ਥੈਲੀਸੀਮੀਆ ਪੀੜਿਤ ਬੱਚੇ ਨੂੰ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਨੇ ਮਾਲੀ ਸਹਾਇਤਾ ਦਿੱਤੀ

ss1

ਥੈਲੀਸੀਮੀਆ ਪੀੜਿਤ ਬੱਚੇ ਨੂੰ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਨੇ ਮਾਲੀ ਸਹਾਇਤਾ ਦਿੱਤੀ

ਪੱਟੀ, 7 ਦਸਬੰਰ (ਅਵਤਾਰ ਸਿੰਘ) ਥੈਲੀਸੀਮੀਆ ਦੇ ਰੋਗ ਨਾਲ ਪੀੜਿਤ ਬੱਚੇ ਅਤੇ ਪਰਿਵਾਰ ਨੂੰ ਬੜੀ ਮੁਸਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਔਕੜਾਂ ਨੂੰ ਸ਼ਬਦਾਂ ਵਿਚ ਬਿਆਨ ਨਹੀ ਕੀਤਾ ਜਾ ਸਕਦਾ। ਇਕ ਅਜਿਹੇ ਹੀ ਥੈਲੀਸੀਮੀਆ ਦੇ ਰੋਗ ਨਾਲ ਪੀੜਤ ਬੱਚਾ ਮਨਜੀਤ ਸਿੰਘ ਜਿਸਨੂੰ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ 16 ਸਾਲ ਤੋ ਖੂਨਦਾਨ ਕਰਦੀ ਆ ਰਹੀ ਹੈ ਤਾਂ ਜੋ ਉਸਦੇ ਸਰੀਰ ਵਿਚ ਖੁਨ ਦੀ ਕਮੀ ਨਾ ਹੋਵੇ ਅਤੇ ਉਸਦੀ ਜਿੰਦਗੀ ਸੁਰਖਿਅਤ ਰਹੇ। ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਦੇ ਪਰਿਵਾਰ ਨੂੰ ਜਿਥੇ ਮਰੀਜ਼ ਦੇ ਖੁਨ ਦੀ ਕਮੀ ਨੂੰ ਪੂਰਾ ਕਰਨ ਦੀ ਸਮੱਸਿਆ ਬਣੀ ਰਹਿੰਦੀ ਹੈ। ਉਥੇ ਨਾਲ ਹੀ ਉਨਾਂ ਦੇ ਦਵਾਈਆਂ ਦਾ ਖਰਚਾ ਪੂਰਾ ਕਰਨਾ ਵੱਡੀ ਪਰੇਸ਼ਾਨੀ ਬਣ ਜਾਂਦਾ ਹੈ। ਅੱਜ ਭਾਰਤ ਵਿਕਾਸ ਪਰੀਸ਼ਦ ਦੀ ਸ਼ਾਖਾ ਪੱਟੀ ਵੱਲੋਂ ਥੈਲੀਸੀਮੀਆ ਨਾਲ ਪੀੜਤ ਇਸ ਬੱਚੇ ਨੂੰ ਮਾਲੀ ਸਹਾਇਤਾ ਦਿੱਤੀ ਗਈ। ਪ੍ਰਧਾਨ ਵਿਨੋਦ ਸ਼ਰਮਾ ਅਤੇ ਭਾਰਤ ਵਿਕਾਸ ਪਰੀਸ਼ਦ ਸ਼ਾਖਾ ਪੱਟੀ ਦੇ ਪ੍ਰਧਾਨ ਭਵਨ ਕੁਮਾਰ ਟਾਹ ਨੇ ਸਰਕਾਰ ਪਾਸ ਮੰਗ ਕੀਤੀ ਹੈ ਕਿ ਥੈਲੀਸੀਮੀਆਂ ਨਾਲ ਪੀੜਤ ਇਨਾਂ ਬੱਚਿਅ ਦੀ ਦਵਾਈ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ।

Share Button

Leave a Reply

Your email address will not be published. Required fields are marked *