ਨਿਤਿਨ ਰੇਖੀ ਨੂੰ ਆਈ.ਟੀ.ਵਿੰਗ ਹਲਕਾ ਰਾਜਪੁਰਾ ਦਾ ਪ੍ਰਧਾਨ ਕੀਤਾ ਨਿਯੁੱਕਤ

ss1

ਨਿਤਿਨ ਰੇਖੀ ਨੂੰ ਆਈ.ਟੀ.ਵਿੰਗ ਹਲਕਾ ਰਾਜਪੁਰਾ ਦਾ ਪ੍ਰਧਾਨ ਕੀਤਾ ਨਿਯੁੱਕਤ
-ਆਈ.ਟੀ ਵਿੰਗ ਸ਼ੋਸ਼ਲ ਮੀਡੀਆ ਰਾਹੀ ਸੂਬਾ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਦੀਆਂ ਕਰੇਗਾ-ਲਿਬੜਾ, ਝੰਬਾਲੀ

18 June saini photo 1
ਰਾਜਪੁਰਾ, 18 ਜੂਨ (ਐਚ.ਐਸ.ਸੈਣੀ)-ਇਥੋਂ ਦੇ ਡਾਲੀਮਾ ਵਿਹਾਰ ਕਲੋਨੀ ਵਿੱਚ ਅਕਾਲੀ ਕੋਂਸ਼ਲਰ ਰਣਜੀਤ ਸਿੰਘ ਰਾਣਾ, ਅਰਵਿੰਦਰਪਾਲ ਸਿੰਘ ਰਾਜੂ, ਸਿਮਰਨਜੀਤ ਸਿੰਘ ਬਿੱਲਾ ਤੇ ਰਾਕੇਸ਼ ਮਹਿਤਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੀ ਇੱਕ ਭਰਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਈ.ਟੀ. ਵਿੰਗ ਯੂਥ ਅਕਾਲੀ ਦਲ ਮਾਲਵਾ ਜੋਨ 2 ਦੇ ਪ੍ਰਧਾਨ ਅਜੈ ਸਿੰਘ ਲਿਬੜਾ ਅਤੇ ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਝੰਬਾਲੀ ਸਾਮਲ ਹੋਏ। ਇਸ ਮੋਕੇ ਇਕੱਠ ਦੌਰਾਨ ਇਲਾਕੇ ਦੇ ਸਰਗਰਮ ਯੂਥ ਆਗੂ ਨਿਤਿਨ ਰੇਖੀ ਨੂੰ ਆਈ.ਟੀ.ਵਿੰਗ ਯੂਥ ਅਕਾਲੀ ਦਲ ਹਲਕਾ ਰਾਜਪੁਰਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।
ਇਕੱਠ ਦੌਰਾਨ ਅਜੈ ਸਿੰਘ ਲਿੱਬੜਾ ਤੇ ਜਸਪ੍ਰੀਤ ਸਿੰਘ ਝੰਬਾਲੀ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਪਾਰਟੀਆ ਦੇ ਆਗੂ ਪੰਜਾਬ ਸਰਕਾਰ ਖਿਲਾਫ ਗਲਤ ਪ੍ਰਚਾਰ ਕਰ ਰਹੇ ਹਨ, ਜਿਸਦਾ ਜਵਾਬ ਦੇਣ ਲਈ ਇਸ ਵਿੰਗ ਦੇ ਆਹੁਦੇਦਾਰਾਂ ਦੀਆਂ ਡਿਉਟੀਆਂ ਲਾਈਆਂ ਗਈਆਂ ਹਨ।

ਇਹ ਆਈ.ਟੀ ਵਿੰਗ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਸੋਸ਼ਲ ਮੀਡੀਆ ਰਾਹੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੇ ਪ੍ਰਚਾਰ ਵਾਸਤੇ ਪਿੰਡਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਏਗਾ। ਉਨਾਂ ਕਿਹਾ ਕਿ ਮੌਜੂਦਾ ਸਮਾਂ ਸੂਚਨਾ ਤਕਨਾਲੋਜੀ ਦਾ ਹੈ ਤੇ ਨੌਜਵਾਨ ਵਰਗ ਬਹੁਤ ਵੱਡੀ ਪੱਧਰ ‘ਤੇ ਇਸ ਨਾਲ ਜੁੜਿਆ ਹੋਇਆ ਹੈ। ਇਸ ਸਬੰਧੀ ਕੌੇਂਸਲਰ ਰਾਣਾ ਨੇ ਕਿਹਾ ਕਿ ਪਾਰਟੀ ਨੇ ਪੂਰੀ ਯੋਜਨਾਬੰਦੀ ਨਾਲ ਕੰਮ ਸ਼ੁਰੂ ਕੀਤਾ ਹੈ ਤੇ ਇਸ ਵਿੰਗ ਨੂੰ ਉਪਰੋਂ ਲੈ ਕੇ ਹੇਠਲੇ ਪੱਧਰ ਤੱਕ ਲੋਕਾਂ ਖਾਸ ਤੌਰ ‘ਤੇ ਨੌਜਵਾਨਾਂ ਨਾਲ ਜੋੜਨ ਵਾਸਤੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਮੋਕੇ ਕੌਂਸਲਰ ਰਾਣਾ, ਰਾਜੂ ਅਤੇ ਬਿੱਲਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਲਿਬੜਾ, ਝੰਬਾਲੀ ਦਾ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਚਰਨਜੀਤ ਸਿੰਘ ਲਾਲੀ, ਅਮਰਿੰਦਰ ਸਿੰਘ ਹੈਪੀ ਹਸਨਪੁਰ, ਗੁਰਪ੍ਰੀਤ ਸਿੰਘ ਮਹਿਮੂਦਪੁਰ, ਪਰਮ ਸਿੱਧੂ, ਸੁਰੇਸ਼ ਚੋਧਰੀ, ਮੁਨੀਸ਼ ਸੈਣੀ, ਗੋਲਡੀ ਜੈਲਦਾਰ, ਹਰਪ੍ਰੀਤ ਸਿੰਘ ਅਬਦਲਪੁਰ, ਮਿੰਟੂ ਵਾਲੀਆ, ਹਰਪ੍ਰੀਤ ਸਿੰਘ ਮਦਨਪੁਰ, ਜੰਟਾ ਮਹਿੰਮਾ, ਰੋਹਿਤ ਸਹੋਤਾ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਯੂਥ ਆਗੂ ਮੌਜੂਦਾ ਸਨ।

Share Button

Leave a Reply

Your email address will not be published. Required fields are marked *