ਤਿਹਾੜ ਜੇਲ੍ਹ ਵਿਚ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਪੁਰਬ ਮਨਾਇਆ ਗਿਆ

ss1

ਤਿਹਾੜ ਜੇਲ੍ਹ ਵਿਚ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਪੁਰਬ ਮਨਾਇਆ ਗਿਆ

ਨਵੀਂ ਦਿੱਲੀ 15 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਤਿਹਾੜ ਜੇਲ਼੍ਹ ਨੰ 3 ਵਿਚ ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਅੰਦਰ ਬੰਦ ਭਾਈ ਦਇਆ ਸਿੰਘ ਲਾਹੋਰਿਆ ਅਤੇ ਸਮੂਹ ਸਿੱਖ, ਪੰਜਾਬੀ ਕੈਦੀਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਹਰ ਸਾਲ ਦੀ ਤਰ੍ਹਾਂ ਰਸਦ ਲਈ ਵਿਨਤੀ ਪਤਰ ਭੇਜਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਕਮੇਟੀ ਵਲੋਂ ਕੈਦੀਆਂ ਦੀ ਮੰਗ ਅਨੁਸਾਰ ਰਸਦ ਜੇਲ੍ਹ ਪਹੁੰਚਾਈ ਗਈ ਜਿਸ ਨਾਲ ਬੀਤੇ ਦਿਨ ਕੈਦੀਆਂ ਵਲੋਂ ਪਹਿਲਾਂ ਜਪੁਜੀ ਸਾਹਿਬ ਉਪਰੰਤ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਅਰਦਾਸ ਉਪਰੰਤ ਕੜਾਹ ਪ੍ਰਸਾਦਿ ਦੀ ਦੇਗ ਅਤੇ ਲੰਗਰ ਵਰਤਾਇਆ ਗਿਆ ।
ਪ੍ਰੋਗਰਾਮ ਦੀ ਸਮਾਪਤੀ ਤੇ ਭਾਈ ਦਿਆ ਸਿੰਘ ਲਾਹੋਰੀਆ, ਸਮੂਹ ਸਿੱਖ, ਪੰਜਾਬੀ ਕੈਦੀਆਂ ਅਤੇ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਵਿਚ ਭੇਜੀ ਗਈ ਰਸਦ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਮਨਜੀਤ ਸਿੰਘ ਜੀਕੇ, ਭਾਈ ਪਰਮਜੀਤ ਸਿੰਘ ਰਾਣਾ , ਚਮਨ ਸਿੰਘ ਸਾਹਿਬਪੁਰਾ ਅਤੇ ਗੁਰਮੀਤ ਸਿੰਘ ਬੋਬੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਜੋ ਕਿ ਤਿਹਾੜ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਮਨਾਏ ਜਾਦੇਂ ਸਿੱਖੀ ਤਿਉਹਾਰਾਂ ਮੋਕੇ ਮੰਗ ਮੁਤਾਬਿਕ ਰਸਦ ਅਤੇ ਹੋਰ ਸਾਮਾਨ ਭੇਜ ਕੇ ਅਪਣਾ ਪੰਥਕ ਫਰਜ ਅਦਾ ਕਰਦੇ ਹਨ ।

Share Button

Leave a Reply

Your email address will not be published. Required fields are marked *