ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਭ ਨੂੰ ਅਚੰਭਤ ਕੀਤਾ

ss1

ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਭ ਨੂੰ ਅਚੰਭਤ ਕੀਤਾ

ਨਵੀਂ ਦਿੱਲੀ 22 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਅਪਣੇ ਕਾਰਜਕਾਲ ਦੌਰਾਨ ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਕੇਂਦਰ ਸਰਕਾਰ ਨੂੰ ਆਪਣਾ ਅਸਤੀਫ਼ਾ ਦੇ ਕੇ ਸਾਰੇਆਂ ਨੂੰ ਅਚੰਭਿਤ ਕਰ ਦਿੱਤਾ ਹੈ। ਉਨ੍ਹਾਂ ਨੇ ਅਪਣੇ ਅਸਤੀਫੇ ਦੀ ਕੋਈ ਵੀ ਵਜਹਿ ਨਹੀ ਦੱਸੀ ਹੈ ।ਅਸਤੀਫ਼ੇ ਤੋਂ ਬਾਅਦ ਨਜੀਬ ਜੰਗ ਨੇ ਕਿਹਾ ਕਿ ਉਹ ਲਿਖਣਾ ਤੇ ਪੜਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਜਾਂ ਸਿੰਘਾਪੁਰ ਵਿੱਚ ਪੜਾਉਣਾ ਚਾਹੁੰਦੇ ਹਨ। ਉਨ੍ਹਾਂ ਸਾਫ਼ ਕਰਦਿਆਂ ਕਿਹਾ ਕਿ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਦੋੜ ਵਿੱਚ ਨਹੀਂ ਹਨ। ਨਜੀਬ ਜੰਗ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਦਿੱਲੀ ਦੇ ਮੁੱਖਮੰਤਰੀ ਕਾਅਰਵਿੰਦ ਕੇਜਰੀਵਾਲ ਅਤੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ । ਆਪ ਦੇ ਆਗੂ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਸਾਡਾ ਨਜੀਬ ਜੰਗ ਨਾਲ ਕਿਸੇ ਕਿਸਮ ਦਾ ਕੋਈ ਵੀ ਮਤਭੇਦ ਨਹੀ ਹਨ ਤੇ ਭਾਜਪਾ ਦੇ ਆਗੂਆਂ ਨੇ ਇਸ ਨੂੰ ਨਜੀਬ ਜੰਗ ਦਾ ਨਿਜੀ ਮਾਮਲਾ ਦਸਿਆ ਹੈ ।

Share Button

Leave a Reply

Your email address will not be published. Required fields are marked *