Wed. May 22nd, 2019

 ਗੜ੍ਹਸ਼ੰਕਰ ਵਿੱਚ ਪੰਜਾਬ ਏਕਤਾ ਦਲ ਦੀ ਕਾਰਜਕਾਰਨੀ ਦਾ ਐਲਾਨ

ਗੜ੍ਹਸ਼ੰਕਰ ਵਿੱਚ ਪੰਜਾਬ ਏਕਤਾ ਦਲ ਦੀ ਕਾਰਜਕਾਰਨੀ ਦਾ ਐਲਾਨ

ਗੜ੍ਹਸ਼ੰਕਰ 27 ਦਸੰਬਰ (ਅਸ਼ਵਨੀ ਸ਼ਰਮਾ) ਪਿਛਲੇ ਦਿਨੀ ਗੜ੍ਹਸ਼ੰਕਰ ਇਲਾਕੇ ਦੇ ਲੋਕਾਂ ਵਲੋ ਇੱਕਠੇ ਹੋ ਕੇ ਪੰਜਾਬ ਏਕਤਾ ਦਲ ਦਾ ਗਠਨ ਕੀਤਾ ਸੀ ਜਿਸ ਦਾ ਆਰ.ਪੀ.ਸਿੰਘ ਨੂੰਸਰਵ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਸੀ। ਅੱਜ ਆਰ.ਪੀ.ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ 81 ਮੈਬਰੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸਰਪੰਚ ਰਾਮ ਲਾਲ ਲਹਿਰਾ ਨੂੰ ਤੇਪਿਆਰਾ ਸਿੰਘ ਸਹੋਤਾ ਗੋਗੋਉਪ ਪ੍ਰਧਾਨ, ਜਰਨੈਲ ਸਿੰਘ ਸਾਧੋਵਾਲ ਤੇ ਸੁਖਦੇਵ ਸਿੰਘ ਚੱਕ ਹਾਜੀਪੁਰ ਨੂੰਜਰਨਲ ਸਕੱਤਰ, ਹਰਭਜਨ ਸਿੰਘ , ਸੰਸਾਰ ਚੰਦ ਤੇ ਮਾਸਟਰ ਸਰਵਣ ਦਾਸ ਨੂੰ ਕੈਸੀਅਰ ਨਿਯੁੱਕਤ ਕੀਤਾ ਗਿਆ ਗਿਆ। ਜਦੋ ਕਿ ਗੜ੍ਹਸ਼ੰਕਰ ਹਲਕੇ ਨੂੰ 4 ਮੰਡਲਾ ਵਿੱਚ ਵੰਡਿਆ ਗਿਆ ਜਿਸ ਵਿੱਚ ਗੜ੍ਹਸ਼ੰਕਰ ਮੰਡਲ ਤੋ ਠੇਕੇਦਾਰ ਅਮਰਜੀਤ ਸਿੰਘ ਨੂੰ ਪ੍ਰਧਾਨ, ਅਸ਼ੋਕ ਕੁਮਾਰ ਉਪ ਪ੍ਰਧਾਨ ਅਤੇ ਭਜਨ ਲਾਲ ਨੂੰ ਜਰਨਲ ਸਕੱਤਰ, ਬੀਤ ਮੰਡਲ ਤੋ ਪੰਚਾਇਤ ਮੈਬਰ ਨੈਨਵਾਂ ਰਾਕੇਸ਼ ਕੁਮਾਰ ਨੂੰ ਪ੍ਰਧਾਨ, ਸਮੁੰਦੜਾ ਤੋ ਨਰਿੰਦਰ ਸਿੰਘ ਚੁੱਣਿਆ ਗਿਆ। ਤੀਰਥ ਸਿੰਘ ਮੱਲੀ ਚੇਅਰਮੈਨ ਤੇ ਰਣਜੀਤ ਸਿੰਘ ਨੂੰ ਜਰਨਲ ਸਕੱਤਰ ਕਿਸਾਨ ਵਿੰਗ, ਸੁਰਿੰਦਰ ਸਿੰਘ ਪਨਾਮ ਚੇਅਰਮੈਨ ਐਸ.ਸੀ ਵਿੰਗ, ਗੁਰਦੀਪ ਕੋਮਲ ਸਮੁੰਦਰਾਂ ਨੂੰ ਚੇਅਰਮੈਨ ਤੇ ਚਰਨਜੀਤ ਕੌਰ ਨੂੰ ਜਰਨਲ ਸਕੱਤਰ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ। ਇਸ ਮੌਕੇ ਆਰ.ਪੀ.ਸਿੰਘ ਨੇ ਦੱਸਿਆ ਕਿਜਲਦੀ ਹੀ ਰਾਜਪੂਤ ਵਿਕਾਸ ਬੋਰਡ ਅਤੇ ਐਕਸ ਸਰਵਿਸ ਮੈਨ ਦਾ ਵੀ ਗਠਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: