ਚੇਅਰਮੈਨ ਡਾ. ਜੱਗੀ ਝੁਨੇਰ ਵੱਲੋਂ ਕੀਤੀ ਗਈ ਮਾਰਕੀਟ ਕਮੇਟੀ ਦੇ ਦਫਤਰ ਦੀ ਅਚਨਚੇਤ ਚੈਕਿੰਗ

ss1

ਚੇਅਰਮੈਨ ਡਾ. ਜੱਗੀ ਝੁਨੇਰ ਵੱਲੋਂ ਕੀਤੀ ਗਈ ਮਾਰਕੀਟ ਕਮੇਟੀ ਦੇ ਦਫਤਰ ਦੀ ਅਚਨਚੇਤ ਚੈਕਿੰਗ
8 ਗੈਰਹਾਜ਼ਰ ਪਾਏ ਗਏ ਮੁਲਾਜ਼ਮ ਖਿਲਾਫ ਹੋਵੇਗੀ ਵਿਭਾਗੀ ਕਾਰਵਾਈ: ਚੇਅਰਮੈਨ ਜੱਗੀ ਝੁਨੇਰ

18-35
ਸੰਦੌੜ (ਜੱਸੀ ਚੀਮਾ): ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ ਨੇ ਅੱਜ ਮਾਰਕੀਟ ਕਮੇਟੀ ਦੇ ਦਫਤਰ ਦੀ ਸਵੇਰੇ 9.30 ਤੇ ਅਚਨਚੇਤ ਚੈਕਿੰਗ ਕੀਤੀ ਅਤੇ 8 ਮੁਲਾਜ਼ਮਾਂ ਨੂੰ ਗੈਰਹਾਜ਼ਰ ਪਾਇਆ ਗਿਆ ਗੈਰਹਾਜ਼ਰ ਪਾਏ ਜਾਣ ਵਾਲੇ ਮੁਲਾਜ਼ਮਾਂ ਵਿੱਚ ਸੁਰਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਪਰਮਜੀਤ ਸਿੰਘ, ਸਰਬਜੀਤ ਸਿੰਘ ਅਕਸਨ ਰਿਕਾਰਡ,ਅਮਨਦੀਪ ਸਿੰਘ ਅਕਸਨ ਰਿਕਾਰਡ, ਜਗਦੀਪ ਸਿੰਘ ਅਕਸਨ ਰਿਕਾਰਡ, ਕਰਨਵੀਰ ਸਿੰਘ ਕਲਰਕ, ਟੈਲੀ ਅਪਰੇਟਰ ਰਮਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਸੇਵਾਦਾਰ ਨੁੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।ਚੇਅਰਮੈਨ ਡਾ. ਜੱਗੀ ਝੁਨੇਰ ਨੇ ਕਿਹਾ ਕਿ ਦਫਤਰ ਵਿੱਚ ਕਿਸੇ ਵੀ ਮੁਲਾਜ਼ਮ ਵੱਲੋਂ ਡਿਊਟੀ ਵਿੱਚ ਕੀਤੀ ਜਾ ਰਹੀ ਅਣਗਿਹਲੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵਾਗੇ।ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਮੁਲਜ਼ਮ ਨੇ 48 ਘੰਟਿਆਂ ਵਿੱਚ ਨੋਟਿਸ ਦਾ ਜਵਾਬ ਨਾ ਦਿੱਤਾ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਸਕੱਤਰ ਮਾਰਕੀਟ ਕਮੇਟੀ ਅਤੇ ਮੁੱਖ ਦਫਤਰ ਚੰਡੀਗੜ੍ਹ ਨੂੰ ਕਾਰਵਾਈ ਲਈ ਪੱਤਰ ਲਿਖਿਆ ਜਾਵੇਗਾ ਅਤੇ ਮੁਲਜ਼ਮ ਨੂੰ ਮੁਅੱਤਲ ਕੀਤਾ ਜਾਵੇਗਾ। ਡਾ. ਜੱਗੀ ਝੁਨੇਰ ਨੇ ਕਿਹਾ ਕਿ ਜਲਦੀ ਹੀ ਉਹਨਾਂ ਵੱਲੋਂ ਆੜ੍ਹਤੀਆਂ ਦੀ ਇੱਕ ਅਹਿਮ ਮੀਟਿੰਗ ਬੁਲਾਈ ਜਾਵੇਗੀ ਤੇ ਆੜ੍ਹਤੀਆਂ ਨੂੰ ਕੋਈ ਸਿਕਾਇਤ ਹੋਵੇ ਤਾਂ ਉਹ ਵੀ ਦੱਸ ਸਕਦਾ ਹੈ। ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਕੰਮ ਕਾਜ ਕਰਵਾਉਣ ਵਾਲੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਭਵਿੱਖ ਵਿੱਚ ਵੀ ਇਹ ਚੈਕਿੰਗ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *