ਨਗਰ ਪੰਚਾਇਤ ਜੋਗਾ ਦੇ ਕੌਸ਼ਲਰਾ ਅਤੇ ਸਮੱਥਰਕਾਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

ss1

ਨਗਰ ਪੰਚਾਇਤ ਜੋਗਾ ਦੇ ਕੌਸ਼ਲਰਾ ਅਤੇ ਸਮੱਥਰਕਾਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
ਬੀਬਾ ਦੇ ਸਮਾਗਮ ਵਿੱਚ ਅਕਾਲੀ ਵਰਕਰਾਂ ਵੱਲੋਂ ਜਲੀਲ ਕਰਨ ਦੇ ਲਗਾਏ ਦੋਸ਼

ਮਾਨਸਾ 27 ਦਸੰਬਰ (ਰੀਤਵਾਲ)ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪੇਂਡੂ ਬੱਸ ਸਰਵਿਸ ਨੂੰ ਹਰੀ ਝੰਡੀ ਅਤੇ ਲੋੜਵੰਤ ਗਰੀਬ ਪਰਿਵਾਰਾਂ ਨੂੰ ਮਕਾਨ ਦੀ ਉਸਾਰੀ ਲਈ ਸਹਾਇਤਾ ਚੈੱਕ ਦੇਣ ਦਾ ਕਾਮਰੇਡ ਜੰਗੀਰ ਸਿੰਘ ਜੋਗਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਵਿੱਚ ਨਗਰ ਪੰਚਾਇਤ ਜੋਗਾ ਦੇ ਕੌਸ਼ਲਰ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ, ਕੋਸ਼ਲਰ ਮਲਕੀਤ ਸਿੰਘ, ਰਜਿੰਦਰ ਸਿੰਘ ਮਿੰਟੂ, ਮਲਕੀਤ ਸਿੰਘ ਫੌਜ਼ੀ ਅਤੇ ਹੋਰ ਕੌਸਲ਼ਰ ਦੇ ਨਾਲ ਉਨ੍ਹਾਂ ਦੇ ਸਮੱਰਥਕ ਵੀ ਪਹੁੰਚੇ। ਕਾਮਰੇਡ ਗੁਰਮੀਤ ਸਿੰਘ ਜੋਗਾ ਨੇ ਦੱਸਿਆ ਕਿ ਉਹ ਬੀਬਾ ਬਾਦਲ ਵੱਲੋਂ ਨਗਰ ਦੇ ਵਿਕਾਸ ਕਾਰਜ਼ਾ ਨੂੰ ਦਿੱਤੀ ਗ੍ਰਾਟ ਲਈ ਉਨ੍ਹਾਂ ਦਾ ਧੰਨਵਾਦ ਅਤੇ ਕੁੱਝ ਗਰੀਬy ਪਰਿਵਾਰ ਜੋ ਸਕੀਮਾਂ ਤੋ ਵਾਂਝੇ ਰਹਿ ਗਏ ਸਨ, ਉਨ੍ਹਾਂ ਲਈ ਮੰਗ ਪੱਤਰ ਦੇਣ ਲਈ ਸਮਾਗਮ ਵਿੱਚ ਗਏ ਸੀ, ਪਰ ਕੁੱਝ ਅਕਾਲੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਬੀਬਾ ਬਾਦਲ ਦੇ ਆਉਣ ਤੋਂ ਪਹਿਲਾ ਸਟੇਜ ਤੋਂ ਜਾਣਬੁੱਝ ਕੇ ਉਨ੍ਹਾਂ ਦੇ ਕੌਸ਼ਲਰਾਂ ਵੱਲੋਂ ਕੀਤੇ ਜਾਂਦੇ ਵਿਕਾਸ ਕਾਰਜ਼ਾਂ ਦੀ ਨਿੰਦਾ ਕਰਕੇ ਉਨ੍ਹਾਂ ਅਓਝ ਜਲੀਲ ਕੀਤਾ ਗਿਆ। ਕੌਸ਼ਲਰ ਮਲਕੀਤ ਸਿੰਘ ਤੇ ਰਜਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਕੁੱਝ ਅਕਾਲੀ ਵਰਕਰ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ਸਦਕਾ, ਉਨ੍ਹਾ ਵੱਲੋਂ ਕੀਤੇ ਜਾਂਦੇ ਸਹੀ ਢੰਗ ਨਾਲ ਕੰਮਾਂ ਨੂੰ ਸ਼ਹਿਣ ਨਾਂ ਕਰਦੇ ਹੋਏ ਉਨ੍ਹਾਂ ਕੰਮਾਂ ਵਿੱਚ ਰੋੜਾ ਬਣ ਰਹੇ ਹਨ। ਸਮੂਹ ਕੌਸ਼ਲਰਾਂ ਨੇ ਉਨ੍ਹਾਂ ਜਲੀਲ ਕਰਨ ਤੇ ਅਕਾਲੀ ਵਰਕਰਾਂ ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਬੀਬਾ ਬਾਦਲ ਪਾਸੋਂ ਮੰਗ ਕੀਤੀ ਕੇ ਸੂਬਾ ਸਰਕਾਰ ਵੱਲੋਂ ਨਗਰ ਵਿੱਚ ਕੀਤੇ ਜਾਂ ਰਹੇ ਵਿਕਾਸ ਕਾਰਜ਼ਾ ਦੀ ਸਿਫ਼ਤ ਕਰਨ ਆਏ ਕੌਸ਼ਲਰਾਂ ਅਤੇ ਨਗਰ ਨਿਵਾਸੀਆਂ ਨੂੰ ਜਲੂਲ ਕਰਨ ਤੇ ਸ਼ਖਤ ਐਕਸ਼ਨ ਲਿਆ ਜਾਵੇ। ਇਸ ਮੌਕੇ ਕੋਸ਼ਲਰਾਂ ਦੇ ਨਾਲ ਸਮੂਹ ਸਮੱਰਥਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *