ਜਿਲ੍ਹਾਂ ਸਾਇਕਲਿੰਗ ਐਸ਼ੋਸੀਏਸ਼ਨ ਵਲੋਂ ਸ਼੍ਰੀ ਕੀਰਤਪੁਰ ਸਾਹਿਬ ਤੱਕ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ

ss1

 ਜਿਲ੍ਹਾਂ ਸਾਇਕਲਿੰਗ ਐਸ਼ੋਸੀਏਸ਼ਨ ਵਲੋਂ ਸ਼੍ਰੀ ਕੀਰਤਪੁਰ ਸਾਹਿਬ ਤੱਕ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ

11sarbjit1ਕੀਰਤਪੁਰ ਸਾਹਿਬ 11 ਅਕਤੂਬਰ (ਸਰਬਜੀਤ ਸਿੰਘ ਸੈਣੀ) ਜਿਲ੍ਹਾਂ ਸਾਇਕਲ ਐਸ਼ੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਊੜੀ ਸੈਕਟਰ ਵਿੱਚ ਮਾਰੇ ਗਏ ਸ਼ਹੀਦਾਂ ਦੀ ਯਾਦ ਵਿੱਚ ਇੱਕ ਰੋਜਾ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ। ਇਸ ਮੋਕੇ ਐਸ਼ੋਸੀਏਸ਼ਨ ਦੇ ਪ੍ਰਧਾਨ ਸ: ਰਣਜੀਤ ਸਿੰਘ ਵਲੋਂ ਦੱਸਿਆ ਗਿਆ ਗਿਆ ਕਿ ਇਹ ਇੱਕ ਰੋਜਾ ਸਾਇਕਲ ਰੈਲੀ ਸ਼ਹੀਦਾਂ ਦੀ ਯਾਦ ਨੂੰ ਸਮਰਪਿੱਤ ਸੀ ਅਤੇ ਰੈਲੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕਿ ਗੁਰੂਦੁਆਰਾ ਪਤਾਲ ਪੁਰੀ ਸਾਹਿਬ ਕੀਤਰਪੁਰ ਸਾਹਿਬ ਤੋਂ ਵਾਪਿਸ ਆ ਕਿ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਈ। ਇਸ ਮੋਕੇ ਗੁਰੂਦੁਆਰਾ ਸਾਹਿਬ ਵਿਖੇ ਊੜੀ ਸੈਕਟਰ ਵਿੱਚ ਮਾਰੇ ਗਏ ਸ਼ਹੀਦਾਂ ਦੀ ਯਾਦ ਵਿੱਚ ਅਤੇ ਉਹਨਾਂ ਦੀ ਆਤਮਕ ਸ਼ਾਤੀਂ ਲਈ ਅਰਦਾਸ ਕਰਵਾਈ ਗਈ। ਇਸ ਮੋਕੇ ਸ: ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਸਾਇਕਲ ਐਸ਼ੋਸੀਏਸ਼ਨ ਦਾ ਗਠਨ ਲੋਕਾਂ ਨੂੰ ਸਾਇਕਲ ਦੇ ਮਹੱਤਵ , ਸਿਹਤ ਦੀ ਸੰਭਾਲ ਅਤੇ ਇਸ ਮਹਿਗਾਈ ਦੇ ਯੁੱਗ ਵਿੱਚ ਰਾਸ਼ਟਰੀ ਸਾਧਨਾਂ ਦੀ ਬੱਚਤ ਦੀ ਜਾਣਕਾਰੀ ਸਬੰਧੀ ਜਾਗਰੁਕ ਕਰਨ ਲਈ ਕੀਤਾ ਗਿਆ ਹੈ।ਰੈਲੀ ਵਿੱਚ ਐਸ਼ੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਤੋਂ ਇਲਾਵਾਂ ਸੈਕਟਰੀ ਅਜੈ ਕੁਮਾਰ ਬੈਂਸ,ਡਾ: ਭਾਰਤੀ ਜਸਵਾਲ ਸੀ: ਮੀਤ ਪ੍ਰਧਾਨ,ਜਰਨੈਲ ਸਿੰਘ ਨਿਕੂਵਾਲ ਜਨ: ਸੈਕਟਰੀ,ਪ੍ਰੋ: ਸੰਦੀਪ ਕੈਸ਼ੀਅਰ, ਕਮਲਦੀਪ ਸਿੰਘ ਜਾਂ: ਸੈਕਟਰੀ, ਰਾਜਵੀਰ ਪੀ ਆਰ ਓ, ਰਾਜ ਘਈ, ਡਾਂ: ਰਣਵੀਰ ਸਿੰਘ, ਹਰਦੀਪ ਸਿੰਘ, ਦੀਦਾਰ ਸਿੰਘ ,ਜਨਬਹਾਦੁਰ ਸਿੰਘ,ਮਨਿੰਦਰਪਾਲ ਸਿੰਘ ਮਨੀ, ਨਰਿੰਦਰ ਸਿੰਘ,ਚਰਨਜੀਤ ਸਿੰਘ ਸਰਬਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *