ਠੇਕੇਦਾਰ ਸ਼ੇਰ ਸਿੰਘ ਨੂੰ ਸਰਧਾਜ਼ਲੀਆਂ

ss1

ਠੇਕੇਦਾਰ ਸ਼ੇਰ ਸਿੰਘ ਨੂੰ ਸਰਧਾਜ਼ਲੀਆਂ

ਬਨੂੜ, 15 ਅਕਤੂਬਰ (ਰਣਜੀਤ ਸਿੰਘ ਰਾਣਾ): ਸਮਾਜ ਸੇਵੀ ਸ਼ੇਰ ਸਿੰਘ ਠੇਕੇਦਾਰ ਦੇ ਨਮਿੱਤ ਅੱਜ ਪਾਠ ਦੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆ ਨੇ ਸਰਧਾਜਲੀਆਂ ਭੇਂਟ ਕੀਤੀਆ।
ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਕਰਮਚਾਰੀ ਦਲ ਦੇ ਹਰੀ ਸਿੰਘ ਟੋਹੜਾ, ਸਿਕਾਇਤ ਨਿਵਾਰਨ ਕਾਂਗਰਸ ਸੈੱਲ ਦੇ ਸੂਬਾ ਚੇਅਰਮੈਨ ਐਸਐਮਐਸ ਸੰਧੂ, ਸੀਪੀਐਮ ਦੇ ਜਿਲਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸਾਧੂ ਸਿੰਘ ਖਲੋਰ, ਐਸਡੀਓ ਮੁਖਤਿਆਰ ਸਿੰਘ ਨੇ ਵਿਛੜੀ ਆਤਮਾ ਯਾਦ ਕਰਦਿਆ ਕਿਹਾ ਕਿ ਉਹ ਬੇਦਾਗ ਤੇ ਮਿਹਨਤੀ ਇਨਸ਼ਾਨ ਸਨ। ਜਿਨਾਂ ਲੋਕ ਨਿਰਮਾਣ ਵਿਭਾਗ ਵਿੱਚ 37 ਸਾਲ ਦੀ ਸੇਵਾ ਦੌਰਾਨ ਆਪਣੇ ਉੱਤੇ ਕਦੇ ਦਾਗ ਨਹੀ ਲੱਗਣ ਦਿੱਤਾ। ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਉਨਾਂ ਦੀ ਬਦਲੋਤ ਅੱਜ ਵੀ ਦੋ ਦਰਜਨ ਵਿਆਕਤੀ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ। ਅੰਤ ਬੁਲਾਰਿਆ ਨੇ ਉਨਾਂ ਦੀ ਅਚਾਨਕ ਮੌਤ ਤੇ ਪਰਿਵਾਰ ਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਇਸ ਮੌਕੇ ਸੀਪੀਆਈ ਦੇ ਜਸਪਾਲ ਸਿੰਘ ਦੱਪਰ, ਆਪ ਦੇ ਆਗੂ ਸੁਖਦੇਵ ਸਿੰਘ ਬਜੀਦਪੁਰ, ਬਸਪਾ ਦੇ ਜਿਲਾ ਪ੍ਰਧਾਨ ਜਗਜੀਤ ਸਿੰਘ ਛੜਬੜ, ਕਾਗਰਸ ਦੇ ਬਲਾਕ ਪ੍ਰਧਾਨ ਨੈਬ ਸਿੰਘ ਮਨੌਲੀ, ਅਵਤਾਰ ਬਬਲਾ, ਕਿਸਾਨ ਸਭਾ ਦੇ ਜਿਲਾ ਸਕੱਤਰ ਚੋਧਰੀ ਮਹੁੰਮਦ ਸਦੀਕ, ਕੌਸ਼ਲ ਦੇ ਸਾਬਕਾ ਪ੍ਰਧਾਨ ਲਛਮਣ ਸਿੰਘ ਚੰਗੇਰਾ, ਜਥੇਦਾਰ ਸੰਤੋਖ ਸਿੰਘ, ਅਜੈਬ ਸਿੰਘ, ਐਸਐਚਓ ਜੁਲਕਾ ਮਹਿੰਦਰ ਸਿੰਘ, ਕਰਮਚਾਰੀ ਦਲ ਦੇ ਜਿਲਾ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *