ਡੇਰਾ ਦਾਦੂ ਪੰਥੀ ਵਿਖੇ ਪਵਿੱਤਰ ਨਵਰਾਤਰਿਆਂ ਦੀ ਕਥਾ ਅਰੰਭ

ss1

ਡੇਰਾ ਦਾਦੂ ਪੰਥੀ ਵਿਖੇ ਪਵਿੱਤਰ ਨਵਰਾਤਰਿਆਂ ਦੀ ਕਥਾ ਅਰੰਭ
9 ਅਕਤੂਬਰ ਨੂੰ ਹੋਵੇਗੀ ਮੂਰਤੀ ਸਥਾਪਨਾ

photo-01ਤਲਵੰਡੀ ਸਾਬੋ, 01 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਡੇਰਾ ਦਾਦੂਪੰਥੀ ਵਿਖੇ ਮਾਤਾ ਦੇ ਪਵਿੱਤਰ ਨਵਰਾਤਰਿਆਂ ਨੂੰ ਲੈ ਕੇ ਅੱਜ ਨਵਰਾਤਿਆਂ ਦੀ ਕਥਾ ਸ਼ੁਰੂ ਕੀਤੀ ਗਈ ਹੈ।ਨੌ ਦਿਨਾਂ ਕਥਾ ਦਾ ਭੋਗ 9 ਅਕਤੂਬਰ ਨੂੰ ਪਵੇਗਾ। ਅੱਜ ਮਾਤਾ ਦੇ ਪਵਿੱਤਰ ਨਰਾਤਿਆਂ ਦੀ ਸ਼ੁਰੂਆਤ ਮੌਕੇ ਡੇਰਾ ਦਾਦੂਪੰਥੀ ਵਿਖੇ ਮਹੰਤ ਤੁਰਤ ਦਾਸ ਵੱਲੋਂ ਪਿੰਡ ਦੀ ਸੁੱਖ ਸ਼ਾਂਤੀ ਲਈ ਦਸ ਦਿਨਾਂ ਖੜ੍ਹੀ ਤਪੱਸਿਆ ਤੇ ਮੌਨ ਸ਼ੁਰੂ ਕੀਤਾ ਗਿਆ, ਇਸਦੇ ਨਾਲ ਹੀ ਸ਼ਾਸ਼ਤਰੀ ਧਰਮਪਾਲ ਨਾਭਾ ਵੱਲੋਂ ਨਵਰਾਤਰਿਆਂ ਦੀ ਕਥਾ ਦੀ ਸ਼ੁਰੂਆਤ ਕੀਤੀ ਗਈ। ਕਥਾ ਰੋਜ਼ਾਨਾ ਤਿੰਨ ਵਜੇ ਤੋਂ ਲੈ ਕੇ ਸ਼ਾਮੀਂ ਤਿੰਨ ਵਜੇ ਤੱਕ ਹੋਵੇਗੀ।
ਪ੍ਰਬੰਧਕਾਂ ਨੇ ਦੱਸਿਆ ਕਿ ਅੱਠ ਅਕਤੂਬਰ ਨੂੰ ਸ਼ਹਿਰ ਅੰਦਰ ਸ਼ੋਭਾ ਯਾਤਰਾ ਆਯੋਜਿਤ ਕੀਤੀ ਜਾਵੇਗੀ ਜਦੋਂ ਕਿ ਨੌਂ ਅਕਤੂਬਰ ਨੂੰ ਦਾਦੂ ਜੀ ਮਹਾਰਾਜ ਦੀ ਮੂਰਤੀ ਸਥਾਪਿਤ ਹੋਵੇਗੀ ਤੇ ਰਾਤ ਨੂੰ ਮਾਤਾ ਜੀ ਦਾ ਜਾਗਰਣ ਕੀਤਾ ਜਾਵੇਗਾ ਅਤੇ ਦਸ ਤਰੀਕ ਨੂੰ ਭੰਡਾਰਾ ਕੀਤਾ ਜਾਵੇਗਾ ਜਿਸਦ ਵਿੱਚ ਨੇੜਲੇ ਰਾਜਾਂ ਤੋਂ ਵੀ ਮਹਾਂਪੁਰਸ਼ ਪਹੁੰਚ ਰਹੇ ਹਨ। ਇਸ ਮੌਕੇ ਸਾਸ਼ਤਰੀ ਧਰਮਿੰਦਰ ਸਰਮਾ, ਬਲਬੀਰ ਸਿੰਘ ਸਿੱਧੂ ਸਾਬਕਾ ਹਲਕਾ ਇੰਚਾਰਜ, ਸਤਿੰਦਰ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ, ਵਿਜੇ ਕੁਮਾਰ, ਪ੍ਰੇਮ ਮਿੱਤਲ, ਜੀਤ ਰਾਮ ਸਰਮਾ, ਤੇਜ ਰਾਮ ਸਰਮਾ, ਬਿੱਕਰ ਸਿੰਘ ਘੈਂਟ, ਸੁਧੀਰ ਕੁਮਾਰ,ਰਾਕੇਸ ਕੁਮਾਰ ਮੈਬਰ, ਪ੍ਰੇਮ ਕੁਮਾਰ, ਗੋਗੀ ਨੰਬਰਦਾਰ, ਕਾਲਾ ਕੁਮਾਰ, ਅਵਤਾਰ ਚੋਪੜਾ, ਜਤਿੰਦਰ ਸਰਮਾ, ਦੁਰਗਾ ਦਾਸ, ਤਰਸੇਮ ਸੇਮੀ, ਰੂਬੀ ਸਰਮਾ, ਸਰਬਜੀਤ ਸਿੱਧੂ ਆਦਿ ਵੀ ਮੋਜੂਦ ਸਨ।

Share Button

Leave a Reply

Your email address will not be published. Required fields are marked *