ਛੋਟਾ ਜਿਹਾ ਜੰਗਨਾਮਾ

ss1

ਛੋਟਾ ਜਿਹਾ ਜੰਗਨਾਮਾ

ਪਿੜ ਵਿੱਚ ਦੋ ਧਿਰਾਂ
‘ਹਥਿਆਰਬੰਦ’ ਸ਼ੁਰੂ ਹੋਣ ਲੱਗੀ ਹੈ ਜੰਗ
ਫਿਰ
ਫਿਰ ਕੀ ?ਪਤਾ ਹੀ ਹੈ ਤੁਹਾਨੂੰ
ਕਿਉਂ ਲਿਖਾਂ ਪੂਰਾ ਜੰਗਨਾਮਾ
ਜਿੱਤ ਨਹੀ ਹੋਣੀ ਕਿਸੇ ਦੀ ਜਦ
ਦੋਵੇਂ ਧਿਰਾਂ ਹਾਰਨਗੀਆਂ
ਖੂਨ -ਖਰਾਬਾ,ਵੱਢ -ਟੁੱਕ
ਮੌਤਾਂ ,ਮਾਤਮ,ਟਾਵੇਂ-ਟਾਵੇਂ ਬਚੇ-ਖੁਚੇ ਲੋਕ
ਸਭ ਤੋ ਵੱਡੀ ਗੱਲ ਜਖਮ
ਜੋ ਸਾਲਾਂ ਦਾ ਸਫਰ ਤੈਅ ਕਰਦੇ ਹਨ
ਫਿਰ ਵੀ ਨਹੀਂ ਭਰਦੇ
ਨਹੀਂ ਯਕੀਨ? ਨਹੀਂ ਯਕੀਨ?
ਚਲੋ ਪੁੱਛੋ ਹੀਰੋਸ਼ੀਮਾਂ ਜਾਂ ਨਾਗਾਸਾਕੀ ਤੋਂ।

ਅੰਮ੍ਰਿਤਪਾਲ ਸਿੰਘ ਸੰਧੂ ਬਾੜੀਆਂ
ਜਿਲਾ ਹੁਸ਼ਿਆਰਪੁਰ
94649-29718

Share Button

Leave a Reply

Your email address will not be published. Required fields are marked *