ਦਿੱਲੀ ਦੰਗੇ ਮਾਮਲੇ ਦੇ ਇਕ ਕੇਸ ਵਿਚ ਸੱਜਣ ਕੁਮਾਰ ਦੀ ਅਗਾਉ ਜਮਾਨਤ ਮਨਜੂਰ

ss1

ਦਿੱਲੀ ਦੰਗੇ ਮਾਮਲੇ ਦੇ ਇਕ ਕੇਸ ਵਿਚ ਸੱਜਣ ਕੁਮਾਰ ਦੀ ਅਗਾਉ ਜਮਾਨਤ ਮਨਜੂਰ
ਸਿੱਖ ਕੌਮ ਕੂਝ ਵੀ ਕਰ ਲਵੇ ਸਜੱਣ ਬਰੀ ਹੋਵੇਗਾ ਵਕੀਲ ਅਨਿਲ ਸ਼ਰਮਾ

ਨਵੀਂ ਦਿੱਲੀ 21 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਸਪੈਸ਼ਲ ਇਨਵੈਟੀਗੇਸ਼ਨ ਟੀਮ ਵਲੋਂ ਸਜੱਣ ਕੁਮਾਰ ਖਿਲਾਫ ਖੋਲੇ ਗਏ ਦਿੱਲੀ ਵਿਖੇ ਹੋਏ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਅਜ ਦਵਾਰਕਾ ਅਦਾਲਤ ਵਲੋਨ ਸਜੱਣ ਕੁਮਾਰ ਦੀ ਅਗਾਉ ਜਮਾਨਤ ਮਨਜੂਰ ਕਰ ਲਈ ਹੈ । ਅਦਾਲਤ ਵਲੋ ਜਮਾਨਤ ਮਨਜੂਰ ਹੁੰਦਿਆ ਹੀ ਸਿੱਖ ਕੌਮ ਅੰਦਰ ਮੁੜ ਨਿਰਾਸ਼ਤਾ ਭਰ ਗਈ ਹੈ ।
ਅਜ ਅਦਾਲਤ ਵਿਚ ਹਾਜਿਰ ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਸਪੈਸ਼ਲ ਇਨਵੈਟੀਗੇਸ਼ਨ ਟੀਮ ਦੇ ਦਖਲ ਨਾਲ ਸਜੱਣ ਕੁਮਾਰ ਖਿਲਾਫ ਖੁੱਲੇ ਇਸ ਮਾਮਲੇ ਵਿਚ ਜਦੋਨ ਅਦਾਲਤ ਵਲੋ ਸਜੱਣ ਕੁਮਾਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਵਾਰੰਟ ਨਾਲ ਸਿੱਖ ਕੌਮ ਵਿਚ ਇਕ ਵਾਰੀ ਫਿਰ ਇੰਸਾਫ ਮਿਲਣ ਦੀ ਜੋ ਉਮੀਦ ਨਿਕਲੀ ਸੀ ਉਹ ਮੁੜ ਢਹਿਢੇਰੀ ਹੋ ਗਈ ਹੈ ਤੇ ਇਸ ਦੇ ਨਾਲ ਇਹ ਸਾਬਿਤ ਹੌ ਗਿਆ ਹੈ ਕਿ ਸਿੱਖ ਕੋਮ ਜੋ ਮਰਜੀ ਕਰ ਲਵੇ ਸਰਕਾਰ ਨੇ ਅਪਣੇ ਨੁਮਾਇੰਦਿਆਂ ਨੂੰ ਕਿਸੇ ਕਿਸਮ ਦੀ ਸਜਾ ਨਹੀ ਹੋਣ ਦੇਣੀ ਹੈ । ਸਜਾ ਹੋਣੀ ਤਾਂ ਬਹੁਤ ਦੂਰ ਉਹ ਤੇ ਉਨ੍ਹਾਂ ਨੂੰ ਸਰਕਾਰੀ ਤੋਹਫੇਆਂ ਨਾਲ ਨਿਵਾਜਦੀ ਰਹੇਗੀ । ਮਿਲੀ ਜਾਣਕਾਰੀ ਅਨੁਸਾਰ ਬੀਤੀ ਤਰੀਖ ਤੇ ਦੋਸ਼ੀ ਦੇ ਵਕੀਲ ਵਲੋਨ ਸਰੇਆਮ ਇਹ ਕਹਿਣਾ ਕਿ ਤੁਸੀ ਜੋ ਮਰਜੀ ਕਰ ਲਵੋ ਅਖੀਰ ਵਿਚ ਸਜੱਣ ਕੁਮਾਰ ਨੇ ਬਰੀ ਹੋਣਾ ਹੈ, ਨਾਲ ਸਰਕਾਰੀ ਮਿਲੀਭੁਗਤ ਸਾਫ ਨਜਰ ਆ ਰਹੀ ਹੈ ਕਿ ਹਾਲਾਤ ਕੂਝ ਵੀ ਹੋ ਜਾਣ ਸਿੱਖਾਂਨੂੰ ਇੰਸਾਫ ਨਹੀ ਮਿਲਣਾ ਹੈ ।

Share Button

Leave a Reply

Your email address will not be published. Required fields are marked *