੱਲ ਕੱਢਾਂਗਾ।

Leave a Reply

Your email address will not be published. Required fields are marked *

%d bloggers like this: