Wed. Jun 26th, 2019

 ਨੈਸ਼ਨਲ ਪੱਧਰ ਦੀਆਂ ਖੇਡਾਂ ਵਿਸ਼ੂਕਰਾਟੇ ਓਪਨ ਚੋ ਜਿੱਤੇ ਗੋਲਡ ਮੈਡਲ

ਨੈਸ਼ਨਲ ਪੱਧਰ ਦੀਆਂ ਖੇਡਾਂ ਵਿਸ਼ੂਕਰਾਟੇ ਓਪਨ ਚੋ ਜਿੱਤੇ ਗੋਲਡ ਮੈਡਲ 

img-20161109-wa0020ਲਹਿਰਾਗਾਗਾ 10 ਨਵੰਬਰ(ਕੁਲਵੰਤ ਛਾਜਲੀ) ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ ਚਮਨਵੀਰ ਪੁੱਤਰੀ ਹਰਦੀਪ ਸਿੰਘ, ਭਵਨਵੀਰ ਸਿੰਘ ਪੁੱਤਰ ਹਰਦੀਪ ਸਿੰਘ,(ਦੋਵੇ ਸਕੇ ਭੈਣ ਭਾਈ),ਜਸਪ੍ਰੀਤ ਕੋਰ ਪੁੱਤਰੀ ਅਵਤਾਰ ਸਿੰਘ ਲਹਿਲ ਖੁਰਦ ਨੇ ਨਾਸਿਕ (ਮਹਾਰਾਸ਼ਟਰ)ਵਿਖੇ ਹੋਈਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਸ਼ੂਕਰਾਟੇ ਓਪਨ ਚੋ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਆਪਣੇ ਪਿੰਡ ਦਾ ਅਤੇ ਆਪਣੇ ਮਾਪਿਆਂ ਦਾ ਅਤੇ ਕੋਚ ਪ੍ਰਮਜੀਤ ਸਿੰਘ ਦਾ ਸਿਰ ਉੱਚਾ ਕੀਤਾ ਹੈ।ਵਿਕਰਾਂਤ ਤੁੱਲੀ ਲਹਿਰਾਗਾਗਾ ਨੇ ਸਿਲਵਰ ਮੈਡਲ ਜਿੱਤਿਆ ਕਿਉਂਕਿ ਉਹ ਖੇਡਣ ਸਮੇਂ ਬਾਹ ਤੇ ਲੱਗੀ ਸੱਟ ਦਾ ਸਿਕਾਰ ਹੋ ਗਏ ਸਨ।ਇਨ੍ਹਾਂ ਬੱਚਿਆਂ ਦਾ ਲਹਿਰਾਗਾਗਾ ਪਹੁੰਚਣ ਤੇ ਪੇਡੂਂ ਅਤੇ ਸਹਿਰੀ ਨਿਗਰਾਨ ਕਮੇਟੀ ਦੇ ਪ੍ਰਧਾਨ ਦੀਪਕ ਜੈਨ,ਸੰਦੀਪ ਕੁਮਾਰ ਦੀਪੂ,ਗੁਰਲਾਲ ਸਿੰਘ ਕੌਸਲਰ, ਅਸ਼ਵਨੀ ਸਿੰਗਲਾਂ,ਸੰਜੀਵ ਕੁਮਾਰ ਰੋਡਾ ਪ੍ਰਧਾਨ ਜੀ ਪੀ ਐਫ ਧਰਮਸ਼ਾਲਾ,ਮਾਸਟਰ ਸੁਖਦਰਸ਼ਨ, ਡਾਂ ਬਿਹਾਰੀ ਲਾਲ ਮੰਡੇਰ,ਗਊਸ਼ਾਲਾ ਦੇ ਪ੍ਰਧਾਨ ਯੋਗਰਾਜ,ਅਨਿਲ ਮੱਟੂ,ਬਾਬੂ ਰਾਮ, ਰਵੀ ਸ਼ਰਮਾ ,ਮਹੇਸ਼ ਕੁਮਾਰ ਨੀਟੂ ਮੇਜਰ ਸਿੰਘ, ਪਿੰਡ ਦੇ ਸਰਪੰਚ ਚਤੁਰ ਸਿੰਘ ਨੇ ਬੱਚਿਆਂ ਦਾ ਜੀ ਪੀ ਐਫ ਧਰਮਸਾਲਾ ਵਿਖੇ ਮਾਣ ਸਤਿਕਾਰ ਕਰਦਿਆਂ ਬੱਚਿਆਂ ਦੇ ਗਲਾਂ ਵਿੱਚ ਹਾਰ  ਪਾ ਕੇ ਗਿਫਟ ਦੇ ਕੇ ਸਨਮਾਨਿਤ ਕੀਤਾ।ਮਹੇਸ਼ ਕੁਮਾਰ ਨੀਟੂ ਨੇ ਸਾਰੀਆਂ ਰਾਜਨੀਤਕ ਸਮਾਜ ਸੇਵੀ ਸੰਸਥਾਵਾਂ ਅਤੇ ਸਹਿਰ ਦੇ ਪਤਵੰਤੇ ਸੱਜਣਾਂ ਨੂੰ ਬੱਚਿਆਂ ਦਾ ਹੌਸਲਾ ਅਫਜਾਈ ਕਰਨ ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਬੱਚਿਆਂ ਨੇ ਬਹੁਤ ਅੱਗੇ ਵੱਧਣਾ ਹੈ। ਇਹ ਸਾਡੇ ਦੇਸ਼ ਦੀ ਸ਼ਾਨ ਹਨ। ਇੰਨਾ ਬੱਚਿਆਂ ਨੇ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ ਵਿਖੇ ਹੋਈਆਂ ਸਟੇਟ ਲੇਬਲ ਦੀਆਂ ਖੇਡਾਂ ਵਿੱਚ ਜਿੱਤ ਦਾ ਝੰਡਾ ਬੁਲੰਦ ਕੀਤਾ ਸੀ।ਇਹ ਬੱਚੇ ਅੰਮ੍ਰਿਤਸਰ ਤੋ ਵੀ ਗੋਲਡ ਮੈਡਲ ਜਿੱਤ ਕੇ ਲਿਆਏ ਸੀ।ਸਹਿਰ ਵਾਸੀਆਂ ਨੇ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕ ਬਾਦ ਬਹੁਤ ਬਹੁਤ ਵਧਾਈਆਂ ਦਿੱਤੀਆਂ।

Leave a Reply

Your email address will not be published. Required fields are marked *

%d bloggers like this: